ਮੋਗਾ, ਜਗਰਾਜ ਸਿੰਘ ਗਿੱਲ
ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਸੰਦਰਭ ਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਥਾਨਕ ਸ਼ਹਿਰ ਧਰਮਕੋਟ ਵਿਖੇ ਸਾਬਕਾ ਐਮਐਲਏ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਮੋਜੂਦਾ ਜ਼ਿਲ੍ਹਾ ਪ੍ਰਧਾਨ ਮੋਗਾ ਅਤੇ ਜ਼ਿਲ੍ਹਾ ਮੋਗਾ ਦੇ ਯੂਥ ਕਾਂਗਰਸ ਦੇ ਪ੍ਰਧਾਨ ਸੋਹਣ ਸਿੰਘ ਖੇਲਾ ਅਤੇ ਸਮੂਹ ਕਾਂਗਰਸ ਪਾਰਟੀ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ ਪੁਤਲਾ ਫੁਕਣ ਉਪਰੰਤ ਪੱਤਰਕਾਰਾਂ ਦੇ ਨਾਲ ਗਲਬਾਤ ਕਰਦਿਆਂ ਹੋਇਆਂ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਿਤ ਸ਼ਾਹ ਦੇ ਹੱਕ ਵਿੱਚ ਟਵੀਟ ਕਰਕੇ ਸਿੱਧ ਕਰ ਦਿੱਤਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਸਵਿਧਾਨ ਨੂੰ ਨਹੀਂ ਮੰਨਦੀ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋ ਮੰਗ ਕੀਤੀ ਕਿ ਅਮਿਤ ਸ਼ਾਹ ਨੂੰ ਬਰਖਾਸਤ ਕੀਤਾ ਜਾਵੇ ਪੱਤਰਕਾਰਾਂ ਦੇ ਨਾਲ ਗਲਬਾਤ ਦੋਰਾਨ ਜਿਲਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਅਮਿਤ ਸ਼ਾਹ ਨੇ ਇੱਕ ਗੱਲ ਕਹੀ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਮੈਂ ਇਹ ਕਹਿਣ ਲਈ ਮਜਬੂਰ ਹਾ ਕਿ ਇਹ ਲੋਕ ਸਵਿਧਾਨ ਨੂੰ ਨਹੀਂ ਮੰਨਦੇ ਬਾਬਾ ਸਾਹਿਬ ਬਾਰੇ ਜੇਕਰ ਕੋਈ ਵੀ ਗਲਤ ਗਲ ਕਹਿਦਾ ਹੈ ਤਾਂ ਉਸ ਨੂੰ ਮੰਤਰੀ ਮੰਡਲ ਤੋਂ ਹਟਾ ਦੇਣਾ ਚਾਹੀਦਾ ਹੈ ਪਰੰਤੂ ਅਫਸੋਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਬਹੁਤ ਹੀ ਕਰੀਬੀ ਦੋਸਤ ਹਨ ਅਤੇ ਇੱਕ ਦੂਜੇ ਦਾ ਸਮਰਥਨ ਕਰਦੇ ਹਨ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼ਿਵਰਾਜ ਸਿੰਘ ਭੋਲਾ ਮਸਤੇਵਾਲਾ ਚੇਅਰਮੈਨ ਅਮਨਦੀਪ ਸਿੰਘ ਮਨਾਵਾਂ ਚਿਮਨ ਲਾਲ ਜਿਲਾ ਪਰਿਸ਼ਦ ਮੈਂਬਰ ਸਰਬਜੀਤ ਸਿੰਘ ਧਰਮ ਸਿੰਘ ਵਾਲਾ ਜੱਗੀ ਧਰਮ ਸਿੰਘ ਵਾਲਾ ਅਜਮੇਰ ਸਿੰਘ ਘੋਨਾ ਅਮਰੀਕਾ ਮੇਜਰ ਸਿੰਘ ਫਤਿਹਗੜ ਸ਼ਿੰਦਾ ਸੇਖੋ ਗੁਰਬੰਤ ਸਿੰਘ ਪਵਾਰ ਸੋਨੂ ਪਵਾਰ ਬੋਹੜ ਸਿੰਘ ਸਿਮਰ ਸਿੰਘ ਮੌਜਗੜ ਪ੍ਰਤਾਪ ਸਿੰਘ ਮੌਜਗੜ ਕ੍ਰਿਸ਼ਨ ਸਰਪੰਚ ਜਸਮੀਤ ਸਰਪੰਚ ਬੋਹੜ ਸਿੰਘ ਸਰਪੰਚ ਦਾਨੇਵਾਲਾ ਦਰਸ਼ਨ ਸਿੰਘ ਰੇੜਵਾ ਟੀਨਾ ਚਾਹਲ ਗੁਰਵਿੰਦਰ ਕੋਕਰੀ ਬੁੱਟਰਾਂ ਧੀਰਾ ਗਰੋਵਰ ਧਰਮਕੋਟ ਜੋਨੀ ਚਾਹਲ ਧਰਮਕੋਟ ਗੁਰਵਿੰਦਰ ਸਿੰਘ ਕੋਕਰੀ ਬੁੱਟਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਂਗਰਸੀ ਵਰਕਰ ਹਾਜ਼ਰ ਸਨ।