ਮੋਗਾ (ਮਿੰਟੂ ਖੁਰਮੀ) ਕੈਬਨਿਟ ਮੰਤਰੀ ਸ੍ਰ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪਸੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੀ ਰਹਿਨੁਮਾਈ ਹੇਠ ਅਤੇ ਸ੍ਰ: ਇੰਦਰਜੀਤ ਸਿੰਘ ਸਰਾਂ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੇਅਰੀ ਉੱਦਮ ਸਿਖਲਾਈ ਕੋਰਸ ਦੇ ਚੌਥੇ ਬੈਚ ਦੀ ਕਾਊਸਲਿੰਗ ਡੇਅਰੀ ਸਿਖਲਾਈ ਤੇ ਵਿਸਥਾਰ ਕੇਦਰ ਗਿੱਲ (ਮੋਗਾ) ਵਿਖੇ ਮਿਤੀ 08 ਨਵੰਬਰ 2019 ਸਵੇਰੇ 10 ਵਜੇ ਹੋਵੇਗੀ। ਜਿਸ ਵਿੱਚ ਜਿਲਾ ਮੋਗਾ, ਲੁਧਿਆਣਾ, ਫਿਰੋਜਪੁਰ, ਫਾਜ਼ਿਲਕਾ, ਫਰੀਦਕੋਟ, ਬਠਿੰਡਾ ਅਤੇ ਬਰਨਾਲਾ ਦੇ ਸਿਖਿਆਰਥੀ ਭਾਗ ਲੈਂਣਗੇ। ਇਹ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਸ: ਨਿਰਵੈਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਬਨਾਵਟੀ ਗਰਭਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੇ ਢੰਗ, ਦੁਧਾਰੂ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਜਾਂਚ, ਸੰਭਾਲ, ਦੁੱਧ ਤੋ ਦੁੱਧ ਪਦਾਰਥ ਬਣਾਉਣ ਦੀ ਮਹੱਤਤਾ ਅਤੇ ਪਸ਼ੂਆਂ ਦੀ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਡੇਅਰੀ ਉੱਦਮ ਸਿਖਲਾਈ ਕੋਰਸ (4 ਹਫਤੇ) ਦਾ ਬੈਚ ਮਿਤੀ 18 ਨਵੰਬਰ 2019 ਤੋ ਡੇਅਰੀ ਸਿਖਲਾਈ ਤੇ ਵਿਸਥਾਰ ਕੇਦਰ ਗਿੱਲ ਐਟ ਮੋਗਾ ਵਿਖੇ ਸੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਉਮੀਦਵਾਰ ਦੀ ਘੱਟੋ-ਘੱਟ ਵਿੱਦਿਅਕ ਯੋਗਤਾ 10ਵੀ ਪਾਸ, ਉਮਰ 18 ਤੋ 45 ਸਾਲ, ਘੱਟੋ ਘੱਟ 5 ਦੁਧਾਰੂ ਪਸੂਆ ਦਾ ਡੇਅਰੀ ਫਾਰਮ ਹੋਵੇ ਅਤੇ ਪੇਂਡੂ ਖੇਤਰ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ। ਚਾਹਵਾਨ ਸਿਖਿਆਰਥੀ ਡੇਅਰੀ ਸਿਖਲਾਈ ਤੇ ਵਿਸਥਾਰ ਕੇਦਰ ਗਿੱਲ ਐਟ ਮੋਗਾ ਪਾਸੋ ਜਾਂ ਆਪਣੇ ਜਿਲਾ ਦੇ ਡੇਅਰੀ ਵਿਕਾਸ ਵਿਭਾਗ ਦਫਤਰ ਪਾਸੋ 100/- ਰੁਪਏ ਦਾ ਪ੍ਰਾਸਪੈਕਟਸ ਖਰੀਦ ਕੇ, ਬਿਨੈਪੱਤਰ ਮੁਕੰਮਲ ਕਰਕੇ ਕਾਊਸਲਿੰਗ ਚ ਭਾਗ ਲੈ ਸਕਦੇ ਹਨ। ਇਸ ਕੋਰਸ ਲਈ ਜਨਰਲ ਵਰਗ ਲਈ ਫੀਸ 5,000/- ਅਤੇ ਅਨੁਸੂਚਿਤ ਜਾਤੀ ਲਈ 4,000/- ਰੱਖੀ ਹੋਈ ਹੈ ਜੋ ਕਾਊਸਲਿੰਗ ਵਾਲੇ ਦਿਨ ਹੀ ਲਈ ਜਾਵੇਗੀ।