ਡਿਪਟੀ ਕਮਿਸ਼ਨਰ ਮੋਗਾ 9 ਸਤੰਬਰ ਨੂੰ ਫੇਸਬੁੱਕ ਲਾਈਵ ਜਰੀਏ ਹੋਣਗੇ ਮੋਗਾ ਵਾਸੀਆਂ ਦੇ ਰੁਬਰੂ

ਮੋਗਾ 8 ਸਤੰਬਰ (ਜਗਰਾਜ ਸਿੰਘ ਗਿੱਲ)

ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮੋਗਾ ਵਾਸੀਆਂ ਨੂੰ ਕੋਵਿਡ 19 ਸਬੰਧੀ ਜ਼ਿਲ੍ਹੇ ਦੀ ਤਾਜ਼ਾ ਜਾਣਕਾਰੀ ਅਤੇ ਇਸ ਸਬੰਧੀ ਉਨ੍ਹਾਂ ਦੇ ਮਨਾਂ ਵਿੱਚ ਜਿਹੜੇ ਵੀ ਸੰਦੇਹ ਹਨ, ਨੂੰ ਦੂਰ ਕਰਨ ਲਈ ਫੇਸਬੁੱਕ ਲਾਈਵ ਜਰੀਏ 9 ਸਤੰਬਰ, 2020 ਨੂੰ ਸ਼ਾਮੀ 7 ਵਜੇ ਰਾਬਤਾ ਕਾਇਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ 19 ਦੇ ਇਸ ਸਮੇ ਵਿੱਚ ਇਹ ਬਹੁਤ ਜਰੂਰੀ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਘਰ ਬੈਠਿਆਂ ਹੀ ਆਪਣੇ ਮੋਬਾਇਲ ਜਰੀਏ ਜ਼ਿਲ੍ਹਾ ਪ੍ਰਸ਼ਾਸਨ ਨਾਲ ਜੋੜਿਆ ਜਾ ਸਕੇ ਅਤੇ ਜਿਹੜੇ ਵੀ ਉਨ੍ਹਾਂ ਦੇ ਮਨਾਂ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ, ਸਿਹਤ ਵਿਭਾਗ ਲਈ ਸਵਾਲ ਹਨ ਉਨ੍ਹਾਂ ਦੇ ਜਵਾਬ ਇਸ ਫੇਸਬੁੱਕ ਲਾਈਵ ਜਰੀਏ ਦਿੱਤੇ ਜਾ ਸਕਣ।ਉਨ੍ਹਾਂ ਦੱਸਿਆ ਕਿ ਅੱਜ ਕੱਲ ਜਿਹੜੀਆਂ ਵੀ ਸ਼ੋਸ਼ਲ ਮੀਡੀਆ ਵਿੱਚ ਕਰੋਨਾ ਟੈਸਟ ਨਾ ਕਰਵਾਉਣ ਜਾਂ ਹੋਰ ਅਫਵਾਹਾਂ ਫੈਲ ਰਹੀਆਂ, ਨੂੰ ਦੂਰ ਕਰਨਾ ਬਹੁਤ ਜਰੂਰੀ ਹੈ ਕਿਉਕਿ ਅਜਿਹੀਆਂ ਅਫ਼ਵਾਹਾਂ ਕੋਵਿਡ ਸੰਕਰਮਣ ਨੂੰ ਵਧਾਵਾ ਦੇ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਫ਼ਵਾਹਾਂ ਨੂੰ ਦੂਰ ਕਰਨ ਲਈ ਫੇਸਬੁੱਕ ਲਾਈਵ ਵਿੱਚ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਨੂੰ ਲਿਆ ਜਾਵੇਗਾ ਜਿਹੜੇ ਕਿ ਇਸ ਬਿਮਾਰੀ ਨਾਲ ਸਬੰਧਤ ਲੋਕਾਂ ਵਿਚਲੇ ਵਹਿਮ ਭਰਮਾਂ ਨੂੰ ਦੂਰ ਕਰਨਗੇ ਅਤੇ ਸਹੀ ਜਾਣਕਾਰੀ ਮੋਗਾ ਵਾਸੀਆਂ ਤੱਕ ਪਹੁੰਚਾਉਣਗੇ।

ਇਸ ਤੋ ਇਲਾਵਾ ਇਸ ਲਾਈਵ ਵਿੱਚ ਕਰੋਨਾ ਬਿਮਾਰੀ ਉੱਪਰ ਸਰਕਾਰੀ ਡਾਕਟਰੀ ਸਿਹਤ ਸੁਵਿਧਾਵਾਂ ਨਾਲ ਜਿੱਤ ਹਾਸਲ ਕਰ ਚੁੱਕੇ ਸ਼ਖਸ ਨਾਲ ਵੀ ਮੋਗਾ ਵਾਸੀਆਂ ਨੂੰ ਰੁਬਰੂ ਕਰਵਾਇਆ ਜਾਵੇਗਾ ਅਤੇ ਉਸਦੇ ਵਿਚਾਰਾਂ ਨੂੰ ਮੋਗਾ ਵਾਸੀਆਂ ਤੱਕ ਪਹੁੰਚਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵਿੱਚ ਨਾ ਆ ਕੇ ਥੋੜੇ ਲੱਛਣ ਦਿਖਣ ਤੇ ਹੀ ਕਰੋਨਾ ਦਾ ਟੈਸਟ ਕਰਵਾਉਣ ਕਿਉਕਿ ਥੋੜੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਹਸਪਤਾਲ ਦਾਖਲ ਹੋਣ ਦੀ ਜਰੂਰਤ ਨਹੀ ਹੈ ਉਨ੍ਹਾਂ ਦਾ ਇਲਾਜ ਉਨ੍ਹਾ ਦੇ ਆਪਣੇ ਘਰ ਵਿੱਚ ਹੀ ਇਕਾਂਤਵਾਸ ਜਰੀਏ ਸੰਭਵ ਹੈ। ਉਹਨਾਂ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਸਫਲ ਕਰਨ ਦੀ ਅਪੀਲ ਕੀਤੀ।

 

Leave a Reply

Your email address will not be published. Required fields are marked *