ਕੋਟ ਈਸੇ ਖਾਂ 05 ਅਕਤੂਬਰ
(ਜਗਰਾਜ ਸਿੰਘ ਗਿੱਲ )
ਸਿਟੀ ਮੰਡਲ ਮੋਗਾ ਡਵੀਜ਼ਨ ਦੀ ਇੱਕ ਅਹਿਮ ਮੀਟਿੰਗ ਸਾਥੀ ਸੁਖਮੰਦਰ ਸਿੰਘ ਡਵੀਜ਼ਨ ਪ੍ਰਧਾਨ ਟੀ. ਐੱਸ. ਯੂ.ਦੀ ਪ੍ਰਧਾਨਗੀ ਹੇਠ ਸਬ-ਡਿਵੀਜ਼ਨ ਕੋਟ ਈਸੇ ਖਾਂ ਵਿਖੇ ਹੋਈ, ਜਿਸ ਵਿੱਚ ਸਾਥੀ ਕੇਸਰ ਸਿੰਘ ਕੜਿਆਲ ਮੀਤ ਪ੍ਰਧਾਨ, ਸਾਥੀ ਬਲਤੇਜ ਸਿੰਘ ਬੱਡੂਵਾਲਾ ਸਕੱਤਰ ਸਿਟੀ ਮੰਡਲ ਮੋਗਾ ਅਤੇ ਸਕੱਤਰ ਟੀ. ਐੱਸ. ਯੂ. ਸਿਟੀ ਮੰਡਲ ਮੋਗਾ ਸਾਥੀ ਰਾਜ ਕੁਮਾਰ ਨੇ ਭਾਗ ਲਿਆ। ਇਸ ਮੌਕੇ ਸਾਥੀਆਂ ਨੇ ਉੱਤਰ ਪ੍ਰਦੇਸ਼ ਦੇ ਬਿਜਲੀ ਕਰਮਚਾਰੀਆਂ ਅਤੇ ਇੰਜੀਨੀਅਰਾਂ ਵੱਲੋਂ ਪ੍ਰਾਈਵੇਟੇਸ਼ਨ ਖਿਲਾਫ ਕੀਤੇ ਜਾ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ਅਤੇ ਟੀ. ਐੱਸ. ਯੂ. ਦੇ ਕਾਮਿਆਂ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਬਿਜਲੀ ਕਾਮਿਆਂ ਨਾਲ ਗੱਲਬਾਤ ਕਰਕੇ ਮਸਲੇ ਹੱਲ ਕੀਤੇ ਜਾਣ। ਸਾਥੀਆਂ ਨੇ ਅੱਗੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਾਥਰਸ ਵਿਖੇ ਐੱਸ.ਸੀ.ਲੜਕੀ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਬੜੀ ਬੇਰਹਿਮੀ ਨਾਲ ਹੋਇਆ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।