ਮੋਗਾ 21 ਫਰਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਦੀ ਉੱਪਰਲੀ ਬਿਲਡਿੰਗ ਦਾ ਨੀਂਹ ਪੱਥਰ ਸ਼੍ਰੀ ਬਰਜਿੰਦਰ ਸਿੰਘ ਭੁੱਲਰ DSP City Moga ਵੱਲੋਂ ਅਤੇ ਸ਼੍ਰੀਮਤੀ ਮਨਮੋਹਨੀ ਪਤਨੀ ਉੱਘੇ ਸਮਾਜ ਸੇਵੀ ਅੰਮ੍ਰਿਤ ਪਾਲ ਸਿੰਘ ਦੁਬਈ ਵਾਲੇ, ਭੋਲਾ ਸਿੰਘ ਚੜਿੱਕ ਹਾਂਗਕਾਂਗ ਵਾਲੇ, ਵਿੱਕੀ ਗੋਇਲ ਚੜਿੱਕ, ਸੁੱਖਵਿੰਦਰ ਸਿੰਘ ਕੋਕਰੀ ਮਨੀਲਾ ਵਾਲੇ, ਦੀਪ ਗਿੱਲ , ਸਮਾਜ ਸੇਵੀ ਜਸਵਿੰਦਰ ਸਿੰਘ ਵਾੜਾ ਜਵਾਹਰ ਸਿੰਘ ਵਾਲੇ, ਸਮਾਜ ਸੇਵੀ ਜਸਵੰਤ ਸਿੰਘ, ਵਿਜੇ ਧੀਰ, ਰਾਜਦੀਪ ਸਿੰਘ, ਸਰਦੂਲ ਸਿੰਘ, ਡਾ. ਰਵੀ ਪ੍ਰਭਾ, ਸਮਾਜ ਸੇਵੀ ਨਰਿੰਦਰ ਪਾਲ ਕੌਰ ਧੱਲੇਕੇ ਵੱਲੋਂ ਰੱਖਿਆ ਗਿਆ।
ਇਸ ਤੋਂ ਇਲਾਵਾ ਸ਼੍ਰੀ ਬਰਜਿੰਦਰ ਸਿੰਘ ਭੁੱਲਰ DSP City Moga ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਕਿਰਤ ਕਰੋ ਨਾਮ ਜਪੋ ਵੰਡ ਛਕੋ।। ਇਹ ਬਿਰਧ ਆਸ਼ਰਮ ਸਾਰਿਆਂ ਦਾ ਸਾਂਝਾ ਸਥਾਨ ਹੈ,, ਸਾਨੂੰ ਸਾਰਿਆਂ ਨੂੰ ਰੱਲ ਮਿਲ ਕੇ ਇਹਨਾਂ ਆਰੰਭ ਕੀਤੇ ਕਾਰਜਾਂ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਬੇਸਹਾਰਾ ਬਜੁਰਗਾਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ।।
ਇਸ ਮੌਕੇ ਤੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਪੰਜਾਬ ਪੁਲਿਸ ਮੋਗਾ ਨੇ ਦੱਸਿਆ ਹੈ ਕਿ ਇਸ ਬਿਰਧ ਆਸ਼ਰਮ ਵਿੱਚ ਹੁਣ ਗਰਾਉਂਡ ਫਲੋਰ ਤੇ ਬਜੁਰਗਾਂ ਲਈ ਹੋਰ ਬੈੱਡ ਨਹੀਂ ਲੱਗ ਸਕਦੇ, ਇਸ ਲਈ ਉੱਪਰ 30 ਬਜੁਰਗਾਂ ਲਈ ਬਿਲਡਿੰਗ ਤਿਆਰ ਕੀਤੀ ਜਾਵੇਗੀ।। ਇਸ ਬਿਲਡਿੰਗ ਦੇ ਸਹਿਯੋਗ ਲਈ ਅੰਮ੍ਰਿਤਪਾਲ ਸਿੰਘ ਦੁਬਈ ਵਾਲਿਆਂ ਵੱਲੋਂ ਇੱਕ ਲੱਖ ਰੁਪਏ, ਦੀਪ ਗਿੱਲ ਮੋਗਾ ਵੱਲੋਂ ਇੱਕ ਲੱਖ ਰੁਪਏ, ਭੋਲਾ ਸਿੰਘ ਚੜਿੱਕ ਹਾਂਗਕਾਂਗ ਵਾਲੇ ਅਤੇ ਵਿੱਕੀ ਗੋਇਲ ਵੱਲੋਂ 51 ਹਜਾਰ ਰੁਪਏ, ਜਸਵਿੰਦਰ ਸਿੰਘ,
ਡੀ ਐਸ ਪੀ ਬਲਜਿੰਦਰ ਸਿੰਘ ਭੁੱਲਰ ਨੀਂਹ ਪੱਥਰ ਰੱਖਦੇ ਹੋਏ
ਜਸਵੰਤ ਸਿੰਘ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਸੰਸਥਾ ਤਲਵੰਡੀ ਭਾਈ ਵੱਲੋਂ 51 ਹਜਾਰ ਰੁਪਏ, ਸੁੱਖਵਿੰਦਰ ਸਿੰਘ ਕੋਕਰੀ ਮੰਡੀਲਾ ਵਾਲਿਆਂ ਵੱਲੋਂ 25 ਬੋਰੀਆਂ ਸੀਮੈਂਟ ਅਤੇ ਲੈਂਟਰ ਦੀ ਸ਼ਟਰਿੰਗ ਆਪਣੇ ਵੱਲੋਂ ਫਰੀ ਦੀ ਸੇਵਾ ਨਿਭਾਈ।। ਅਤੇ ਉੱਪ ਪ੍ਰਧਾਨ ਮੀਤਾ ਬਾਵਾ ਸਮਾਜ ਸੇਵੀ ਵੱਲੋਂ ਇੱਟਾਂ ਅਤੇ ਰੇਤਾ ਭੇਜ ਕੇ ਕੰਮ ਆਰੰਭ ਕਰਵਾਇਆ।।ਇਸ ਨੀਂਹ ਪੱਥਰ ਰੱਖਣ ਦੇ ਸਮਾਗਮ ਵਿੱਚ ਪਹੁੰਚੇ ਉੱਘੇ ਸਮਾਜ ਸੇਵਕਾਂ ਅਤੇ ਦਾਨੀ ਸੱਜਣਾਂ ਦਾ ਅਵਤਾਰ ਸਿੰਘ ਦੁੱਨੇਕੇ ਪ੍ਰਧਾਨ ਅਤੇ ਮੀਤਾ ਬਾਵਾ ਧੱਲੇਕੇ ਉੱਪ ਪ੍ਰਧਾਨ ਨੇ ਧੰਨਵਾਦ ਕੀਤਾ ਅਤੇ ਸਹਿਯੋਗ ਦੇਣ ਲਈ ਅਪੀਲ ਕੀਤੀ।।