ਮੋਗਾ 10 ਅਕਤੂਬਰ (ਜਗਰਾਜ ਲੋਹਾਰਾ) ਡਿਪਟੀ ਕਮਸਿਨਰ ਨੇ ਸਹਿਰ ਨੂੰ ਸੁੰਦਰ ਬਣਾਉਣ ਦੀ ਵਿੱਢੀ ਮਹਿੰਮ ਖੁੱਦ ਸਹਿਰ ਦਾ ਚੁੱਕਿਆ ਗੰਦ
=ਮੋਗਾ ਨੂੰ ਸੁੰਦਰ ਹਰ ਭਰਿਆ ਬਣਾਉਣ ਲਈ ਸਹਿਰ ਦੀ ਸਾਰੀਆ ਐਨ ਜੀਓੁ ਹੋਇਆਂ ਇਕ ਪਲੇਟ ਫਾਰਮ ਤੇ ਇਕੱਠੀਆ
=ਸਹਿਰ ਦੇ ਮੇਨ ਡਿਵਾਈਡਰ ਤੇ ਲਗਾਏ ਜਾਣਗੇ 3000ਹਜਾਰ ਪੋਦੇ
==ਸਹਿਰ ਨੂੰ ਸਾਫ ਸੁੱਥਰਾ ਬਨਾਉਣ ਲਈ ਸਹਿਰ ਵਾਸੀ ਸਾਥ ਦੇਣ :-ਸੰਦੀਪ ਹੰਸ ਡੀ ਸੀ ਮੋਗਾ
ਮੋਗਾ ਸਹਿਰ ਨੂੰ ਸੁੰਦਰ ਬਨਾੳਣ ਅਤੇ ਪਲਾਸਟਿਕ ਮੁੱਕਤ ਕਰਕੇ ਸਹਿਰ ਨੂੰ ਹਰਿਆ ਭਰਿਆ ਬਨਾਉਣ ਲਈ ਜਿਲੇ ਦੇ ਮਾਨਯੋਗ ਡਿਪਟੀ ਕਮਿਸਨਰ ਨੇ ਸਹਿਰ ਦੀ ਸਾਰੀ ਸਮਾਜ ਸੇਵੀ ਅਤੇ ਐਨ ਜੀਉ ਨੂੰ ਇਕੋ ਪਲੇਟ ਫਾਰਮ ਤੇ ਇਕੱਠਿਆਂ ਹੋ ਕਿ ਸਹਿਰ ਨੂੰ ਸੁੰਦਰ ਬਨਾਉਣ ਲਈ ਕੰਮ ਕਰਨ ਦੀ ਅਪੀਲ ਕੀਤੀ ਸੀ ਅੱਜ ਮਾਨਯੋਗ ਡਿਪਟੀ ਕਮਸਿਨਰ ਸੰਦੀਪ ਹੰਸ ਦੀ ਅਗਵਾਈ ਵਿੱਚ ਸਹਿਰ ਦੀ ਸਫਾਈ ਤੇ ਸਹਿਰ ਨੂੰ ਪਲਾਸਟਿਕ ਮੁੱਕਤ ਕਰਨ ਦੀ ਮਹਿੰਮ ਸੁਰੂ ਕੀਤੀ ਇਸ ਮਹਿੰਮ ਵਿੱਚ ਸਹਿਰ ਦੀਆਂ ਸਮਾਜ ਸੇਵੀ ਅੋਰਤਾ ਨੇ ਵੀ ਵਧ ਚੱੜਕੇ ਸਫਾਈ ਮਹਿੰਮ ਵਿੱਚ ਹਿੱਸਾ ਪਾਇਆ !ਦੋ ਘੰਟੇ ਦੇ ਕਰੀਬ ਲੰਬਾ ਸਮਾ ਮਾਨਯੋਗ ਡਿਪਟੀ.ਕਮਿਸਨਰ ਨੇ ਆਪਣੇ ਹੱਥ ਪਲਾਸਟਿਕ ਦੇ ਲਿਫਾਫੇ ਤੇ ਪੱਥਰ ਵਗੈਰਾ ਚੁੱਕ ਸਫਾਈ ਕੀਤੀ !ਡੀ ਸੀ ਸਾਹਬ ਵਲੋ ਖੁੱਦ ਕੀਤੀ ਜਾ ਰਹੀ ਸਹਿਰ ਸਫਾਈ ਦੀਆਂ ਸਹਿਰ ਦੇ ਚਾਰੇ ਪਾਸੇ ਗੱਲਾ ਹੋ ਰਹੀਆ ਹਨ !ਇਸ ਮੋਕੇ ਡਿਪਟੀ ਕਮਿਸਨਰ ਮੋਗਾ ਨੇ ਪੋਦੇ ਲਗਾਕੇ ਸਹਿਰ ਨੂੰ ਹਰਿਆ ਭਰਿਆ ਬਨਾਉਣ ਦੀ ਸੁਰੂਆਤ ਕੀਤੀ !ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸਨਰ ਸੰਦੀਪ ਹੰਸ ਨੇ ਕਿਹਾ ਕਿ ਸਹਿਰ ਨੂੰ ਪਲਾਸਟਿਕ ਮੁੱਕਤ ਕਰਨ ਤੇ ਸਫਾਈ ਪੱਖੋ ਮੋਹਰੀ ਬਨਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ ਬਣਦਾ ਹੈ ਉਨ੍ਹਾਂ ਕਿਹਾ ਕਿ ਸਹਿਰ ਸੁੰਦਰ ਵੀ ਅਸੀ ਬਣਾ ਸਕਦੇ ਹਾ ਤੇ ਸੁੰਦਰਤਾ ਵਿਗਾੜਨ ਵੀ ਅਸੀ ਹੀ ਯੋਗਦਾਨ ਪਾਉਦੇ ਹਾ ਮੈ ਸਹਿਰ ਵਾਸੀਆ ਨੂੰ ਅਪੀਲ ਕਰਦਾ ਹਾ ਕਿ ਉਹ ਸਹਿਰ ਨੂੰ ਸੁੰਦਰ ਬਨਾਉਣ ਲਈ ਸਾਰੇ ਆਪਣਾ ਆਪਣਾ ਫਰਜ ਸਮਝਕੇ ਯੋਗਦਾਨ ਪਾਉਣ।