• Thu. Sep 19th, 2024

 ਜੱਥੇਦਾਰ ਤੋਤਾ ਸਿੰਘ ਨੇ ਪਿੰਡ ਭਿੰਡਰਕਲਾ ਕਿਸਾਨੀ ਸਘ੍ਰੰਸ ਵਿੱਚ ਜਾਨਾ ਗਵਾਉਣ ਵਾਲੇ ਮੱਖਨ ਖਾਨ ਅਤੇ ਬਚਨ ਸਿੰਘ ਦੇ ਪਰਿਵਾਰਾ ਦੀ ਕੀਤੀ ਮੱਦਦ

ByJagraj Gill

Dec 23, 2020

ਇੱਕ ਇੱਕ ਲੱਖ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 50/50 ਹਜਾਰ ਰੂਪੈ ਅਕਾਲੀ ਦੀ ਹਲਕਾ ਜੱਥੇਬੰਦੀ ਵਲੋ ਕੀਤੀ ਮੱਦਦ 

 

ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵੱਲੋਂ ਮਹਿਲਾ ਪੱਤਰਕਾਰ ਨਾਲ ਬਦਸਲੂਕੀ ਕਰਨਾ ਮੰਦਭਾਗਾ  

ਮੋਗਾ 23 ਦਸੰਬਰ (ਸਰਬਜੀਤ ਰੌਲੀ  )ਬੀਤੇ ਦਿਨੀਂ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਨਿਵਾਸੀ ਮੱਖਣ ਖਾਨ ਦੀ ਅੰਤਮ ਅਰਦਾਸ ਵਿਚ ਪੁੱਜੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ  ਤੋਤਾ ਸਿੰਘ ਨੇ ਕਿਹਾ ਕਿ  ਬੜੇ ਅਫ਼ਸੋਸ ਦੀ ਗੱਲ ਹੈ ਕਿ ਪਿੰਡ ਭਿੰਡਰ ਕਲਾਂ ਦੇ ਦੋ ਕਿਸਾਨ ਵੀਰ ਮੱਖਣ ਖਾਨ ਅਤੇ ਗਰਬਚਨ ਸਾਂ ਗੁਰਬਚਨ ਸਿੰਘ  ਜੋ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਹਨ ਬਹੁਤ ਦੁੱਖ ਦੀ ਗੱਲ ਹੈ ਅਤੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ  ਇਸ ਮੌਕੇ ਤੇ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਜਿੱਥੇ ਪਿਛਲੇ ਸਤਾਈ ਦਿਨ ਤੋਂ ਲਗਾਤਾਰ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰ ਰਹੇ ਹਨ ਅਤੇ ਇਸ ਸੰਘਰਸ਼ ਵਿਚ  ਅਨੇਕਾਂ ਕਿਸਾਨਾਂ ਦੀਆਂ ਜਾਨਾਂ ਗਈਆਂ ਹਨ ਹੁਣ ਕੇਂਦਰ ਸਰਕਾਰ ਨੂੰ ਬਿਨਾਂ ਦੇਰੀ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰ ਲੈਣੀਆਂ ਚਾਹੀਦੀਆਂ ਹਨ  ।ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ  ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਮੱਖਣ ਖਾਨ ਅਤੇ ਗੁਰਬਚਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ  ਡੇਢ ਡੇਢ ਲੱਖ ਰੁਪਏ ਦੇ ਚੈੱਕ ਭੇਟ ਕੀਤੇ  ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਇੱਕ ਇੱਕ ਲੱਖ ਰੁਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ 50/50ਰੁਪੈ ਅਕਾਲੀਦਲ ਦੀ ਹਲਕਾ ਜਥੇਬੰਦੀ ਵੱਲੋਂ ਦਿੱਤਾ ਗਿਆ ਹੈ  ।ਇਸ ਮੌਕੇ ਤੇ ਜਥੇਦਾਰ ਤੋਤਾ ਸਿੰਘ ਨੇ ਪਰਿਵਾਰ ਨੂੰ ਆਉਣ ਵਾਲੇ ਸਮੇਂ ਵਿੱਚ ਵੀ  ਹਰ ਤਰਾ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ  ।ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਜੋ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਦਿੱਲੀ ਦੇ ਜੰਤਰ ਮੰਤਰ ਤੇ ਮਹਿਲਾ ਪੱਤਰਕਾਰ ਨਾਲ ਬਦਸਲੂਕੀ ਕੀਤੀ ਹੈ  ਉਹ ਬਹੁਤ ਹੀ ਮੰਦਭਾਗੀ

ਘਟਨਾ ਹੈ ਲੋਕਾਂ ਵੱਲੋਂ ਚੁਣੇ ਹੋਏ   ਨੁਮਾਇੰਦਿਆਂ ਨੂੰ ਅਜਿਹੀਆ ਗੱਲਾ ਕਰਨਾ ਸ਼ੋਭਾ ਨਹੀਂ ਦਿੰਦਾ  । ਇਸ ਮੌਕੇ ਤੇ  ਜਥੇਦਾਰ ਤੋਤਾ ਸਿੰਘ ਸਾਬਕਾ ਖੇਤੀਬਾੜੀ ਮੰਤਰੀ ਅਤੇ ਹਲਕਾ ਇੰਚਾਰਜ ਧਰਮਕੋਟ ਵਲੋ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਣ ਵਾਲੇ ਮੱਖਨ ਖਾਨ ਅਤੇ ਗੁਰਬਚਨ ਸਿੰਘ ਦੇ ਪਰਿਵਾਰਾਂ ਦੀ ਆਰਥਿਕ ਮੱਦਦ ਕਰਨ ਤੇ  ਧੰਨਵਾਦ ਕਰਦਿਆ ਪਰਮਜੀਤ ਸਿੰਘ ਵਿਰਕ ਜਲਾਲਾਬਾਦ ਨੇ ਕਿਹਾ ਕਿ  ਇਹ ਬਹੁਤ ਹੀ ਵਧੀਆ ਫੈਸਲਾ ਹੈ ਕਿ ਅੱਜ ਅਕਾਲੀ ਦਲ ਪਾਰਟੀ ਨੇ ਔਖੇ ਸਮੇਂ ਵਿਚ ਪੀੜਤ ਪਰਿਵਾਰਾਂ ਦਾ ਸਾਥ ਦਿੱਤਾ ਹੈ  ਇਸ ਮੌਕੇ ਤੇ ਉਨ੍ਹਾਂ ਹੋਰ ਸਮਾਜਸੇਵੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਦਾ ਸਹਾਰਾ ਬਣਨ ਅਤੇ ਵੱਧ ਤੋਂ ਵੱਧ ਮਦਦ ਕਰਨ  ।ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ  ਰਜਿੰਦਰ ਸਿੰਘ ਡੱਲਾ ਪੀ ਏ ਪਰਮਜੀਤ ਸਿੰਘ ਵਿਰਕ ਜਲਾਲਾਬਾਦ ਸਰਕਲ ਪ੍ਰਧਾਨ ਭਿੰਡਰਕਲਾਂ  ,ਅਵਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ ,ਜਸਵਿੰਦਰ ਸਿੰਘ ਅੋਲਖ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਐੱਸ ਸੀ ਵਿੰਗ ਸਰਕਲ ਪ੍ਰਧਾਨ ਭਿੰਡਰਕਲਾਂ, ਹਰਜਿੰਦਰ ਸਿੰਘ ,ਬਚਿੱਤਰ ਸਿੰਘ ਸੰਧੂ ਦਾਤਾ, ਨਿਰਮਲ ਸਿੰਘ ,ਜਲਾਲਾਬਾਦ ਅਜਮੇਰ ਸਿੰਘ ਸਰਪੰਚ ਭਿੰਡਰ ਖੁਰਦ ਸੀਨੀਅਰ ਮੀਤ ਪ੍ਰਧਾਨ ,ਦਰਸ਼ਨ ਸਿੰਘ ਜੌਹਲ, ਜਗਸੀਰ ਸਿੰਘ ਸੀਰਾ ਸਰਪੰਚ ਭਿੰਡਰ ਖੁੱਰਦ ,ਰਣਜੀਤ ਸਿੰਘ ਰਾਣਾ ,ਹਰਵੰਤ ਸਿੰਘ ,ਬਲਕਾਰ ਸਿੰਘ ਨੰਬਰਦਾਰ ਰਸ਼ਪਾਲ ਸਿੰਘ, ਸਰਫਰੋਸ਼ ਖ਼ਾਨ  ਪ੍ਰਧਾਨ ਮੁਸਲਿਮ ਫਰੰਟ ,ਛਿੰਦਰਪਾਲ ਸਿੰਘ ਪ੍ਰਧਾਨ ਐੱਸ ਸੀ ਵਿੰਗ ,ਬਲਦੇਵ ਸਿੰਘ ਰਾਜਾ, ਗੁਰਮੇਲ ਸਿੰਘ ਮੇਲਾ ,ਅੰਗਰੇਜ ਸਿੰਘ ਜੇ ਈ, ਗੁਰਚਰਨ ਸਿੰਘ ਲੋਹਗੜ ,ਕਲਵੰਤ ਸਿੰਘ ,ਜਗਸੀਰ ਸਿੰਘ ਪੀ ਏ,  ਸੋਹਨਪ੍ਰੀਤ ਸਿੰਘ  ,ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ  ।

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *