ਨਿਹਾਲ ਸਿੰਘ ਵਾਲਾ 27 ਮਾਰਚ (ਮਿੰਟੂ ਖੁਰਮੀ) ਹਲਕਾ ਨਿਹਾਲ ਸਿੰਘ ਵਾਲਾ ਦੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਦਰਸ਼ਨ ਸਿੰਘ, ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਜੰਗੀਰ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਗੁਰਮੁੱਖ ਹਿੰਮਤਪੁਰਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਤਿੰਨਾਂ ਕਮੇਟੀਆਂ ਦੇ ਆਗੂ ਪਿੰਡ ਹਿੰਮਤਪੁਰਾ ਵਿਖੇ ਕਰੋਨਾ ਵਾਇਰਸ ਤੋਂ ਬਚਣ ਲਈ ਉਹਨਾਂ ਕਿਹਾ ਅਸੀਂ ਵਲੰਟੀਅਰ ਤੌਰ ਤੇ ਹਰ ਮਜ਼ਦੂਰ ਵਰਗ ਨੂੰ ਇਸ ਭਿਆਨਕ ਬੀਮਾਰੀ ਕਾਰਨ ਹੋਣ ਵਾਲੇ ਨੁਕਸਾਨਾਂ ਅਤੇ ਉਹਨਾਂ ਦੇ ਬਚਾਅ ਲਈ ਹਰ ਮਜ਼ਦੂਰ ਜਮਾਤ ਦੇ ਨਾਲ ਖੜੇ ਹਾਂ ਉਹਨਾਂ ਕਿਹਾ ਅੱਜ ਸਾਡੇ ਸਮਾਜ ਵਿਚ ਪਹਿਲਾਂ ਹੀ ਕੲੀ ਭਿਆਨਕ ਬਿਮਾਰੀਆਂ ਨੇ ਮਜ਼ਦੂਰਾਂ ਲੱਕ ਤੋੜ ਰੱਖਿਆ ਹੈ ਜਿਨਾਂ ਕਰਕੇ ਮਜ਼ਦੂਰ ਕਰਜ਼ੇ ਦੇ ਛਾਏ ਹੇਠ ਜ਼ਿੰਦਗੀ ਬਸਰ ਕਰ ਰਿਹਾ ਦੂਜੇ ਪਾਸੇ ਸਾਡੀਆਂ ਸਰਕਾਰਾਂ ਵੋਟਾਂ ਵੇਲੇ ਵੱਡੇ ਵੱਡੇ ਦਾਅਵੇ ਕਰਕੇ ਮਜ਼ਦੂਰ ਲੋਕਾਂ ਨਾਲ ਖਿਲਵਾੜ ਕਰਦੇ ਹਨ। ਉਹਨਾਂ ਅੱਗੇ ਕਿਹਾ ਕਿ ਅੱਜ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹ ਗਰੀਬਾਂ ਦੇ ਘਰਾਂ ਵਿੱਚ ਮੁਫ਼ਤ ਰਾਸ਼ਨ ਦੇਵੇ ।
ਇਸ ਸਮੇਂ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਜਾਗਰੂਕ ਕਰਨ ਲਈ ਵਲੰਟੀਅਰ ਤੌਰ ਤੇ ਤਿਆਰ ਹਨ ਤਾਂ ਕਿ ਕੋਈ ਵੀ ਮਜ਼ਦੂਰ ਵਿਅਕਤੀ ਇਸ ਦਾ ਸ਼ਿਕਾਰ ਨਾ ਹੋ ਸਕੇ ।
ਇਸ ਮੌਕੇ ਉਹਨਾਂ ਸਮੂਹ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਸਾਡੀਆਂ ਸਰਕਾਰਾਂ ਕੋਲ ਸਾਡੀ ਸਿਹਤ ਲਈ ਬਹੁਤੇ ਢੁਕਵੇਂ ਤੇ ਠੋਸ ਪ੍ਰਬੰਧ ਨਹੀਂ ਹੈ ਇਸ ਲਈ ਉਹ ਆਪੋ ਆਪਣੇ ਘਰਾਂ ਵਿੱਚ ਰਹਿਣ।