ਮੋਗਾ 28 ਮਾਰਚ (ਜਗਰਾਜ ਲੋਹਾਰਾ, ਮਿੰਟੂ ਖੁਰਮੀ)
ਕੋਰੋਨਾ ਵਾਈਰਸ ਕਾਰਣ ਲਗਾਏ ਗਏ ਕਰਫਿਊ ਦੌਰਾਨ ਆਮ ਜਨਤਾ ਦੀ ਮੱਦਦ ਕਰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ, ਪੁਲਸ ਅਤੇ ਪੱਤਰਕਾਰਾਂ ਨੇ ਅਹਿਮ ਭੂਮਿਕਾ ਅਦਾ ਕਰਦੀਆਂ ਜ਼ਿਲ੍ਹੇ ਚ ਵੱਖ ਵੱਖ ਥਾਵਾਂ ਉੱਤੇ ਰਾਸ਼ਨ, ਦਵਾਈਆਂ ਆਦਿ ਦੀ ਵੰਡ ਕੀਤੀ.
ਕੋਰੋਨਾ ਖਿਲਾਫ ਛੇੜੀ ਗਈ ਜੰਗ ਤਹਿਤ ਅੱਜ ਨਿਹਾਲ ਸਿੰਘ ਵਾਲਾ ਵਿਖੇ ਦਵਾਈ ਦੀਆਂ ਦੁਕਾਨਾਂ ਉੱਤੇ ਦਵਾਈਆਂ ਦੀ ਵਿਕਰੀ ਕੀਤੀ ਗਈ ਜਿਸ ਦੌਰਾਨ ਸਾਮਾਜਕ ਦੂਰੀ ਦਾ ਖਾਸ ਖਿਆਲ ਰੱਖਿਆ ਗਿਆ ।
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਲਗਾਏ ਗਏ ਕਰਫਿਊ ਵਿੱਚ ਜ਼ਿਲ੍ਹੇਂ ਦੇ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਸੁੱਕਾ ਰਾਸ਼ਨ ਆਦਿ ਪਹੁੰਚਾਉਣ ਲਈ ਵਚਨਬੱਧ ਹੈ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮੋਗਾ ਦੀ ਸਾਧਾਂਵਾਲਾ ਬਸਤੀ ਵਿਖੇ ਫੂਡ ਸਪਲਾਈ ਵਿਭਾਗ ਵੱਲੋ 650 ਤੋ ਵੱਧ ਘਰਾਂ ਨੂੰ ਸੁੱਕੇ ਰਾਸ਼ਨ ਦੇ ਪੈਕਟਾਂ ਦੀ ਵੰਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਿਹਾਲ ਸਿੰਘ ਵਾਲਾ ਵਿਖੇ ਦਵਾਈ ਦੀਆਂ ਦੁਕਾਨਾਂ ਤੇ ਵਿਕਰੀ ਸਮਾਜਿਕ ਦੂਰੀ ਬਣਾ ਕੇ ਰੱਖਦੇ ਹੋਏ ਕੀਤੀ ਗਈ ਅਤੇ ਦਵਾਈਆਂ ਖਰੀਦਣ ਵਾਲਾ ਹਰ ਇੱਕ ਵਿਅਕਤੀ ਇੱਕ ਮੀਟਰ ਦੀ ਦੂਰੀ ਤੇ ਖੜ੍ਹਾ ਰਹਿ ਕੇ ਕਰੋਨਾ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਪਾਲਣ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਵਿਖੇ ਪੁਲਿਸ ਵੱਲੋ ਵੱਖ ਵੱਖ ਇਲਾਕਿਆਂ ਵਿੱਚ ਸੁੱਕਾ ਰਾਸ਼ਨ ਵੰਡਿਆ। ਮੋਗਾ ਜ਼ਿਲ੍ਹੇ ਦੇ ਪਿੰਡ ਜਨੇਰ ਵਿਖੇ ਸਥਿਤ ਸਿਹਤ ਕੇਦਰ ਜਿੱਥੇ ਵਾ ਕੋਰੋਨਾ ਵਾਈਰਸ ਲਈ ਆਈਸੋਲੇਸ਼ਨ ਕੇਦਰ ਸਥਾਪਿਤ ਕੀਤਾ ਗਿਆ ਹੈ ਉਸਦਾ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋ ਦੌਰਾ ਕੀਤਾ ਗਿਆ। ਮੁੱਢਲੀ ਸਿਹਤ
ਸਹਾਇਤਾ ਕੇਦਰ ਪੱਤੋ ਦੀ ਸਫਾਈ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਦਿਆਂ ਕਿਹਾ ਕਿ ਮੋਗਾ ਜ਼ਿਲ੍ਹੇ ਨਾਲ ਸਬੰਧਤ 15 ਪੱਤਰਕਾਰਾਂ ਵੱਲੋ ਆਪਣੇ ਰੁਝੇਵਿਆਂ ਵਿੱਚੋ ਸਮਾਂ ਕੱਢ ਕੇ ਸਮਾਨ, ਸੁੱਕਾ ਰਾਸ਼ਨ ਆਦਿ ਦੀ ਪਿੰਡਾਂ ਦੇ ਲੋਕਾਂ ਵਿੱਚ ਵੰਡ ਕੀਤੀ ਗਈ। ਅੱਜ ਪਹਿਲੇ ਦਿਨ ਪਿੰਡ ਬੋਹਨਾ ਵਿਖੇ ਰਾਸ਼ਨ ਦੀ ਵੰਡ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਰਫਿਊ ਵਿੱਚ ਪੂਰਨ ਸਹਿਯੋਗ ਪ੍ਰਦਾਨ ਕਰਨ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ, ਕ੍ਰਮਚਾਰੀਆਂ ਅਤੇ ਪੱਤਰਕਾਰਾਂ ਦੀ ਸ਼ਲਾਘਾ ਕੀਤੀ।
ਇਸ ਤੋ ਇਲਾਵਾ ਡਿਪਟੀ ਕਮਿਸ਼ਨਰ਼ ਮੋਗਾ ਸ੍ਰੀ ਸੰਦੀਪ ਹੰਸ ਨੇ ਇਲਾਕਾ ਨਿਵਾਸੀਆਂ ਨੁੰ ਪੁਰਜੋਰ ਅਪੀਲ ਕੀਤੀ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਘਰਾਂ ਤੋ ਬਾਹਰ ਨਾ ਨਿਕਲਣ। ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋ ਉਨ੍ਹਾਂ ਨੂੰ ਰਾਸ਼ਨ, ਸਬਜੀਆਂ, ਦਵਾਈਆਂ ਆਦਿ ਉਨ੍ਹਾਂ ਦੇ ਘਰ ਵਿੱਚ ਹੀ ਦਿੱਤੀਆਂ ਜਾਣਗੀਆਂ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ।