ਧਰਮਕੋਟ 12 ਅਪ੍ਰੈਲ
(ਜਗਰਾਜ ਲੋਹਾਰਾ,ਰਿੱਕੀ ਕੈਲਵੀ) ਅੱਜ ਧਰਮਕੋਟ ਵਿਖੇ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਜੀ ਦੀ ਨਿਗਰਾਨੀ ਹੇਠ ਫਲੈਗ ਮਾਰਚ ਕੱਢਿਆ ਗਿਆ ਇਸ ਵਿੱਚ ਥਾਣਾ ਧਰਮਕੋਟ ਐਸ ਐਚ ਓ ਬਲਰਾਜ ਮੋਹਨ ਜੀ ਤੇ ਪੂਰੀ ਪੁਲਸ ਪਾਰਟੀ ਅਤੇ ਥਾਣਾ ਕੋਟ ਈਸੇ ਖਾਂ ਐਸ ਐਚ ਓ ਜਸਵਿੰਦਰ ਸਿੰਘ ਤੇ ਪੁਲਸ ਪਾਰਟੀ ਵੱਲੋਂ ਹਿੱਸਾ ਲਿਆ ਗਿਆ ਅਤੇ ਉਨ੍ਹਾਂ ਦੇ ਅੰਦਰ ਆਉਂਦੀਆਂ ਚੌਕੀਆਂ ਕਮਾਲਕੇ ਸੁਰਜੀਤ ਸਿੰਘ ਕਿਸ਼ਨਪੁਰਾ ਬਲਵੀਰ ਸਿੰਘ ਬਲਖੰਡੀ ਕੋਮਲਪ੍ਰੀਤ ਸਿੰਘ ਤੇ ਦੌਲੇਵਾਲਾ ਪਰਮਦੀਪ ਸਿੰਘ ਚੌਕੀ ਇੰਚਾਰਜਾਂ ਨੇ ਵੀ ਹਿੱਸਾ ਲਿਆ ।
ਇਸ ਮੌਕੇ ਡੀ ਐਸ ਪੀ ਯਾਦਵਿੰਦਰ ਸਿੰਘ ਬਾਜਵਾ ਜੀ ਨੇ ਦੱਸਿਆ ਕਿ ਜਿਸ ਤਰ੍ਹਾਂ ਫਸਲਾਂ ਦੀ ਆ ਗਈਆਂ ਹਨ ਅਤੇ ਕਰਫਿਊ ਦੀ ਮਿਆਦ 30 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ ਉਸ ਦੇ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਵਿੱਚ
ਸ਼ਾਂਤਮਈ ਮਾਹੌਲ ਬਣਾਈ ਰੱਖਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਰਹਿ ਕੇ ਆਪਣੀ ਡਿਊਟੀ ਕਰੇਗਾ ਇਹ ਫਲੈਗ ਮਾਰਚ ਸ਼ਹਿਰ ਧਰਮਕੋਟ ਵਿੱਚ ਹੁੰਦੇ ਹੋਏ ਧਰਮਕੋਟ ਦੀਆਂ ਦੋਵਾਂ ਚੌਂਕੀਆਂ ਅਤੇ ਥਾਣਾ ਕੋਟ ਈਸੇ ਖਾਂ ਤੇ ਕੋਟ ਈਸੇ ਖਾਂ ਦੀਆਂ ਚੌਕੀਆਂ ਦੇ ਅੰਦਰ ਕੱਢਿਆ ਗਿਆ
ਇਸ ਮੌਕੇ ਡੀ ਐੱਸ ਪੀ ਯਾਦਵਿੰਦਰ ਸਿੰਘ ਵੱਲੋਂ ਲੋਕਾਂ ਨੂੰ ਆਪਣੇ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਤੇ ਨਾਲ ਹੀ ਪ੍ਰਸ਼ਾਸਨ ਦਾ ਸਾਥ ਦੇਣ ਦੀ ਗੱਲ ਆਖੀ
ਇਸ ਮੌਕੇ ਹੈਲਥ ਡਿਪਾਰਟਮੈਂਟ ਮੋਗਾ ਟੀਮ ਵੱਲੋਂ ਡਿਊਟੀ ਤੇ ਤਾਇਨਾਤ ਪੁਲਸ ਮੁਲਾਜ਼ਮਾਂ ਦਾ ਚੈੱਕਅਪ ਕੀਤਾ ਗਿਆ ਡਾਕਟਰ ਹਰਕੀਰਤ ਸਿੰਘ ਗਿੱਲ ਮੈਡੀਕਲ ਅਫਸਰ ਸਿਵਲ ਹਸਪਤਾਲ ਮੋਗਾ, ਪਰਮਜੀਤ ਸਿੰਘ ਐੱਮ ਐੱਲ ਟੀ ਬਲਜੀਤ ਸਿੰਘ ਫਾਰਮੇਸੀ ਅਫਸਰ ਗੁਰਜੀਤ ਕੌਰ ਏ ਐਨ ਐਮ ਮਨਦੀਪ ਕੌਰ ਏ ਐਨ ਐਮ ਐੱਚ ਸੀ ਮੁਖਤਿਆਰ ਸਿੰਘ ਏ ਐੱਸ ਆਈ ਸ਼ਾਹ ਵਰਿਆਣ ਏ ਐੱਸ ਆਈ ਦਵਿੰਦਰ ਸਿੰਘ ਇਹ ਡਾਕਟਰੀ ਟੀਮ ਨਾਲ ਮੌਜੂਦ ਸਨ ਇਸ ਮੌਕੇ ਸਾਰੇ ਹੀ ਮੁਲਾਜ਼ਮਾਂ ਦਾ ਚੈੱਕਅਪ ਕੀਤਾ ਗਿਆ