• Sat. Nov 23rd, 2024

ਤੁਰੰਤ ਪ੍ਰਭਾਵ ਅਧੀਨ ਰਾਹੁਲ ਗਾਂਧੀ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਸਮਝ ਤੋਂ ਬਾਹਰ:- ਸ਼ਿਵਾਜ ਭੋਲਾ

ByJagraj Gill

Apr 6, 2023

ਕਿਹਾ- ਸੰਵਿਧਾਨਿਕ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇਂਦਰੀ ਏਜੰਸੀਆਂ ਨੂੰ ਢਾਲ ਬਣਾ ਕੇ ਵਰਤ ਰਹੀ ਹੈ ਬੀਜੇਪੀ ਸਰਕਾਰ

ਕੋਟ ਈਸੇ ਖਾਂ 5 ਅਪ੍ਰੈਲ (ਜਗਰਾਜ ਸਿੰਘ ਗਿੱਲ) ਸੋਚੀ ਸਮਝੀ ਸਾਜਿਸ਼ ਤਹਿਤ ਕੇਂਦਰ ਦੀ ਬੀਜੇਪੀ ਸਰਕਾਰ ਉਸ ਸ਼ਖਸ਼ ਨੂੰ ਵੱਖ ਵੱਖ ਏਜੰਸੀਆਂ ਅਤੇ ਸੰਵਿਧਾਨਕ ਸੰਸਥਾਵਾਂ ਦਾ ਗਲਤ ਇਸਤੇਮਾਲ ਕਰਦੀ ਹੋਈ ਡਰਾ ਧਮਕਾ ਕੇ ਚੁੱਪ ਕਰਵਾ ਦਿੰਦੀ ਹੈ ਜਦ ਵੀ ਕੋਈ ਇਹਨਾਂ ਪ੍ਰਤੀ ਕੋਈ ਸਵਾਲ ਉਠਾਉਣ ਦੀ ਕੋਸ਼ਿਸ਼ ਕਰਦਾ ਹੈ । ਸ੍ਰੀ ਰਾਹੁਲ ਗਾਂਧੀ ਜੀ ਜਿਨ੍ਹਾਂ ਵੱਲੋਂ ਪਾਰਲੀਮੈਂਟ ਵਿੱਚ 7 ਫਰਵਰੀ 2023 ਨੂੰ ਗੌਤਮ ਅਡਾਨੀ ਬਾਰੇ ਇਹ ਸਵਾਲ ਉਠਾਇਆ ਸੀ ਕਿ ਇਹਨਾਂ ਪਾਸ ਵਦੇਸ਼ੀ 20 ਹਜ਼ਾਰ ਕਰੋੜ ਰੁਪਏ ਜੋ ਆਇਆ ਹੈ ਅਤੇ ਕੀ ਇਹ ਸਿਆਸੀ ਪੈਸਾ ਹੈ? ਬਸ ਏਸ ਦਾ ਅਸਰ ਇਹ ਹੋਇਆ ਕਿ ਇਸ ਤੋਂ ਕੋਈ 9 ਦਿਨ ਦੇ ਵਕਫੇ ਬਾਅਦ ਹੀ ਬੀਜੇਪੀ ਦੇ ਇਕ ਵਿਅਕਤੀ ਵੱਲੋਂ 2019 ਵਿੱਚ ਸੂਰਤ (ਗੁਜਰਾਤ) ਵਿੱਚ ਦਾਇਰ ਇਕ ਕੇਸ ਤੇ ਖੁਦ ਹੀ 2022 ਵਿੱਚ ਸਟੇਅ ਲੈ ਰੱਖਿਆ ਸੀ ਅਤੇ ਜਿਸ ਵਲੋਂ ਰਾਹੁਲ ਜੀ ਦੇ ਭਾਸ਼ਣ ਦੇ ਕਰੀਬ 9 ਦਿਨ ਬਾਅਦ ਹੀ ਇਹ ਸਟੇਅ ਵਾਪਸ ਲੈ ਲਿਆ ਗਿਆ ਅਤੇ ਤਕਰੀਬਨ ਇਕ ਮਹੀਨੇ ਤੋਂ ਵੀ ਪਹਿਲਾਂ ਪਹਿਲਾਂ 23 ਮਾਰਚ 2023 ਨੂੰ ਸ੍ਰੀ ਰਾਹੁਲ ਗਾਂਧੀ ਜੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਇਹਨਾਂ ਗੱਲਾਂ ਦੀ ਜਾਣਕਾਰੀ ਮੋਗਾ ਰੋਡ ਤੇ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਇਕ ਭਰਵੀਂ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਲਿਖਤੀ ਪ੍ਰੈਸ ਨੋਟ ਰਾਹੀਂ ਦਿੰਦੇ ਹੋਏ ਬਲਾਕ ਪ੍ਰਧਾਨ ਸ੍ਰੀ ਸ਼ਿਵਾਜ ਸਿੰਘ ਭੋਲਾ ਵੱਲੋਂ ਦੱਸਿਆ ਗਿਆ ਕਿ ਅਜਾਦ ਭਾਰਤ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਮਾਨਹਾਨੀ ਦੇ ਕੇਸ ਵਿੱਚ ਕਿਸੇ ਸਿਆਸੀ ਵਿਅਕਤੀ ਨੂੰ 2 ਸਾਲ ਦੀ ਸਜ਼ਾ ਹੋਈ ਹੋਵੇ। ਹੋਰ ਤਾਂ ਹੋਰ ਇਸਤੋਂ 24 ਘੰਟਿਆਂ ਦੇ ਅੰਦਰ-ਅੰਦਰ ਹੀ ਲੋਕ ਸਭਾ ਸਕੱਤਰੇਤ ਵੱਲੋਂ ਉਹਨਾਂ ਦੀ ਲੋਕ ਸਭਾ ਸਾਂਸਦ ਦੀ ਮੈਂਬਰਸ਼ਿਪ ਨੂੰ ਵੀ ਰੱਦ ਕਰ ਦਿੱਤਾ ਗਿਆ ਜਿਸ ਸਬੰਧੀ ਇਹ ਸਾਰੀ ਜਮੀਨ ਤਿਆਰ ਕੀਤੀ ਗਈ ਸੀ ਕਿਉਂਕਿ 2 ਸਾਲ ਦੀ ਸਜਾ ਵਾਲਾ ਹੀ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ ਜਦ ਕਿ ਭਾਜਪਾ ਦੇ ਅੱਧੇ ਤੋਂ ਵੱਧ ਮੈਂਬਰ ਸੰਗੀਨ ਜੁਰਮਾਂ ਦੇ ਦੋਸ਼ੀ ਹਨ ਜਿਨ੍ਹਾਂ ਵਿਰੁੱਧ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ।ਇਸਦੇ ਨਾਲ ਹੀ ਤੁਰੰਤ ਪ੍ਰਭਾਵ ਅਧੀਨ ਉਹਨਾਂ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦੇ ਆਦੇਸ਼ ਜਾਰੀ ਵੀ ਕਰ ਦਿੱਤੇ ਗਏ। ਉਹਨਾਂ ਅਗੇ ਕਿਹਾ ਕਿ ਪਹਿਲਾਂ ਵੀ ਬੀਜੇਪੀ ਸਰਕਾਰ ਵੱਲੋਂ ਏਜੰਸੀਆਂ ਰਾਹੀ ਰਾਹੁਲ ਜੀ ਕੋਲੋਂ ਕੋਈ ਪਚਵੰਜਾ ਘੰਟੇ ਪੁੱਛ ਗਿੱਛ ਕਰਕੇ ਇਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ, ਪ੍ਰਧਾਨ ਮੰਤਰੀ ਅਤੇ ਬੀ ਜੇ ਪੀ ਦੀਆਂ ਇਹਨਾਂ ਕੋਝੀਆਂ ਚਾਲਾਂ ਤੋਂ ਘਬਰਾਉਣ ਵਾਲੀ ਨਹੀ ਹੈ ਕਿਉਂਕਿ ਅਸਲ ਵਿੱਚ ਇਹ ਸਾਰਾ ਡਰਾਮਾ ਹੇਡਨ ਬਰਗ ਦੀ ਰਿਪੋਰਟ ਤੇ ਬਹਿਸ ਤੋਂ ਬਚਨ ਲਈ ਹੀ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਦੇਸ਼ ਦੇ ਲੋਕਾਂ ਵੱਲੋਂ ਦੇਸ਼ ਦੀ ਅਜ਼ਾਦੀ ਲਈ ਜਾਨਾਂ ਕੁਰਬਾਨ ਕਰਕੇ ਵੱਡਾ ਯੋਗਦਾਨ ਪਾਇਆ ਹੈ ਅਤੇ ਹੁਣ ਵੀ ਕਾਂਗਰਸ ਪਾਰਟੀ ਅਤੇ ਇਸਦੇ ਵਰਕਰ ਆਮ ਲੋਕਾਂ ਨੂੰ ਨਾਲ ਲੈ ਕੇ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵਈਏ ਵਿਰੁੱਧ ਦੇਸ਼ ਦੀ ਜੰਤਾ ਨੂੰ ਲਾਮਬੰਦ ਕਰਦੇ ਹੋਏ ਵਡਾ ਸੰਘਰਸ਼ ਵਿੱਢਣ ਲਈ ਤਿਆਰੀ ਕਰ ਰਹੇ ਹਨ ਅਤੇ ਪੂਰੀ ਨਿਡਰਤਾ ਨਾਲ ਏਸ ਸਰਕਾਰੀ ਤਾਨਾਸ਼ਾਹੀ ਦਾ ਡਟਵਾਂ ਮੁਕਾਬਲਾ ਕਰਨਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਬੀਰ ਸਿੰਘ ਲੌਗੀਵਿੰਡ ਸਾਬਕਾ ਚੇਅਰਮੈਨ, ਬਲਤੇਜ ਸਿੰਘ ਕੜਿਆਲ ਚੇਅਰਮੈਨ ਭਾਈ ਘਨਈਆ ਸੰਸਥਾਵਾਂ, ਕ੍ਰਿਸ਼ਨ ਤਿਵਾੜੀ ਸਕੱਤਰ ਪੰਜਾਬ ਕਾਂਗਰਸ,ਬਲਰਾਮ ਬੱਬੀ ਸ਼ਰਮਾ ਸੀਨੀਅਰ ਕਾਂਗਰਸ ਆਗੂ,ਰੁਪਿੰਦਰ ਸਿੰਘ ਸਰਪੰਚ ਕੜਿਆਲ,ਨਰਿੰਦਰ ਸਿੰਘ ਸਰਪੰਚ ਜਾਫਰਵਾਲਾ,ਕੁਲਦੀਪ ਸਿੰਘ ਰਾਜਪੂਤ ਸਾਬਕਾ ਪ੍ਰਧਾਨ ਨਗਰ ਪੰਚਾਇਤ, ਗੁਰਭੇਜ ਸਿੰਘ ਜਾਫਰਵਾਲਾ, ਲਖਵੀਰ ਸਿੰਘ ਲੱਖਾ ਭਾਉ ਹਾਜ਼ਰ ਸਨ।

 

 

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *