18 ਜਨਵਰੀ ਧਰਮਕੋਟ
(ਜਗਰਾਜ ਸਿੰਘ ਗਿੱਲ,ਰਿੱਕੀ ਕੈਲਵੀ)
ਸਰਦਾਰ ਜੱਸਵਰਿੰਦਰ ਸਿੰਘ ਸਿੱਧੂ ਨੇ ਥਾਣਾ ਧਰਮਕੋਟ ਦਾ ਚਾਰਜ ਸੰਭਾਲ ਲਿਆ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਨੇ ਕਿਹਾ ਕੀ ਨਸ਼ਾ ਵੇਚਣ ਵਾਲਿਆਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ ਸ਼ਹਿਰ ਵਿਚ ਅਮਨ ਸ਼ਾਂਤੀ ਦੀ ਸਥਿਤੀ ਬਣਾਈ ਜਾਵੇਗੀ ਵਪਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਰਾਤ ਦੀ ਗਸ਼ਤ ਅਤੇ ਪੀਸੀਆਰ ਮੋਟਰਸਾਈਕਲ ਤਾਇਨਾਤ ਮੁਲਾਜ਼ਮਾਂ ਦੀ ਦਿਨ ਅਤੇ ਰਾਤ ਦੀ ਡਿਊਟੀ ਲਾਈ ਜਾਏਗੀ
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਜਿਨ੍ਹਾਂ ਦਾ ਅਸਲਾ ਜਮ੍ਹਾਂ ਹੋਣਾ ਬਾਕੀ ਹੈ ਉਹ ਜਮ੍ਹਾ ਕਰਵਾ ਦਿੱਤਾ ਜਾਵੇ ਇਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ
ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਮਨ ਸ਼ਾਂਤੀ ਦਾ ਮਾਹੌਲ ਬਣਾਇਆ ਜਾਵੇਗਾ ਇਸ ਲਈ ਉਨ੍ਹਾਂ ਨੂੰ ਧਰਮਕੋਟ ਦੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਕੋਈ ਵੀ ਉਨ੍ਹਾਂ ਕੋਲ ਬਿਨਾਂ ਕਿਸੇ ਝਿਜਕ ਤੇ ਡਰ ਤੋਂ ਆ ਕੇ ਆਪਣੀ ਦੁੱਖ ਤਕਲੀਫ਼ ਸਾਂਝੀ ਕਰ ਸਕਦਾ ਹੈ