ਧਰਮਕੋਟ 14 ਅਪ੍ਰੈਲ
(ਜਗਰਾਜ ਲੋਹਾਰਾ, ਰਿੱਕੀ ਕੈਲਵੀ )ਆ ਰਹੀ ਫਸਲ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਧਰਮਕੋਟ ਵਿਖੇ ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਹਾਂਸ ਜੀ ਨੇ ਦਾਣਾ ਮੰਡੀ ਧਰਮਕੋਟ ਦਾ ਦੌਰਾ ਕੀਤਾ ਉਨ੍ਹਾਂ ਨੇ ਦਾਣਾ ਮੰਡੀ ਦਾ ਪੂਰਾ ਮੁਆਇਨਾ ਲਿਆ ਇਸ ਮੌਕੇ ਆੜ੍ਹਤੀਆਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਉਨ੍ਹਾਂ ਨੇ ਆੜ੍ਹਤੀਆਂ ਨੂੰ ਜੋ ਸਾਵਧਾਨੀਆਂ ਵਰਤਣੀਆਂ ਹਨ ਉਨ੍ਹਾਂ ਬਾਰੇ ਜਾਗਰੂਕ ਕੀਤਾ ਮੰਡੀਆਂ ਵਿੱਚ ਭੀੜ ਨਾ ਹੋਣ ਦਿੱਤੀ ਜਾਵੇ ਅਤੇ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਿਆ ਜਾਵੇ
ਉਨ੍ਹਾਂ ਨੇ ਆਖਿਆ ਉਨ੍ਹਾਂ ਨੂੰ ਪੂਰੀ ਉਮੀਦ ਹੈ ਪੂਰੀ ਮਾਰਕੀਟ ਕਮੇਟੀ ਮੰਡੀ ਬੋਰਡ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਆੜ੍ਹਤੀਆਂ ਸਾਹਿਬਾਨ ,ਲੇਬਰ ਜਿੰਨੀ ਸਾਰੀ ਪ੍ਰਕਿਊਰਮੈਂਟ ਦੀ ਮਸ਼ੀਨਰੀ ਹੈ ਰਲ ਮਿਲ ਕੇ ਸਭ ਜਦ ਕੰਮ ਕਰਾਂਗੇ ਤਾਂ ਇਸ ਪ੍ਰਕਿਉਰਮੈਂਟ ਨੂੰ ਆਪਾਂ ਸਿਰੇ ਲਾਵਾਂਗੇ ਅਤੇ ਨਾਲ ਹੀ ਆਪਣਾ ਕਰੋਨਾ ਤੋਂ ਵੀ ਬਚਾਅ ਕਰਾਂਗੇ
ਉਨ੍ਹਾਂ ਨੇ ਆਖਿਆ ਕਿ ਇਸ ਵਾਰ ਆੜ੍ਹਤੀਆਂ ਦਾ ਅਹਿਮ ਰੋਲ ਰਹੇਗਾ ਜ਼ਿਮੀਂਦਾਰ ਦੀ ਜਿੰਨੀ ਵੀ ਜਿਨਸ ਹੈ ਉਹ ਲਿਆ ਸਕਦਾ ਹੈ ਪਰ ਪਾਸ ਉਸ ਨੂੰ ਉਸੇ ਹਿਸਾਬ ਨਾਲ ਹੀ ਇਸ਼ੂ ਹੋਵੇਗਾ ਪਹਿਲਾਂ ਛੋਟਾ ਕਿਸਾਨ ਅਤੇ ਬਾਅਦ ਵਿੱਚ ਵੱਡੇ ਕਿਸਾਨ ਬਾਅਦ ਵਿੱਚ ਆਉਣਗੇ ਉਨ੍ਹਾਂ ਦੱਸਿਆ ਕਿ 109 ਮੰਡੀਆਂ ਰੈਗੂਲਰ ਹਨ 121 ਮੰਡੀਆਂ ਇਸ ਵਿੱਚ ਹੋਰ ਸ਼ਾਮਲ ਕਰਕੇ 230 ਮੰਡੀਆਂ ਵਿੱਚ ਤਕਰੀਬਨ ਤਕਰੀਬਨ ਬੰਦੋਬਸਤ ਕਰ ਲਏ ਗਏ ਹਨ ਮੰਡੀ ਵਿੱਚ ਸਾਰੇ ਕੰਮ ਸਮੇਂ ਸਿਰ ਹੋ ਸਕਣ ਇਸ ਲਈ ਉਨ੍ਹਾਂ ਵਲੋਂ ਅੱਜ ਇਹ ਦੌਰਾ ਕੀਤਾ ਗਿਆ