ਫਤਿਹਗੜ੍ਹ ਪੰਜਤੂਰ (ਸਤਿਨਾਮ ਦਾਨੇ ਵਾਲੀਆ)
ਬੀਤੇ ਦਿਨੀਂ ਥਾਣਾ ਫ਼ਤਹਿਗੜ੍ਹ ਪੰਜਤੁੂਰ ਵੱਲੋਂ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੁੱਟਾਂ ਖੋਹਾਂ ਦੇ ਚੋਰ ਗਿਰੋਹ ਤੇ ਕੱਸੇ ਸ਼ਿਕੰਜੇ ਕਾਰਨ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਕੇ ਕਸਬਾ ਫਤਿਹਗੜ੍ਹ ਪੰਜਤੂਰ ਤੋਂ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ ਜਿਨ੍ਹਾਂ ਵਿੱਚੋਂ ਪੰਜ ਦੋਸ਼ੀਆਂ ਨੂੰ ਫੜਿਆ ਗਿਆ ਹੈ ਅਤੇ ਜਿਨ੍ਹਾਂ ਕੋਲੋਂ ਕਰੀਬ ਦਸ ਮੋਟਰਸਾਈਕਲ ਅਤੇ ਹੋਰ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ ਜਿਸ ਨਾਲ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪਰ ਵੱਡੀ ਹੈਰਾਨੀ ਦੀ ਹੱਦ ਉਦੋਂ ਹੋ ਗਈ ਜਦੋਂ ਇਸ ਚੋਰ ਗਰੋਹ ਦੇ ਪੰਜ ਮੈਂਬਰਾਂ ਦਾ ਮੈਡੀਕਲ ਕਰਵਾਇਆ ਗਿਆ ਤਾਂ ਇੱਕ ਮੈਂਬਰ ਬੌਬੀ ਪੁੱਤਰ ਵੀਰ ਚੰਦ ਵਾਸੀ ਫਤਹਿਗੜ੍ਹ ਪੰਜਤੂਰ ਦੀ ਕਰੋਨਾ ਰਿਪੋਰਟ ਪਾਜਟਿਵ ਪਾਈ ਗਈ ਜਿਸ ਨਾਲ ਸ਼ਹਿਰ ਅੰਦਰ ਸਹਿਮ ਦਾ ਮਾਹੌਲ ਬਣ ਗਿਆ ਦੱਸਣ ਯੋਗ ਇਹ ਵੀ ਬਣਦਾ ਹੈ ਕਿ ਇਹ ਪੰਜ ਦੋਸ਼ੀ ਇਕ ਹੀ ਬੈਰਕ ਵਿੱਚ ਰਹਿੰਦੇ ਸਨ ਜਿਸ ਨੂੰ ਦੇਖਦਿਆਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੇ ਫਾਰਮਾਸਿਸਟ ਡਾ ਗੁਰਵਿੰਦਰ ਸਿੰਘ ਮੱਲੀ ਡਾ ਦਵਿੰਦਰ ਸਿੰਘ ਤੇ ਗੁਰਨਾਮ ਸਿੰਘ ਪੂਰੀ ਟੀਮ ਪੀਐੱਚਸੀ ਫਤਹਿਗੜ੍ਹ ਪੰਜਤੂਰ ਵੱਲੋਂ ਪੁਲਿਸ ਥਾਣਾ ਫਤਿਹਗੜ੍ਹ ਪੰਜਤੂਰ ਦੇ ਮੁਲਾਜ਼ਮਾ ਅਤੇ ਕਰੋਨਾ ਪੋਜਟਿਵ ਬੌਬੀ ਦੇ ਪਰਿਵਾਰ ਅਤੇ ਹੋਰ ਸ਼ੱਕੀ ਵਿਅਕਤੀਆਂ ਦੇ 30 ਟੈਸਟ ਕੀਤੇ ਗਏ ਜਿਨ੍ਹਾਂ ਦੀ ਰਿਪੋਰਟ ਅਜੇ ਆਉਣਾ ਬਾਕੀ ਹੈ ਜਾਣਕਾਰੀ ਦਿੰਦਿਆਂ ਡਾਕਟਰ ਮੱਲੀ ਨੇ ਦੱਸਿਆ ਕਿ ਬਾਕੀ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਆਪਣੇ ਘਰਾਂ ਅੰਦਰ ਹੀ ਰਹਿਣ ਜਦ ਤੱਕ ਰਿਪੋਰਟ ਸਾਹਮਣੇ ਨਹੀਂ ਆ ਜਾਂਦੀ