• Thu. Nov 21st, 2024

ਡਿਪਟੀ ਕਮਿਸ਼ਨਰ ਨੇ `ਇਕ ਜਿਲ੍ਹਾ ਇਕ ਉਤਪਾਦ` ਤਹਿਤ ਉਤਪਾਦ ਚੋਣ ਲਈ ਕੀਤੀ ਉਦਯੋਗਪਤੀਆਂ/ਮਾਹਿਰਾਂ ਨਾਲ ਮੀਟਿੰਗ      

ByJagraj Gill

Dec 5, 2020

 

ਮੋਗਾ, 5 ਦਸੰਬਰ

(ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)

ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ `ਇਕ ਜਿਲ੍ਹਾ ਇਕ ਉਤਪਾਦ` ਤਹਿਤ ਮੋਗਾ ਵਿੱਚ ਕਿਸੇ ਉਤਪਾਦ ਦੀ ਸ਼ਨਾਖ਼ਤ ਕਰਨ ਦੇ ਮਨੋਰਥ ਨਾਲ ਜਿਲ੍ਹਾ ਪਧੱਰੀ ਐਕਸਪੋਰਟ ਪ੍ਰਰਮੋਸ਼ਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਇਸ ਕਮੇਟੀ ਦੇ ਮੈਂਬਰਾਂ ਅਤੇ ਵੱਖ ਵੱਖ ਉਤਪਾਦਾਂ ਦੇ ਉਦਯੋਗਪਤੀਆਂ ਨੇ ਹਿੱਸਾ ਲਿਆ। ਸ੍ਰੀ ਸੰਦੀਪ ਹੰਸ ਇਸ ਕਮੇਟੀ ਦੇ ਚੇਅਰਪਰਸਨ ਹਨ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਮੋਗਾ ਮਹੇਸ਼ ਖੰਨਾ, ਐਸ.ਡੀ. ਐਮ ਮੋਗਾ ਸ੍ਰੀ ਸਤਵੰਤ ਸਿੰਘ ਭਾਕੋਇਆ ਡਿਪਟੀ ਡਾਇਰੈਕਟਰ ਜਨਰਲ ਆਫ ਫ”ੌਰਨ ਟਰੇਡ ਡਾਕਟਰ ਮਨਜ਼ੀਤ ਤੋ ਇਲਾਵਾ, ਮੋਗਾ ਡੀ.ਡੀਐਮ ਨਾਬਾਰਡ , ਸਹਾਇਕ ਡਾਇਰੈਕਟਰ ਐਮ.ਐਮ.ਐਮ.ਈ ਕੁੰਦਨ ਲਾਲ, ਲੁਧਿਆਣਾ, ਰਾਜਨ ਅਰੋੜਾ ਉੱਚ ਉਦਯੋਗੀ ਉਨੱਤ ਅਫ਼ਸਰ ਮੋਗਾ, ਡੀ.ਪੀ.ਡੀ ਆਤਮਾ ਅਤੇ ਉੱਘੇ ਉਦਯੋਗਪਤੀ ਸ਼ਾਮਲ ਸਨ।

ਡਿਪਟੀ ਕਮਿਸ਼ਨਰ ਨੇ ਇਸ ਮੀਟਿੰਗ ਵਿੱਚ ਸਾਰੇ ਉਦਯੋਗਪਤੀਆਂ ਅਤੇ ਹੋਰ ਹਾਜ਼ਰੀਨ ਤੋਂ ਇੱਕ ਜਿ਼ਲ੍ਹਾ ਇੱਕ ਉਤਪਾਦ ਤਹਿਤ ਕਿਸੇ ਉਤਪਾਦ ਦੀ ਸਿਲੈਕਸ਼ਨ ਕਰਨ ਲਈ ਸੁਝਾਵਾਂ ਦੀ ਮੰਗ ਕੀਤੀ ਅਤੇ ਆਪਣੇ ਵਿਚਾਰ ਵੀ ਉਦਯੋਗਪਤੀਆਂ ਸਾਹਮਣੇ ਰੱਖੇ। ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਮੋਗਾ ਵਿੱਚ ਸਰਕਾਰ ਦੀ ਇੱਕ ਜਿ਼ਲ੍ਹਾ ਇੱਕ ਉਤਪਾਦ ਤਹਿਤ ਖੇਤੀਬਾੜੀ ਸੈਕਟਰ ਵਿੱਚੋਂ ਵੀ ਕੋਈ ਉਤਪਾਦ ਚੁਣਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਖੇਤੀਬਾੜੀ ਉਤਪਾਦ ਤੋਂ ਇਲਾਵਾ ਕੋਈ ਹੋਰ ਅਜਿਹਾ ਉਤਪਾਦ ਜਿਸ ਨਾਲ ਵੱਧ ਼ਤੋਂ ਵੱਧ ਵਿਅਕਤੀਆਂ ਅਦਾਰਿਆਂ ਨੂੰ ਫਾਇਦਾ ਹੁੰਦਾ ਹੋਵੇ ਚੁਣਿਆ ਜਾ ਸਕਦਾ ਹੈ।

