ਮੋਗਾ 7 ਦਸੰਬਰ (ਕਲਦੀਪ ਸਿੰਘ ਮਿੰਟੂ ਖੁਰਮੀ) ਜਿਲਾ ਮੋਗਾ ਦੀ ਜੀ ਓ ਜੀ ਟੀਮ ਨੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਵਾਟਰ ਸਪਲਾਈ ਵਿਭਾਗ ਨਾਲ ਮੀਟਿੰਗ ਕੀਤੀ। ਇਸ ਮੌਕੇ ਤੇ ਵਾਟਰ ਸਪਲਾਈ ਐਕਸੀਅਨ ਜੇ ਐਸ ਚਾਹਲ ਸਾਹਿਬ ਨੇ ਜੀ ਓ ਜੀ ਟੀਮ ਦੇ ਹੈਡ ਕਰਨਲ ਬਲਕਾਰ ਸਿੰਘ ਸਾਹਿਬ ਅਤੇ ਸਾਰੀ ਜੀ ਓ ਜੀ ਟੀਮ ਨੂੰ ਪਾਣੀ ਵਿੱਚ ਪਾਏ ਜਾਣ ਵਾਲੇ ਯੂਰੇਨੀਅਮ ਦੇ ਨਾਲ ਲੋਕਾਂ ਨੂੰ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਦੇ ਲੱਗਣ ਬਾਰੇ ਜਾਣਕਾਰੀ ਦਿੱਤੀ। ਕਰਨਲ ਬਲਕਾਰ ਸਿੰਘ ਨੇ ਜੀ ਓ ਜੀ ਟੀਮ ਦੇ ਕੰਮਾ ਦੀ ਸਲਾਗਾ ਕਰਦਿਆ ਵਾਟਰ ਸਪਲਾਈ ਵਿਭਾਗ ਦਾ ਇਹ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦਾ ਯਕੀਨ ਦਿਵਾਇਆ। ਇਸ ਮੌਕੇ ਤੇ ਸਾਰੀ ਜੀ ਓ ਜੀ ਟੀਮ ਹਾਜਰ ਸੀ। ਅਤੇ ਮੋਗੇ ਜਿਲੇ ਦੇ 82 ਪਿੰਡਾਂ ਨੂੰ ਜੋ ਦਾਊਧਰ ਵਾਟਰ ਸਪਲਾਈ ਪ੍ਰੋਜੈਕਟ ਤੋਂ ਮਿਲਣ ਵਾਲੇ ਪਾਣੀ ਨੂੰ ਪੀਣ ਦੀ ਲੋਕਾਂ ਨੂੰ ਅਪੀਲ ਕੀਤੀ।