ਡਾਕਟਰ ਕੌਰ ਸਿੰਘ ਸੂਰਘੂਰੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਫਰੀਦਕੋਟ ਦੇ ਬਣੇ ਜ਼ਿਲ੍ਹਾ ਪ੍ਰਧਾਨ

ਫਰੀਦਕੋਟ

(ਡਾ ਕੁਲਦੀਪ ਸਿੰਘ,ਮਿੰਟੂ ਖੁਰਮੀ )

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲਾ ਫਰੀਦਕੋਟ ਦੀ ਅਹਿਮ ਮੀਟਿੰਗ ਗੁਰਦੁਆਰਾ ਸਾਹਿਬ ਕੋਟਕਪੂਰਾ ਵਿਖੇ ਡਾ ਕੌਰ ਸਿੰਘ ਸੂਰਘੂਰੀ ਦੀ ਪ੍ਰਧਾਨਗੀ ਹੇਠ ਹੋਈ।

ਜਿਸ ਵਿੱਚ ਸਾਰੇ ਬਲਾਕ ਪ੍ਰਧਾਨ ਅਤੇ ਜਿਲਾ ਡੈਲੀਗੇਟ ਸ਼ਾਮਿਲ ਹੋਏ। ਮੀਟਿੰਗ ਵਿੱਚ ਪਿਛਲੇ ਮਹੀਨੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਡਾਕਟਰ ਜਗਜੀਤ ਸਿੰਘ ਖਾਲਸਾ ਦੀ ਹੋਈ ਅਚਾਨਕ ਮੌਤ ਤੇ ਡੂੰਘੇ ਦੁੱਖ ਪ੍ਰਗਟਾਵਾ ਕੀਤਾ ਗਿਆ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ ।

ਡਾ ਰਮੇਸ਼ ਕੁਮਾਰ ਬਾਲੀ ਸੂਬਾ ਪ੍ਰਧਾਨ ਅਤੇ ਸੂਬਾ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਜਿਲਾ ਬਾਡੀ ਵੱਲੋਂ ਜਿਲੇ ਦੀ ਅਗਵਾਈ ਕਰਨ ਲਈ ਦਿਨ ਰਾਤ ਅਣਥੱਕ ਮਿਹਨਤ ਕਰਨ ਵਾਲੇ ਡਾਕਟਰ ਕੌਰ ਸਿੰਘ ਸੂਰਘੂਰੀ ਸੀਨੀਅਰ ਮੀਤ ਪ੍ਰਧਾਨ ਨੂੰ ਸਰਬਸੰਮਤੀ ਨਾਲ ਜਿਲਾ ਫਰੀਦਕੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ।

ਡਾਕਟਰ ਕੌਰ ਸਿੰਘ ਨੇ ਸਰਬਸੰਮਤੀ ਨਾਲ ਪ੍ਰਧਾਨ ਬਣਾਏ ਜਾਣ ਤੇ ਸਮੁੱਚੀ ਜਥੇਬੰਦੀ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਦੀ ਜੋ ਜਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਮੈਂ ਉਸ ਨੂੰ ਤਨ ਮਨ ਅਤੇ ਧੰਨ ਨਿਭਾਵਾਂਗਾ।

ਉਹਨਾਂ ਹੋਰ ਕਿਹਾ ਕਿ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਰੀਦਕੋਟ ਦਾ ਹੋਰ ਸੁਚੱਜੇ ਢੰਗ ਨਾਲ ਵਿਸਥਾਰ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਫ਼ਰੀਦਕੋਟ ਦੀ ਮੈਂਬਰਸ਼ਿਪ ਵੀ ਹੋਰ ਵਧਾਈ ਜਾਵੇਗੀ ।

ਇਸ ਮੌਕੇ ਜਿਲਾ ਚੇਅਰਮੈਨ ਡਾ. ਬਗੀਚਾ ਸਿੰਘ ਕੋਟਕਪੂਰਾ,, ਜਿਲਾ ਜਰਨਲ ਸਕੱਤਰ ਡਾ ਗੁਰਪਾਲ ਸਿੰਘ ਮੌੜ,, ਉਚ ਕਮੇਟੀ ਪ੍ਰਧਾਨ ਡਾ. ਜਰਨੈਲ ਸਿੰਘ ਡੋਡ ,ਡਾਕਟਰ ਜਗਦੇਵ ਸਿੰਘ ਚਹਿਲ ਬਰਗਾੜੀ , ਡਾ ਗੁਰਨਾਇਬ ਸਿੰਘ ਮੱਲਾ,ਡਾ ਸੁਖਮੰਦਰ ਸਿੰਘ ਪੰਜਗਰਾਈਂ ,ਡਾ ਹਰਪਾਲ ਸਿੰਘ ਡੇਲਿਆਂਵਾਲੀ ,ਡਾ ਸੁਖਚੈਨ ਸਿੰਘ ਸੰਧੂ ਕੋਟਕਪੂਰਾ ,ਡਾ ਇਕਬਾਲ ਸਿੰਘ ਸਾਦਿਕ ਡਾ ਗੁਰਜੰਟ ਸਿੰਘ ਝਖੜਵਾਲਾ ਡਾ ਜਗਸੀਰ ਸਿੰਘ ਕੋਟਕਪੂਰਾ,ਡਾ ਗੁਰਦੀਪ ਸਿੰਘ ਬਰਗਾੜੀ ਆਦਿ ਵੱਡੀ ਗਿਣਤੀ ਵਿੱਚ ਡਾਕਟਰ ਸਾਥੀ ਹਾਜਰ ਸਨ।

Leave a Reply

Your email address will not be published. Required fields are marked *