ਜੋ ਕਿਹਾ ਉਹ ਕਰ ਵਿਖਾਇਆ, ਧਰਮਕੋਟ ਦੇ ਵਿਕਾਸ ਕਾਰਜਾਂ ਵਿੱਚ ਵਾਧਾ/ਪ੍ਰਧਾਨ ਬੰਟੀ

ਵਿਕਾਸ ਕਾਰਜਾਂ ਦੇ ਨੀਂਹ ਪੱਥਰ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਲੋਹਗੜ੍ਹ ਤੇ ਹੋਰ ਆਗੂ

ਧਰਮਕੋਟ /ਜਗਰਾਜ ਗਿੱਲ , ਰਿੱਕੀ ਕੈਲਵੀ/ ਅੱਜ ਧਰਮਕੋਟ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਵੱਲੋਂ ਸ਼ਹਿਰ ਧਰਮਕੋਟ ਵਿਖੇ ਚਾਰ ਵਾਰਡਾਂ ਵਿਚ ਇੰਟਰਲਾਕ ਗਲੀਆਂ ਬਣਾਏ ਜਾਣ ਲਈ ਨੀਂਹ ਪੱਥਰ ਰੱਖੇ ਗਏ ਇਸ ਮੌਕੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਸਮੁੱਚੇ ਐਮ ਸੀ ਸਾਹਿਬਾਨ ਦੀ ਲਗਨ ਅਤੇ ਕਾਰਜ ਕਰਨ ਦੇ ਢੰਗ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਨਾਲ ਹੀ ਕਿਹਾ ਕਿ ਧਰਮਕੋਟ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅੱਜ ਧਰਮਕੋਟ ਵਿਖੇ ਵਾਰਡ ਨੰਬਰ 13, 8 ,9, 11 ਦੀਆਂ ਗਲੀਆਂ ਦੇ ਇੰਟਰਲਾਕ ਲਈ ਵਿਕਾਸ ਕਾਰਜ ਦੇ ਨੀਂਹ ਪੱਥਰ ਰੱਖੇ ਗਏ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਧਰਮਕੋਟ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਰਹਿੰਦੇ ਅਧੂਰੇ ਕੰਮਾਂ ਨੂੰ ਬਹੁਤ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਮੀਤ ਪ੍ਰਧਾਨ ਬਲਰਾਜ ਕਲਸੀ ਐਮ ਸੀ ਸੁਖਦੇਵ ਸਿੰਘ ਸ਼ੇਰਾ ਐੱਮ ਸੀ ਨਿਰਮਲ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਪੂਰਨ ਸਿੰਘ ਜੀ ਐੱਮ ਸੀ ਪਿੰਦਰ ਚਾਹਲ ,ਐੱਮਸੀ ਸਚਿਨ ਟੰਡਨ ਐੱਮ ਸੀ ਸੁਖਬੀਰ ਸਿੰਘ ਸੁੱਖਾ ਆਦਿ ਹੋਰ ਵੀ ਹਾਜ਼ਰ ਸਨ

Leave a Reply

Your email address will not be published. Required fields are marked *