ਮੋਗਾ 15 ਜਨਵਰੀ(ਜਗਰਾਜ ਸਿੰਘ ਗਿੱਲ)
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਜਿ਼ਲ੍ਹਾ ਚੋਣ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਮਰ ਯੋਗਤਾ ਮਿਤੀ 01-01-2021 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਸਬੰਧ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਬਾਰੇ ਤਹਿਸੀਲਦਾਰ ਚੋਣਾਂ ਸ੍ਰੀ ਬਰਜਿੰਦਰ ਸਿੰਘ ਨੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਵੋਟਰ ਸੂਚੀ ਦਾ ਇੱਕ-ਇੱਕ ਸੈਟ ਅਤੇ ਸੀ.ਡੀ. ਵੀ ਦਿੱਤੀ ਗਈ।
ਮੀਟਿੰਗ ਦੌਰਾਨ ਤਹਿਸੀਲਦਾਰ ਚੋਣਾਂ ਨੇ ਦੱਸਿਆ ਕਿ ਅੱਜ ਮਿਤੀ 15 ਜਨਵਰੀ, 2021 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰਵਾ ਦਿੱਤੀ ਗਈ ਹੈ। ਇਸ ਮੌਕੇ ਸਰਵਿਸ ਵੋਟਰ ਸੂਚੀ ਦੀ ਵੀ ਅੰਤਿਮ ਪ਼੍ਰਾਕਸ਼ਨਾ ਕੀਤੀ ਗਈ। ਇਸ ਪ੍ਰਕਾਸ਼ਨਾ ਤੋਂ ਬਾਅਦ ਵਿਧਾਨ ਸਭਾ ਚੋਣ ਹਲਕਿਆਂ ਦੇ ਵੋਟਰਾਂ ਦੀ ਗਿਣਤੀ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਚੋਣ ਹਲਕਾ 71-ਨਿਹਾਲ ਸਿੰਘ ਵਾਲਾ ਵਿੱਚ ਕੁੱਲ 201 ਪੋਲਿੰਗ ਸਟੇਸ਼ਨ ਅਤੇ 194536 ਵੋਟਰ ਹਨ ਜਿੰਨ੍ਹਾਂ ਵਿੱਚੋਂ 104534 ਪੁਰਸ਼ ਵੋਟਰ, 89994 ਇਸਤਰੀ ਵੋਟਰ, 8 ਅਦਰਜ਼ ਵੋਟਰਜ਼ ਸ਼ਾਮਿਲ ਹਨ।
ਚੋਣ ਹਲਕਾ 72- ਬਾਘਾਪੁਰਾਣਾ ਵਿੱਚ ਕੁੱਲ 172 ਪੋਲਿੰਗ ਸਟੇਸ਼ਨ ਅਤੇ ਕੁੱਲ 168750 ਵੋਟਰ ਹਨ ਜਿੰਨ੍ਹਾਂ ਵਿੱਚੋਂ 90435 ਪੁਰਸ਼ ਵੋਟਰ, 78377 ਇਸਤਰੀ ਵੋਟਰ, 4 ਹੋਰ ਵੋਟਰ ਹਨ।
ਚੋਣ ਹਲਕਾ 73-ਮੋਗਾ ਵਿੱਚ ਕੁੱਲ 200 ਪੋਲਿੰਗ ਸਟੇਸ਼ਨ ਅਤੇ 198907 ਕੁੱਲ ਵੋਟਰ ਹਨ ਜਿ਼ੰਨ੍ਹਾਂ ਵਿੱਚੋਂ 105195 ਪੁਰਸ਼ ਵੋਟਰ, 93699 ਇਸਤਰੀ ਵੋਟਰ ਅਤੇ 13 ਹੋਰ ਵੋਟਰ ਹਨ।
ਇਸੇ ਤਰ੍ਹਾਂ 74-ਧਰਮਕੋਟ ਵਿੱਚ ਕੁੱਲ 200 ਪੋਲਿੰਗ ਸਟੇਸ਼ਨ ਅਤੇ 176879 ਵੋਟਰ ਹਨ ਜਿ਼ੰਨ੍ਹਾਂ ਵਿੱਚੋਂ 933839 ਪੁਰਸ਼ ਵੋਟਰ, 83032 ਇਸਤਰੀ ਵੋਟਰ ਅਤੇ 8 ਹੋਰ ਵੋਟਰ ਸ਼ਾਮਿਲ ਹਨ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹਰਮਨਜੀਤ ਸਿੰਘ, ਐਨ.ਸੀ.ਪੀ. ਪਾਰਟੀ ਦੇ ਪ੍ਰਧਾਨ ਵਿਨੀਤ ਕੁਮਾਰ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਕੁਲਦੀਪ ਸਿੰਘ, ਸੀ.ਪੀ.ਆਈ. (ਐਮ.) ਪਾਰਟੀ ਤੋਂ ਪ੍ਰਵੀਨ ਧਵਨ ਅਤੇ ਹੋਰ ਵੀ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਜਿ਼ਲ੍ਹਾ ਚੋਣ ਅਫ਼ਸਰ ਮੋਗਾ ਦਫ਼ਤਰ ਵਿੱਚੋਂ ਗੁਰਜੰਟ ਸਿੰਘ ਕਲਰਕ, ਸੁਰਜੀਤ ਸਿੰਘ ਕੰਪਿਊਟਰ ਅਪ੍ਰੇਟਰ ਵੀ ਹਾਜ਼ਰ ਸਨ।