ਕੋਟ ਈਸੇ ਖਾ (ਜਗਰਾਜ ਸਿੰਘ ਗਿੱਲ)
ਪੰਜਾਬੀ ਸੱਭਿਆਚਾਰ ਵਿਰਸੇ ਦਾ ਖਿਤਾਬ ਹਾਸਲ ਕਰਨ ਵਾਲੇ ਨਾਮਵਰ ਉਘੇ ਲੇਖਕ ਬੂਟਾ ਗੁਲਾਮੀ ਵਾਲਾ ਗਿਆਰਾਂ ਅਗਸਤ ਦਿਨ ਬੁੱਧਵਾਰ ਨੂੰ ਦੂਰਦਰਸ਼ਨ ਕੇਂਦਰ ਦੇ ਬਹੁਤ ਹੀ ਵਧੀਆ ਚਰਚਿਤ ਪ੍ਰੋਗਰਾਮ “ਗੱਲਾਂ ਤੇ ਗੀਤ” ਵਿੱਚ ਸੁਭਾ ਸਵੇਰੇ ਸਾਢੇ ਅੱਠ ਵਜੇ ਤੋ ਸਵਾ ਨੋ ਵਜੇ ਤੱਕ ਪੰਜਾਬੀ ਵਿਰਸੇ ਤੇ ਗੱਲਾਬਾਤਾ ਅਤੇ ਆਪਣੀ ਰਚਨਾਵਾ ਪੜਨਗੇ
ਟੈਲੀਫੋਨ ਤੇ ਗੱਲਬਾਤ ਕਰਦਿਆਂ ਬੂਟਾ ਗੁਲਾਮੀਵਾਲਾ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਵਿਰਸੇ ਤੇ ਗੱਲਾਂ ਬਾਤਾਂ ਕਰਨ ਲਈ ਅਤੇ ਮੇਰੀਆਂ ਚੋਣਵੀਆਂ ਰਚਨਾਵਾਂ ਜੋ ਕਿ ਪੰਜਾਬੀ ਸੱਭਿਆਚਾਰਕ ਵਿਰਸੇ ਨੂੰ ਮੁੱਖ ਰੱਖ ਕੇ ਲਿਖੀਆਂ ਹੋਈਆਂ ਹਨ ਉਨ੍ਹਾਂ ਨੂੰ ਆਪਣੇ ਸਰੋਤਿਆਂ, ਦਰਸ਼ਕਾਂ ਨੂੰ ਸੁਣਾਉਣ ਲਈ ਦੂਰਦਰਸ਼ਨ ਕੇਂਦਰ ਬੂਟਾ ਗੁਲਾਮੀਵਾਲਾ ਨਾਲ ਵਿਸ਼ੇਸ ਮਿਲਣੀ ਕਰ ਰਿਹਾ ਏ
ਬੂਟਾ ਗੁਲਾਮੀਵਾਲਾ ਨੇ ਆਪਣੇ ਪਾਠਕਾਂ ਸਰੋਤਿਆਂ ਅਤੇ ਹੋਰ ਦੋਸਤਾਂ ਮਿੱਤਰਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਦਿਨ ਮੇਰੇ ਨਾਲ ਜ਼ਰੂਰ ਹਾਜ਼ਰ ਰਹਿਣਾ ਪੰਜਾਬੀ ਸੱਭਿਆਚਾਰਕ ਵਿਰਸੇ ਪੰਜਾਬੀ ਸੱਭਿਆਚਾਰ ਦੀਆਂ ਕਵਿਤਾਵਾਂ ਨੂੰ ਜ਼ਰੂਰ ਸੁਣਨਾ
ਅੰਤ ਵਿੱਚ ਬੂਟਾ ਗੁਲਾਮੀਵਾਲਾ ਨੇ ਕਿਹਾ ਕਿ ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਮੇਰੇ ਵਰਗੇ ਇਕ ਨਿਮਾਣੇ ਜਿਹੇ ਲੇਖਕ ਨੂੰ ਉੱਥੇ ਬੁਲਾ ਕੇ ਗੱਲਬਾਤ ਕਰਨਾ ਮੇਰੇ ਲਈ ਸ਼ਹਿਰ ਕੋਟ ਈਸੇ ਖਾਂ ਲਈ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