ਨਿਹਾਲ ਸਿੰਘ ਵਾਲਾ 27 ਮਾਰਚ (ਮਿੰਟੂ ਖੁਰਮੀ, ਕੁਲਦੀਪ ਸਿੰਘ) ਇੱਕ ਪਾਸੇ ਕੇਂਦਰ ਤੇ ਸੂਬਾ ਸਰਕਾਰ ਲੋਕਾਂ ਨੂੰ ਕਰਫਿਊ ਦੌਰਾਨ ਘਰਾਂ ਚ ਰਹਿਣ ਦੀ ਹਿਦਾਇਤ ਕਰ ਰਹੀ ਹੈ ਤਾਂ ਕਿ ਕੋਰੋਨਾ ਵਰਗੀ ਮਹਾਂਮਾਰੀ ਦਾ ਸਾਹਮਣਾ ਕੀਤਾ ਜਾ ਸਕੇ। ਪਰ ਪਿੰਡ ਹਿੰਮਤਪੁਰਾ ਚ ਸਮਾਰਟ ਕਾਰਡ ਧਾਰਕਾਂ ਦਾ ਵੱਡਾ ਹਿੱਸਾ ਕਰਫਿਊ ਕਾਰਨ ਕਣਕ ਲੈਣ ਤੋਂ ਵਾਂਝੇ ਰਹਿ ਗਿਆ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਨਕਲਾਬੀ ਨੌਜ਼ਵਾਨ ਸਭਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ
ਇਸ ਸਬੰਧੀ ਮਾਨਯੋਗ ਐੱਸ ਡੀ ਐੱਮ ਨਿਹਾਲ ਸਿੰਘ ਵਾਲਾ ਨੂੰ ਵੀ ਪੱਤਰ ਭੇਜ ਕੇ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੂਡ ਸਪਲਾਈ ਵਿਭਾਗ ਨਿਹਾਲ ਸਿੰਘ ਵਾਲਾ ਤੁਰੰਤ ਸਮਾਰਟ ਕਾਰਡ ਧਾਰਕਾਂ ਦੇ ਘਰਾਂ ਤੱਕ ਕਣਕ ਪਹੁੰਚਾਉਣ ਦਾ ਪ੍ਰਬੰਧ ਤੁਰੰਤ ਕਰੇ ਤੇ ਆਟਾ ਪਿਸਵਾਏ ਜਾਣ ਸਬੰਧੀ ਪ੍ਰਸ਼ਾਸਨ ਕੋਈ ਠੋਸ ਕਦਮ ਚੁੱਕੇ ਤਾਂ ਜੋ ਕਿਰਤੀ ਲੋਕਾਂ ਦੇ ਚੁੱਲ੍ਹੇ ਕਰਫਿਊ ਦੌਰਾਨ ਚੱਲਦੇ ਰਹਿਣ। ਨਹੀਂ ਤਾਂ ਕਰੋਨਾ ਤੋਂ ਵੀ ਭਿਆਨਕ ਸਥਿਤੀ ਗਰੀਬਾਂ ਦੇ ਘਰਾਂ ਚ ਬਣ ਸਕਦੀ ਹੈ।