2 ਜੁਲਾਈ ਮਾਨਸਾ (ਅਮ੍ਰਿਤਪਾਲ ਭੰੰਮੇ, ਜਗਰਾਜ ਲੋਹਾਰਾ) ਸੀ ਪੀ ਆਈ (ਐਮ.ਐਲ) ਲਿਬਰੇਸ਼ਨ ਤੇ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ (ਏਕਟੂ) ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਮਾਨਸਾ ਨੇੜੇ ਟੈਕਸੀ ਡਰਾਈਵਰਾਂ ਵੱਲੋਂ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ਼ ਅਰਥੀ ਫੂਕ ਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਸੰਬੋਧਨ ਕਰਦਿਆਂ ਕੇਂਦਰੀ ਆਗੂ ਰਾਜਵਿੰਦਰ ਸਿੰਘ ਰਾਣਾ, ਸੂਬਾ ਆਗੂ ਗੁਰਜੰਟ ਸਿੰਘ ਮਾਨਸਾ ਨੇ ਕਿਹਾ ਕਿ ਜਿੱਥੇ ਸੈਂਟਰ ਤੇ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਬਿਨਾਂ ਵਿਉਂਤਬੰਦੀ ਕਰੇ ਲਾਕਡਾਊਨ, ਕਰਫਿਊ ਵਰਗੇ ਫੈਸਲੇ ਲਏ ਗਏ ਓਥੇ ਹੀ ਲੋਕ ਦੋਖੀ ਕਾਲੇ ਕਾਨੂੰਨ ਵੀ ਪਾਸ ਕੀਤੇ ਗੲੇ।ਇਸੇ ਦਾ ਰੂਪ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਹਰ ਡਰਾਈਵਰ ਸਰਕਾਰ ਨੂੰ 35 ਕਿਸਮ ਦੇ ਟੈਕਸ ਵਹੀਕਲ ਤੇ ਭਰਪਾਈ ਕਰਦਾ ਹੈ। ਉਪਰੋਂ ਆਏ ਦਿਨ ਤੇਲ ਦੀਆਂ ਕੀਮਤਾਂ ਦਾ ਬੋਝ ਵੀ ਸਰਕਾਰ ਡਰਾਈਵਰਾਂ ਉਪਰ ਲੱਦਣਾ ਚਾਹੁੰਦੀ ਹੈ। ਜਿਸਨੂੰ ਮਿਹਨਤਕਸ਼ ਆਵਾਮ ਕਦੇ ਬਰਦਾਸ਼ਤ ਨਹੀਂ ਕਰੇਗਾ। ਇਸ ਸਮੇਂ ਉਨ੍ਹਾਂ ਗੱਡੀਆਂ ਦੇ ਪਰਮਿਟ ਦੀ ਫੀਸ ਮੁਆਫ ਕਰਨ ਦੀ ਵੀ ਮੰਗ ਕੀਤੀ।
ਇਸ ਸਮੇਂ ਪੰਜਾਬ ਟੈਕਸੀ ਅਪਰੇਟਰ ਯੂਨੀਅਨ ਰਜਿ:31ਦੇ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਫਾਇਨਾਂਸ ਕੰਪਨੀਆਂ ਤੋਂ ਕਰਜੇ ਚੱਕ ਕੇ ਲਈਆਂ ਗਈਆਂ ਗੱਡੀਆਂ ਦੀਆਂ ਕਿਸਤਾਂ ਵਿਆਜ, ਪਨੈਲਟੀ ਸਮੇਤ ਭਰਨ ਲਈ ਪ੍ਰੈਸ਼ਰ ਪਾਇਆ ਜਾ ਰਿਹਾ ਹੈ। ਲਾਊਡ ਕਾਰਨ ਕੰਮ ਤੇ ਪਏ ਪ੍ਰਭਾਵ ਨੂੰ ਦੇਖਦਿਆਂ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਕਰਜਾ ਮਾਫੀ ਦੀ ਤਰ੍ਹਾਂ ਕਰਜਾ ਮੁਆਫ਼ ਕਰੇ।
ਇਸ ਸਮੇਂ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ, ਵਿੰਦਰ ਅਲਖ ਨੇ ਕਿਹਾ ਕਿ ਆਰਥਿਕ ਮੰਦਵਾੜਾ ਹੋਣ ਕਾਰਨ ਲੁੱਟਖੋਹ ਮੱਚ ਚੁੱਕੀ ਹੈ ਜਿਸ ਦੀ ਤਾਜਾ ਉਦਾਰਨ ਮਾਨਸਾ ਤੋਂ ਕਿਰਾਏ ‘ਤੇ ਗਈ ‘ਇਨੋਵਾ ‘ ਗੱਡੀ ਖੋਹੀ ਗਈ। ਜਿਸ ਨੂੰ ਪ੍ਰਸ਼ਾਸ਼ਨ ਜਲਦੀ ਲੱਭਣ ਵਿੱਚ ਪਰਿਵਾਰ ਦੀ ਮਦਦ ਕਰੇ।ਉਨ੍ਹਾਂ ਸਰਕਾਰ ਤੋਂ ਟੈਕਸੀ ਚਾਲਕਾਂ ਲਈ 10.000 ਰੁ ਗੁਜਾਰਾ ਭੱਤਾ ਦੀ ਮੰਗ ਕੀਤੀ। ਉਨ੍ਹਾਂ ਪਹੁੰਚੇ ਸਾਥੀਆਂ ਨੂੰ ਕੱਲ ਨੂੰ ਸਵੇਰੇ 10:00ਵਜੇ ਸਰਸਾ ਰੋਡ ਦਾਣਾ ਮੰਡੀ ਵਿਖੇ ਟਰੇਡ ਜੱਥੇਬੰਦੀਆਂ ਵੱਲੋਂ ਹੋ ਰਹੇ ਰੋਸ ਪ੍ਰਦਰਸ਼ਨ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ।
ਇਸ ਸਮੇਂ ਗੁਰਤੇਜ ਸਿੰਘ, ਕੁਲਦੀਪ ਸਿੰਘ, ਹਰਵਿੰਦਰ ਸਿੰਘ, ਜੱਸੀ, ਪਰਮਜੀਤ ਸਿੰਘ ਬਚੀ, ਸਾਧੂ ਫੌਜੀ,ਮੇਜਰ ਸਿੰਘ, ਕਾਲੂ ਸਿੰਘ, ਬਲਕਾਰ ਸਿੰਘ ਲਾਰਾ ਹਾਜਰ ਸਨ।