ਨਿਹਾਲ ਸਿੰਘ ਵਾਲਾ 25 ਜਨਵਰੀ ( ਮਿੰਟੂ ਖੁਰਮੀ ਕੁਲਦੀਪ ਸਿੰਘ) ਮਾਲਵੇ ਦੇ ਇਤਿਹਾਸਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਤਖਤਪੁਰਾ ਸਾਹਿਬ ਦਾ ਜੋ ਪੈਸੇ ਇਕੱਠੇ ਕਰਨ ਦਾ ਵਿਵਾਦ ਸਾਹਮਣੇ ਆਇਆ ਸੀ, ਉਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ, ਮੈਨੇਜ਼ਰ ਰਾਜਿੰਦਰ ਸਿੰਘ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਦੂਸਰੀ ਧਿਰ ਵੀ ਖੁਲ੍ਹ ਕੇ ਸਾਹਮਣੇ ਆ ਗਈ ਹੈ, ਦੂਸਰੀ ਧਿਰ ਵੱਲੋਂ ਜਥੇਦਾਰ ਮੇਜਰ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੇ ਮੈਨੇਜ਼ਰ ਰਾਜਿੰਦਰ ਸਿੰਘ ਵੱਲੋਂ ਪੈਸਿਆਂ ਦੇ ਗਬਨ ਦੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ, ਪੈਸੇ ਇਕੱਠੇ ਕਰਨ ਸਬੰਧੀ ਉਹਨਾਂ ਕਿਹਾ ਕਿ ਜੇ ਅਸੀਂ ਗੁਰਦੁਆਰਾ ਸਾਹਿਬ ਦੀ ਬੇਹਤਰੀ ਵਾਸਤੇ ਦਾਨ ਇਕੱਠਾ ਕੀਤਾ ਤਾਂ ਕੋਈ ਗਲਤ ਗੱਲ ਨਹੀਂ ਕਰੀ,ਪਰਚੀਆਂ ਛਪਵਾਉਣ ਸਬੰਧੀ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ।ਇੱਕਤਰ ਰਾਸ਼ੀ ਸਬੰਧੀ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਜੋ ਵੀ ਦਾਨ ਇਕੱਠਾ ਕੀਤਾ ਉਹ ਮੈਨੇਜ਼ਰ ਰਜਿੰਦਰ ਸਿੰਘ ਦੀ ਸਹਿਮਤੀ ਨਾਲ ਹੀ ਕੀਤਾ ਹੈ, ਉਹਨਾਂ ਬੋਲਦਿਆਂ ਕਿਹਾ ਕਿ ਅਸੀਂ ਪਰਚੀਆਂ ਰਾਹੀਂ ਚਾਰ ਲੱਖ ਅਠਾਰਾਂ ਹਜ਼ਾਰ ਰੁਪਏ ਇਕੱਠੇ ਕਰੇ ਸਨ, ਜਿਨ੍ਹਾਂ ਵਿੱਚੋਂ ਸੱਠ ਹਜ਼ਾਰ ਸਾਡੀ ਕਮੇਟੀ ਕੋਲ ਹਨ।ਉਹਨਾਂ ਇਹ ਦੁਹਰਾਇਆ ਕਿ ਇਕੱਠੇ ਕੀਤੇ ਪੈਸੇ ਪੈਸੇ ਦਾ ਹਿਸਾਬ ਕਿਤਾਬ ਅਸੀਂ ਪੰਚਾਇਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਮੇਵਾਰ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਬੈਠ ਕੇ ਦੇਣ ਵਾਸਤੇ ਤਿਆਰ ਹਾਂ। ਜਥੇਦਾਰ ਮੇਜਰ ਸਿੰਘ ਵੱਲੋਂ ਬੋਲਦਿਆਂ ਕਿਹਾ ਕਿ ਜੇਕਰ ਗੁਰਦੁਆਰਾ ਸਾਹਿਬ ਦੀ ਬੇਹਤਰੀ ਵਾਸਤੇ ਇਕੱਠੇ ਕੀਤੇ ਦਾਨ ਵਿੱਚ ਕੋਈ ਕੋਤਾਹੀ ਨਜ਼ਰ ਆਉਂਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਦੀ ਪੰਚਾਇਤ ਜੋ ਵੀ ਸੇਵਾ ਲਾਵੇਗੀ ਅਸੀਂ ਊਸ ਸੇਵਾ ਨੂੰ ਪ੍ਰਵਾਨ ਕਰਾਂਗੇ।