ਮੀਟਿੰਗ ਵਿੱਚ ਹਾ਼ਜਰ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਮੋਗਾ ਸ਼੍ਰੀ ਮਹੇਸ਼ ਖੰਨਾ ਨੇ ਦੱਸਿਆ ਕਿ ਪੰਜ਼ਾਬ ਸਰਕਾਰ ਵਲੋ ਪੰਜ਼ਾਬ ਰਾਈਟ ਟੂ ਬਿਜ਼ਨੈਸ ਐਕਟ੍2020 (ਪੰਜ਼ਾਬ ਐਕਟ 1ਆਫ 2020)  ਜੋ ਕਿ ਮਿਤੀ 29੍7੍2020 ਨੂੰ ਨੋਟੀਫਾਈ ਕੀਤਾ ਗਿਆ ਹੈ, ਅਨੁਸਾਰ ਨਵੇ ਉਦਮ/ਉਦਯੋਗ ਨੂੰ ਚਲਾਉਣ ਦੇ ਚਾਹਵਾਨ ਬਿਜ਼ਨੈਸ ਫਸਟ ਪੋਰਟਲ ਮਮਮ।ਬਲਜਅਦਚਤਵਗਜਕਤ।ਪਰਡ।ਜਅ ਰਾਹੀ  ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿੱਚ ਫਾਰਮ੍1 (ਫੋਕਲ ਪੁਆਇੰਟ ਵਿਖੇ ਨਵੇ ਉਦਯੋਗ ਲਈ) /ਫਾਰਮ੍2 ( ਫੋਕਲ ਪੁਆਇੰਟ ਤੋ ਬਾਹਰ ਵਾਲੇ ਉਦਯੋਗ ਲਈ) ਵਿੱਚ ਡੈਕਲਾਰੇਸ਼ਨ ਆਫ ਇਨਟੈਂਟਸਬਮਿੱਟ ਕਰਨ ਤੇ ਸਰਟੀਫਿਕੇਟ ਇਨ ਪ੍ਰਿੰਸੀਪਲ ਅਪਰੂਵਲ ਪ੍ਰਾਪਤ ਕਰਨ ਦੀ ਸੁਵਿਧਾ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨ ਲਾਈਨ ਪ੍ਰਾਪਤ ਹੋਈ ਅਰਜ਼ੀ ਦੀ ਸਕਰੀਉਟਨੀ ਕਰਨ ਉਪਰੰਤ ਫੋਕਲ ਪੁਆਇੰਟ ਵਿੱਚ ਨਵਾਂ ਉਦਯੋਗ ਹੋਣ ਤੇ ਤਿੰਨ ਦਿਨਾਂ ਵਿੱਚ ਅਤੇ ਫੋਕਲ ਪੁਆਇੰਟ ਤੋ ਬਾਹਰ ਵਾਲੇ ਉਦਯੋਗ ਲਈ 15 ਦਿਨਾਂ ਦੇ ਵਿੱਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਜੋ ਕਿ ਜਿਲ੍ਹਾ ਪੱਧਰੀ ਨੋਡਲ ਏਜੰਸੀ ਦੇ ਚੇਅਰਮੈਨ ਹਨ ਵਲੋ ਤਿੰਨ ਦਿਨਾਂ ਦੇ ਵਿੱਚ ਫੋਕਲ ਪੁਆਇੰਟ ਦੀ ਹਦੂਦ ਅਧੀਨ ਆਉਦੇ ਨਵੇ ਉਦਯੋਗ ਨੂੰ ਅਤੇ 15 ਦਿਨਾਂ ਦੇ ਵਿੱਚ ਫੋਕਲ ਪੁਆਇੰਟ ਤੋ ਬਾਹਰਲੇ ਉਦਯੋਗ ਨੂੰ ਸਰਟੀਫਿਕੇਟ ਇਨ ਪ੍ਰਿੰਸੀਪਲ ਅਪਰੂਵਲ ਜ਼ਾਰੀ ਕੀਤਾ ਜਾਣਾ ਹੁੰਦਾ ਹੈ। ਇਹ ਪ੍ਰਾਪਤ ਕਰਨ ਤੇ ਉਦਯੋਗਪਤੀ ਬਿਨਾਂ ਕਿਸੇ ਰੁਕਾਵਟ ਦੇ ਆਪਣਾ ਉਦਯੋਗ ਬਿਨਾਂ ਕਿਸੇ ਰੈਗੂਲੇਟਰੀ ਕਲੀਅਰੰਸ ਦੇ ਸ਼ੁਰੂ ਕਰ ਸਕਦੇ ਹਨ ਅਤੇ ਇਸ ਸਬੰਧੀ ਕੋਈ ਜਾਣਕਾਰੀ ਲੈਣ ਲਈ ਦਫ਼ਤਰ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਫੋਕਲ ਪੁਆਇੰਟ, ਮੋਗਾ ਦੇ ਕਰਮਚਾਰੀਆਂ ਨਾਲ ਟੈਲੀਫੋਨ ਨੰਬਰ੍94640੍95699, 986556੍01648 ਅਤੇ 98726੍28667 ਤੇ ਸੰਪਰਕ ਵੀ ਕੀਤਾ ਜਾ ਸਕਦਾ  ਹੈ । ਉਨ੍ਹਾਂ ਵਲੋ ਨਿਵੇਸ਼ਕਾਂ ਨੂੰ ਖ਼ਾਸ ਤੌਰ ਤੇ ਰਾਈਟ ਟੂ ਬਿਜ਼ਨੈਸ ਐਕਟ੍2020 ਸਰਟੀਫਿਕੇਟ ਆਫ ਪ੍ਰਿੰਸੀਪਲ ਅਪਰੂਵਲ ਲੈਣ ਲਈ ਪ੍ਰੇਰਿਤ ਕੀਤਾ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *