ਮੋਗਾ, 15 ਸਤੰਬਰ (ਜਗਰਾਜ ਸਿੰਘ ਗਿੱਲ)
ਨਗਰ ਨਿਗਮ ਮੋਗਾ ਵੱਲੋ ਸ਼ਹਿਰ ਦੇ ਵਾਰਡਾਂ ਵਿੱਚ ਸਵੇਰੇ ਅਤੇ ਸ਼ਾਮ ਫਾਗਿੰਗ ਕਰਵਾਈ ਜਾ ਰਹੀ ਹੈ ਤਾਂ ਕਿ ਡੇਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਨੂੰ ਪੈਦਾ ਹੋਣ ਤੋ ਰੋਕਿਆ ਜਾ ਸਕੇ ਅਤੇ ਸ਼ਹਿਰ ਵਾਸੀ ਇਨ੍ਹਾਂ ਬਿਮਾਰੀਆਂ ਦੀ ਚਪੇਟ ਵਿੱਚ ਆਉਣ ਤੋ ਬਚੇ ਰਹਿਣ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਇਸ ਮਕਸਦ ਤਹਿਤ ਸ਼ਹਿਰ ਦੇ ਵਾਰਡਾਂ ਵਿੱਚ 7 ਦਿਨ ਦੀ ਸਵੇਰੇ ਅਤੇ ਸ਼ਾਮੀ ਫਾਗਿੰਗ ਮੁਹਿੰਮ 14 ਸਤੰਬਰ ਤੋ 20 ਸਤੰਬਰ, 2020 ਤੱਕ ਚਲਾਈ ਜਾ ਰਹੀ ਹੈ ਜਿਸ ਤਹਿਤ 14 ਸਤੰਬਰ ਨੂੰ 26 ਅਤੇ 27 ਨੰਬਰ ਵਾਰਡਾਂ ਵਿੱਚ ਫਾਗਿੰਗ ਕੀਤੀ ਗਈ।
ਅੱਜ ਮਿਤੀ 15 ਸਤੰਬਰ ਨੂੰ 28 ਅਤੇ 29 ਨੰਬਰ ਵਾਰਡਾਂ ਵਿੱਚ ਫਾਗਿੰਗ ਕੀਤੀ ਗਈ ਤਾਂ ਕਿ ਮਲੇਰੀਆ, ਡੈਗੂ ਵਰਗੀਆਂ ਬਿਮਾਰੀਆਂ ਨੂੰ ਪੇੈਦਾ ਹੋਣ ਤੋ ਰੋਕਿਆ ਜਾ ਸਕੇ।
ਸ੍ਰੀਮਤੀ ਦਰਸ਼ੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 16 ਸਤੰਬਰ ਨੂੰ 30-31 ਨੰਬਰ ਵਾਰਡਾਂ ਵਿੱਚ, 17 ਸਤੰਬਰ ਨੂੰ 32-33 ਨੰਬਰ ਵਾਰਡਾਂ ਵਿੱਚ, 18 ਸਤੰਬਰ ਨੂੰ 34-35 ਨੰਬਰ ਵਾਰਡਾਂ ਵਿੱਚ, 19 ਸਤੰਬਰ ਨੂੰ 36-37 ਨੰਬਰ ਵਾਰਡਾਂ ਵਿੱਚ, 20 ਸਤੰਬਰ ਨੂੰ 38-39 ਨੰਬਰ ਵਾਰਡਾਂ ਵਿੱਚ ਫਾਗਿੰਗ ਕਰਵਾਈ ਜਾਵੇਗੀ।
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਮੇਲਰੀਆ ਅਤੇ ਡੇਗੂ ਵਰਗੀਆਂ ਬਿਮਾਰੀਆਂ ਤੋ ਇਲਾਵਾ ਕਰੋਨਾ ਦੇ ਸੰਕਰਮਣ ਨੂੰ ਦੂਰ ਕਰਨ ਲਈ ਸ਼ਹਿਰ ਦੇ ਵਾਰਡਾਂ ਵਿੱਚ ਸੈਨੇਟਾਈਜੇਸ਼ਨ ਮੁਹਿੰਮ ਵੀ ਜਾਰੀ ਹੈ ਅਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਿਗਮ ਵੱਲੋ ਸਾਰੇ 50 ਵਾਰਡਾਂ ਲਈ 50 ਟੀਮਾਂ ਨੂੰ ਵੀ ਗਠਿਤ ਕਰ ਦਿੱਤਾ ਗਿਆ ਹੈ ਤਾਂ ਕਿ ਵਾਰਡ ਵਾਸੀ ਇਸ ਵਾਈਰਸ ਤੋ ਬਚਣ ਦੀਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਜਾਰੀ ਹਦਾਇਤਾਂ ਨੂੰ ਅਪਣਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਵਰਤਣ।