ਧਰਮਕੋਟ 6ਮਈ (ਜਗਰਾਜ ਗਿੱਲ, ਰਿੱਕੀ ਕੈਲਵੀ)
ਧਰਮਕੋਟ ਵਿਖੇ ਅੱਜ ਸੁਖਵਿੰਦਰ ਸਿੰਘ ਪੀਪੀ ਅਨਮੋਲ ਐਨਜੀਓ ਟੀਮ ਅਤੇ ਲੋਕ ਭਲਾਈ ਸੇਵਾ ਦਲ ਵੱਲੋਂ ਡਾ ਸੁਖਦੇਵ ਸਿੰਘ ਨੂੰ ਸਨਮਾਨਿਤ ਕੀਤਾ ਗਿਆ 23 ਮਾਰਚ ਤੋਂ ਜਿੱਥੇ ਲੋਕ ਡਾਊਨ ਚੱਲ ਰਿਹਾ ਹੈ ਅਤੇ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਨੇ ਪੂਰੀ ਦੁਨੀਆਂ ਵਿੱਚ ਪੈਰ ਪਸਾਰ ਲਏ ਹਨ ਅਜਿਹੇ ਮਹਾਮਾਰੀ ਦੇ ਚੱਲਦੇ ਹੋਏ ਜਿੱਥੇ ਵੱਡੇ ਵੱਡੇ ਹਸਪਤਾਲਾਂ ਨੇ ਦਰਵਾਜ਼ੇ ਬੰਦ ਕਰ ਲਏ ਸੀ ਉਥੇ ਡਾ ਸੁਖਦੇਵ ਸਿੰਘ ਜੀ ਧਰਮਕੋਟ ਨੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਜੀ ਦੇ ਕਹਿਣ ਤੇ ਨਗਰ ਕੌਂਸਲ ਵਿਖੇ ਮਰੀਜ਼ਾਂ ਦਾ ਫਰੀ ਇਲਾਜ ਕਰਨ ਦਾ ਬੀੜਾ ਚੁੱਕਿਆ ਇੱਕੋ ਇੱਕ ਡਾਕਟਰ ਇਸ ਸੰਕਟ ਦੀ ਘੜੀ ਵਿੱਚ ਅੱਗੇ ਆਇਆ ਸੀ ਉਨ੍ਹਾਂ ਨੇ ਆਪਣੀ ਸਵੇਰ ਤੋਂ ਸ਼ਾਮ ਤੱਕ ਨਗਰ ਕੌਂਸਲ ਵਿਖੇ ਤਨਦੇਹੀ ਨਾਲ ਡਿਊਟੀ ਨਿਭਾਈ ਅਤੇ ਫਰੀ ਸੇਵਾ ਕੀਤੀ
ਅੱਜ ਧਰਮਕੋਟ ਵਿਖੇ ਸੁਖਵਿੰਦਰ ਸਿੰਘ ਪੀ ਪੀ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਡਾਕਟਰ ਸੁਖਦੇਵ ਸਿੰਘ ਜੀ ਨੇ ਧਰਮਕੋਟ ਵਾਸੀਆਂ ਲਈ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੋ ਕਿ ਸ਼ਲਾਘਾਯੋਗ ਹੈ ਇਸ ਸੰਕਟ ਦੀ ਘੜੀ ਵਿੱਚ ਜਿੱਥੇ ਲੋਕਾਂ ਨੂੰ ਕੁਝ ਤਕਲੀਫ਼ਾਂ ਵੀ ਆ ਰਹੀਆਂ ਸਨ ਤੇ ਨਗਰ ਕੌਂਸਲ ਦੇ ਬਹੁਤ ਵਧੀਆ ਉਪਰਾਲੇ ਨਾਲ ਡਾ ਸੁਖਦੇਵ ਸਿੰਘ ਨੇ ਨਗਰ ਕੌਂਸਲ ਵਿਖੇ ਲੋਕਾਂ ਦਾ ਫਰੀ ਇਲਾਜ ਕੀਤਾ ਅਤੇ ਫਰੀ ਦਵਾਈਆਂ ਨਗਰ ਕੌਂਸਲ ਅਤੇ ਦਾਨੀ ਸੰਸਥਾਵਾਂ ਵੱਲੋਂ ਦਿੱਤੀਆਂ ਗਈਆਂ ਉਨ੍ਹਾਂ ਕਿਹਾ ਕਿ ਚੰਗੇ ਕੰਮ ਲਈ ਹੌਸਲਾ ਅਫਜ਼ਾਈ ਬਣਦੀ ਹੈ ਅੱਜ ਉਨ੍ਹਾਂ ਡਾਕਟਰ ਸੁਖਦੇਵ ਸਿੰਘ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ
ਇਸ ਮੌਕੇ ਡਾਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਫਰਜ਼ ਅਦਾ ਕੀਤਾ ਹੈ ਇਨਸਾਨੀਅਤ ਨਾਤੇ ਇਹ ਜ਼ਰੂਰੀ ਵੀ ਸੀ ਇਸ ਮੌਕੇ ਉਨ੍ਹਾਂ ਨੇ ਪਹੁੰਚੇ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਉਨ੍ਹਾਂ ਨੂੰ ਸੇਵਾ ਕਰਨ ਦਾ ਅਜਿਹਾ ਮੌਕਾ ਮਿਲਿਆ ਹੈ
ਇਸ ਮੌਕੇ ਨਵਦੀਪ ਬਬਲੂ ਅਹੂਜਾ ਸੁਰਿੰਦਰਪਾਲ ਜੁਨੇਜਾ, ਸ਼ਮਸ਼ੇਰ ਸਿੰਘ ਐੱਸਡੀਓ ਬੀ ਐੱਸ ਐੱਨ ਐੱਲ , ਆਦਿ ਹੋਰ ਵੀ ਹਾਜ਼ਰ ਸਨ