ਲਿਖਾਰੀ ਸਭਾ ਮੋਗਾ ਦੇ ਅਹੁਦੇਦਾਰ ਤੇ ਮੈਂਬਰ “ ਆਉ ਕਵਿਤਾ ਲਿਖੀਏ “ ਅਤੇ “ ਸੁਰਖ਼ਾਬ “ ਪੁਸਤਕਾਂ ਲੋਕ ਅਰਪਣ ਕਰਦੇ ਹੋਏ ।
ਮੋਗਾ 10 ਸਤੰਬਰ (ਜਗਰਾਜ ਸਿੰਘ ਗਿੱਲ)
ਲਿਖਾਰੀ ਸਭਾ ਮੋਗਾ ( ਰਜਿਃ) ਦੀ ਵਿਸ਼ੇਸ਼ ਇਕੱਤਰਤਾ ਪ੍ਰੋਃ ਸੁਰਜੀਤ ਸਿੰਘ ਕਾਉੰਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਜਨਰਲ ਸਕੱਤਰ ਪਰਮਜੀਤ ਸਿੰਘ ਚੂਹੜਚੱਕ ਅਤੇ ਸਹਾਇਕ ਸਕੱਤਰ ਮੀਤ ਗੁਰਮੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕੱਤਰਤਾ ਦੌਰਾਨ ਜੋਧ ਸਿੰਘ ਮੋਗਾ ਦੀ ਪੁਸਤਕ “ ਆਓ ਕਵਿਤਾ ਲਿਖੀਏ “ ਅਤੇ ਭੁਪਿੰਦਰ ਜੋਗੇਵਾਲਾ ਦੀ ਪਲੇਠੀ ਕਾਵਿ ਪੁਸਤਕ “ ਸੁਰਖ਼ਾਬ “ ਲੋਕ ਅਰਪਣ ਕੀਤੀਆਂ ਗਈਆਂ” ਇਸ ਸਮੇੰ ਪ੍ਰੋਫੈਸਰ ਕਾਉੰਕੇ ਨੇ ਬੋਲਦਿਆਂ ਕਿਹਾ ਕਿ ਜੋਧ ਸਿੰਘ ਮੋਗਾ ਕੋਲ ਅਧਿਆਪਨ ਅਤੇ ਜ਼ਿੰਦਗੀ ਦਾ ਵਿਸ਼ਾਲ ਅਨੁਭਵ ਹੈ ਜਿਸਨੂੰ ਉਹਨਾ ਨੇ ਇਸਨੂੰ ਬੱਚਿਆਂ ਦੀ ਮਾਨਸਿਕਤਾ ਅਨੁਸਾਰ ਸਰਲ ਭਾਸ਼ਾ ਵਿਚ ਸਿਰਜਿਆ ਹੈ । ਭੁਪਿੰਦਰ ਜੋਗੇਵਾਲਾ ਦੀ ਪੁਸਤਕ “ ਸੁਰਖ਼ਾਬ” ਬਾਰੇ ਡਾਕਟਰ ਅਮਰਜੀਤ ਕੌੰਕੇ ਨੇ ਆਪਣੇ ਵਿਚਾਰ ਪਰਗਟ ਕਰਦਿਆਂ ਕਿਹਾ ਕਿ ਭੁਪਿੰਦਰ ਜੋਗੇਵਾਲਾ ਆਪਣੇ ਆਲੇ ਦੁਆਲੇ ਦੇ ਸਮਾਜ ਵਿੱਚ ਵਾਪਰ ਰਹੀਆਂ ਸਾਰੀਆਂ ਘਟਨਾਵਾਂ ਅਤੇ ਸਥਿਤੀਆਂ / ਪ੍ਰਸਥਿਤੀਆਂ ਬਾਰੇ ਆਪਣਾ ਦ੍ਰਿਸ਼ਟੀਕੋਣ ਸੰਵੇਦਨਾ ਭਰਪੂਰ ਸ਼ੈਲੀ ਵਿਚ ਪੇਸ਼ ਕਰਦਾਹੈ । ਇਸ ਮੌਕੇ ਜੋਧ ਸਿੰਘ ਮੋਗਾ ਅਤੇ ਭੁਪਿੰਦਰ ਜੋਗੇਵਾਲਾ ਨੇ ਵੀਆਪਣੇ ਵਿਚਾਰ ਰੱਖੇ । ਸਮਾਗਮ ਦੌਰਾਨ ਪਰਮਜੀਤ ਚੂਹੜਚੱਕ ਅਤੇ ਨਾਮਵਰ ਲੇਖਕ ਡਾਃ ਅਮਰਜੀਤ ਕੌੰਕੇ ਨੂੰ ਉਹਨਾਂ ਵੱਲੋੰ ਸਾਹਿਤ ਵਿਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਸਨਮਾਨਤ ਕੀਤਾ ਗਿਆ । ਇਸ ਮੌਕੇ ਜੋਧ ਸਿੰਘ ਮੋਗਾ ਅਤੇ ਭੁਪਿੰਦਰ ਜੋਗੇਵਾਲਾ ਨੇ ਸਤਿਕਾਰ ਵਜੋਂ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਨੂੰ ਆਪਣੀਆਂ ਪੁਸਤਕਾਂ ਭੇਟ ਕੀਤੀਆਂ । ਰਚਨਾਵਾਂ ਦੇ ਦੌਰ ਵਿੱਚ ਸੁਹਿਰਦ ਗਾਇਕ ਹਰਪ੍ਰੀਤ ਮੋਗਾ ਨੇ ਗੀਤ “ ਜੇ ਤੂੰ ਆਪਣਾ ਬਣਾ ਲਿਆ ਹੁੰਦਾ “ ਪਿਆਰਾ ਸਿੰਘ ਚਹਿਲ ਨੇ ਤਰੰਨਮ ਵਿੱਚ ਗੀਤ “ ਰੋਵਾਂ ਕਿ ਹੱਸਾਂ ਮਾਏ “ ਆਤਮਾ ਸਿੰਘ ਚੜਿੱਕ ਨੇ ਗ਼ਜ਼ਲ “ ਡਰ ਲਗਦਾ ਹੈ “ ਮੀਤ ਗੁਰਮੀਤ ਨੇੰ “ ਸ਼ਾਇਰੀ ਦੇ ਅੱਖਰ “ ਜਗੀਰ ਖੋਖਰ ਨੇ ਗ਼ਜ਼ਲ ਬਲਬੀਰ ਪਰਦੇਸੀ ਨੇ “ ਆਉ ਐਸਾ ਸ਼ਹਿਰ ਵਸਾਈਏ “ ਸੁਖਦੇਵ ਭੱਟੀ ਨੇ ਗੀਤ “ ਸ਼ਹਿਰ ਬੇਗਾਨਾ ਲੋਕ ਪਰਾਏ “ਅਰੁਨ
ਸ਼ਰਮਾ ਜੋਨੀ ਨੇ ਕਵਿਤਾ “ ਅਫ਼ਸੋਸ “ ਭੁਪਿੰਦਰ ਜੋਗੇਵਾਲਾ ਨੇ ਸੰਵੇਦਨਸ਼ੀਲ ਰਚਨਾ “ ਹੱਡਬੀਤੀ “ ਗੁਰਦੇਵ ਦਰਦੀ ਨੇ ਗੀਤ ਚੋਣ ਦ੍ਰਿਸ਼ “ ਸੰਨੀ ਗਿੱਲ ਨੇ “ ਕਰੀਏ ਨਾ ਬਹਿਸ ਕਦੇ ਮੂਰਖਾਂ ਦੇ ਨਾਲ “ਗਿੱਲ ਕੋਟਲੀ ਸੰਘਰ ਨੇ ਕਵਿਤਾ “ ਆਸ “ ਵਿਵੇਕ ਕੋਟ ਈਸਾ ਖਾਂ ਨੇ “ ਨਾ ਕਦਰ ਵਫ਼ਾ ਦੀ ੌ ਡਾਃ ਅਮਰਜੀਤ ਕੌੰਕੇ ਨੇ “ ਪੰਜਾਬ ਹੁੰਦਾ ਸੀ “ “ ਆਕਾਸ਼ਦੀਪ ਨੇ ਗੀਤ , ਸੁਰਜੀਤ ਕਾਲੇਕੇ ਨੇ ਪਾਤਰ ਨੂੰ ਸ਼ਰਧਾਂਜਲੀ “ ਤੇਰੇ ਬਿਰਹੋਂ ਦਾ ਦੁੱਖ “ ਗੁਰਨਾਮ ਅਟਵਾਲ ਨੇ “ ਸਾਂਝੇ ਪਰਿਵਾਰ” ਬਾਲ ਲੇਖਕ ਅਵੀ ਸ਼ਰਮਾ ਨੇ “ ਪੰਜਾਬੀ ਬਚਾਓ “ ਅਮਨ ਲਾਲੀ ਨੇ ਸ਼ੇਅਰ ,ਅਵਤਾਰ ਸਿੱਧੂ ਨੇ ਕਵਿਤਾ “ ਪ੍ਰੀਤਮ” ਡਾਃ ਬਲਦੇਵ ਸਿੰਘ ਢਿੱਲੋੰ ਨੇ “ ਪਾਤਰ ਸੀ ਸੁਰਜੀਤ “ ਬਲਵਿੰਦਰ ਕੈਂਥ ਨੇ ਗੀਤ “ ਭਾਈਆਂ ਵਰਗਾ ਪਿਆਰ “ ਪ੍ਰੇਮ ਕੁਮਾਰ ਨੇ “ ਰਾਖੇ ਕਿਰਤਾਂ ਦੇ” ਪਰਮਜੀਤ ਚੂਹੜਚੱਕ ਨੇ “ ਸਾਉਣ ਮਹੀਨਾ ਚੜ੍ਹਿਆ ਨੇਕ ਸਿੰਘ ਖੋਸਾ ਨੇ “ ਇੱਕ ਗੱਲ ਜ਼ਰਾ ਦੱਸਿਓ ਜੀ “ ਗੁਰਸੇਵਕ ਖੋਸਾ “ ਗੱਲ ਸਾਡੀ ਸੁਣ ਲੈ ਸਰਕਾਰੇ “ ਆਦਿ ਨੇ ਆਪਣੇ ਆਪਣੇ ਕਲਾਮ ਪੇਸ਼ ਕੀਤੇ । ਸੁਰਜੀਤ ਸਿੰਘ ਕਾਉੰਕੇ ਨੇ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਦੂਰ ਦੁਰਾਡੇ ਤੋਂ ਆਏ ਲੇਖਕ ਡਾਃ ਅਮਰਜੀਤ ਕੌੰਕੇ , ਪਰਮਜੀਤ ਸਿੰਘ , ਅਲਫਾਜ ਕਹਾਣੀਕਾਰ , ਗਿਆਨ ਸਿੰਘ ਸਾਬਕਾ ਡੀ ਪੀ ਆਰ ਓ .ਸੁਖਮੰਦਰ ਸਿੰਘ ਲੱਖਾ . ਆਕਾਸ਼ਦੀਪ ਆਦਿ ਨੂੰ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਇੱਕ ਸ਼ੇਅਰ ਸੁਣਾ ਕੇ ਧੰਨਵਾਦ ਕੀਤਾ ।