ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ)
ਅੱਜ ਜੀ ਓ ਜੀ ਟੀਮ ਵੱਲੋਂ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਕਰਨਲ ਬਲਕਾਰ ਸਿੰਘ, ਕਰਨਲ ਮਹਿੰਦਰਪਾਲ ਸਿੰਘ ਦੇ ਨਿਰਦੇਸ਼ਾ ਅਨੁਸਾਰ ਨਸ਼ਿਆਂ ਦੇ ਖਿਲਾਫ਼ ਤੇ ਕਰੋਨਾ ਵੈਕਸੀਨ ਵਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਟਰਸਾਈਕਲ ਰੈਲੀ ਕੱਢੀ ਗਈ, ਇਸ ਰੈਲੀ ਨੂੰ ਪਿੰਡ ਖਾਈ ਦੇ ਸਰਪੰਚ ਪਰਗਟ ਸਿੰਘ ਨਗਰ ਪੰਚਾਇਤ, ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਪਿੰਡ ਖਾਈ, ਦੀਨਾ ਸਾਹਿਬ, ਬੁਰਜਹਮੀਰਾ ,ਗਾਜੀਆਣਾ, ਸੈਦੋਕੇ ਤੋ ਮਧੇਕੇ ਵਿੱਚ ਸਮਾਪਤ ਕੀਤੀ ਗਈ।
ਰੈਲੀ ਵਿੱਚ ਪਿੰਡਾਂ ਦੀਆ ਪੰਚਾਇਤਾ ,ਸਬ ਸੈਟਰ ਅਤੇ ਸਕੂਲਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਰੈਲੀ ਵਿੱਚ ਸੁਪਰਵਾਈਜ਼ਰ ਹਰਭਜਨ ਸਿੰਘ ਕੁੱਸਾ ਤੇ ਗੁਰਮੇਲ ਸਿੰਘ ਹਿੰਮਤਪੁਰਾ ਜੀ ਦੀ ਪੂਰੀ ਜੀ ਓ ਜੀ ਟੀਮ ਨੇ ਹਿੱਸਾ ਲਿਆ