ਨਿਹਾਲ ਸਿੰਘ ਵਾਲਾ
(ਕੀਤਾ ਬਰਾੜ ਬਾਰੇਵਾਲ, ਜਗਸੀਰ ਸਿੰਘ ਪੱਤੋਂ)
ਸਰਕਾਰੀ ਕੰਨਿਆ ਹਾਈ ਸਮਾਰਟ ਸਕੂਲ, ਪੱਤੋ ਹੀਰਾ ਸਿੰਘ ਦੀਆਂ ਅੱਠਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਬੋਰਡ ਦਾ ਨਤੀਜਾ ਸ਼ਾਨਦਾਰ ਰਿਹਾ। ਦਸ਼ਮੇਸ਼ ਵੈਲਫੇਅਰ ਅਤੇ ਸਪੋਰਟਸ ਕਲੱਬ, ਪੱਤੋ ਹੀਰਾ ਸਿੰਘ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਸ਼ਮੇਸ਼ ਵੈਲਫੇਅਰ ਐਂਡ ਸਪੋਰਟਸ ਕਲੱਬ, ਪੱਤੋ ਹੀਰਾ ਸਿੰਘ ਦੇ ਅਹੁਦੇਦਾਰ ਸ. ਮਨਜੀਤ ਸਿੰਘ, ਸ. ਅਮਰਜੀਤ ਸਿੰਘ ਬੱਬੂ ,ਸ.ਅਮਰਦੀਪ ਸਿੰਘ, ਸ.ਗੁਰਦੀਪ ਸਿੰਘ ,ਸ. ਗੋਬਿੰਦ ਸਿੰਘ,ਸ. ਅਰਸ਼ਪ੍ਰੀਤ ਸਿੰਘ,ਸ. ਜਗਜੀਤ ਸਿੰਘ, ਸ.ਸੁਖਜੀਤ ਸਿੰਘ,ਸ.ਨਵਦੀਪ ਸਿੰਘ, ਸ. ਅਮਰੀਕ ਸਿੰਘ ਅਤੇ ਸ.ਕੁਲਵਿੰਦਰ ਸਿੰਘ ਹਾਜ਼ਰ ਸਨ। ਪਿੰਡ ਦੇ ਸਰਪੰਚ ਸ.ਅਮਰਜੀਤ ਸਿੰਘ ਅਤੇ ਬਲਾਕ ਸਮਿਤੀ ਮੈਂਬਰ ਸ.ਕੁਲਦੀਪ ਸਿੰਘ ਵੀ ਹਾਜਰ ਸਨ।
ਸਰਦਾਰ ਮਨਜੀਤ ਸਿੰਘ ਜੀ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਹੋਰ ਵੀ ਵਧੀਆ ਕਾਰਗੁਜ਼ਾਰੀ ਕਰਨ ਲਈ ਉਤਸ਼ਾਹਿਤ ਕੀਤਾ।
ਦਸਵੀਂ ਜਮਾਤ ਵਿੱਚੋਂ ਹਰਜੋਤ ਕੌਰ ਨੇ 594/650 ਅੰਕਾਂ ਨਾਲ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ, ਅਰਸ਼ਦੀਪ ਅਰੋੜਾ ਨੇ 593/650 ਅੰਕਾਂ ਨਾਲ ਦੂਜੀ ਪੁਜੀਸ਼ਨ ਹਾਸਿਲ ਕੀਤੀ ਅਤੇ ਰੀਆ ਨੇ 591/650 ਅੰਕਾਂ ਨਾਲ ਤੀਜੀ ਪੁਜੀਸ਼ਨ ਹਾਸਿਲ ਕੀਤੀ।
ਅੱਠਵੀਂ ਜਮਾਤ ਵਿੱਚੋਂ ਮਨਿੰਦਰ ਕੌਰ 560/600 ਅੰਕਾਂ ਨਾਲ ਪਹਿਲੀ ਪੁਜੀਸ਼ਨ ਹਾਸਿਲ ਕੀਤੀ, ਜੋਤ ਕੁਮਾਰੀ ਨੇ556/600 ਅੰਕਾਂ ਨਾਲ ਦੂਜੀ ਪੁਜੀਸ਼ਨ ਹਾਸਿਲ ਕੀਤੀ ਅਤੇ ਸੁਖਪ੍ਰੀਤ ਕੌਰ ਨੇ 551/600 ਅੰਕਾਂ ਨਾਲ ਤੀਜੀ ਪੁਜੀਸ਼ਨ ਹਾਸਿਲ ਕੀਤੀ।
ਸਕੂਲ ਦੇ 11 ਵਿਦਿਆਰਥਣਾਂ ਨੇ ਬੋਰਡ ਪ੍ਰੀਖਿਆ ਵਿੱਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਬੋਰਡ ਪ੍ਰੀਖਿਆ ਪਾਸ ਕੀਤੀ ਹੈ।
ਇਸ ਸਨਮਾਨ ਸਮਾਰੋਹ ਵਿੱਚ ਡਿਪਟੀ ਡੀ ਈ ਓ ਸ੍ਰੀ ਰਕੇਸ਼ ਮੱਕੜ ਜੀ ਅਤੇ ਉਨ੍ਹਾਂ ਦੀ ਟੀਮ ਸ੍ਰੀ ਸੁਸ਼ੀਲ ਕੁਮਾਰ ਜੀ ,ਸ੍ਰੀ ਲਖਵਿੰਦਰ ਸਿੰਘ ਜੀ ਅਤੇ ਮੈਡਮ ਕੀਰਤੀ ਵੀ ਉਚੇਚੇ ਤੌਰ ਤੇ ਸ਼ਾਮਲ ਸਨ। ਡਿਪਟੀ ਡੀ ਈ ਓ ਸ੍ਰੀ ਰਕੇਸ਼ ਮੱਕੜ ਜੀ ਨੇ ਦਸ਼ਮੇਸ਼ ਵੈਲਫੇਅਰ ਅਤੇ ਸਪੋਰਟਸ ਕਲੱਬ, ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਸੱਜਨ ਜਿਨ੍ਹਾਂ ਵਿੱਚ ਸ.ਕੁਲਵੰਤ ਸਿੰਘ ਗਰੇਵਾਲ ,ਸ.ਪਰਮਿੰਦਰ ਸਿੰਘ ,ਜਥੇਦਾਰ ਗੁਰਦੀਪ ਸਿੰਘ ਸ. ਹਰਜਿੰਦਰ ਸਿੰਘ ਮਾਨ ਅਤੇ ਸ੍ਰੀ ਅਰਵਿੰਦ ਕੁਮਾਰ ਜੀ ਦਾ ਸਕੂਲ ਪ੍ਰਤੀ ਸਮਰਪਣ ਦਾ ਧੰਨਵਾਦ ਕੀਤਾ , ਅਤੇ ਕਲੱਬ ਦੀ ਸਕੂਲ ਪ੍ਰਤੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸਕੂਲ ਮੁਖੀ ਸ੍ਰੀ ਪ੍ਰਮੋਦ ਗੁਪਤਾ ਤੇ ਸਮੂਹ ਸਟਾਫ ਵੱਲੋਂ ਆਏ ਗਏ ਪਤਵੰਤੇ ਸਜਣਾਂ ਦਾ ਧੰਨਵਾਦ ਕੀਤਾ ਗਿਆ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿਚ ਵਿਦਿਆਰਥਣਾਂ ਪੜ੍ਹਾਈ ਦੇ ਖੇਤਰ ਵਿੱਚ ਇਸ ਤੋਂ ਵੀ ਵਧੀਆ ਪ੍ਰਾਪਤੀ ਕਰਨਗੀਆਂ।