ਮੋਗਾ, 24 ਦਸੰਬਰ
:(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਕੋਵਿਡ 19 ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਗਾ ਜਿ਼ਲ੍ਹੇ ਅਧੀਨ ਆਉਂਦੇ ਮਿਉਂਸਪਲ ਸਿਟੀਜ਼ ਅਤੇ ਟਾਊਨਜ਼, ਨਗਰ ਨਿਗਮ ਮੋਗਾ, ਨਗਰ ਕੌਂਸਲ ਬਾਘਾਪੁਰਾਣ/ਧਰਮਕੋਟ/ਨਿਹਾਲ ਸਿੰਘ ਵਾਲਾ ਅਤੇ ਨਗਰ ਪੰਚਾਇਤ ਬੱਧਨੀਂ ਕਲਾਂ/ਕੋਟ ਈਸੇ ਖਾਂ/ਫਤਹਿਗੜ੍ਹ ਪੰਜਤੂਰ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਹਫ਼ਤੇ ਦੇ ਸਾਰੇ ਦਿਨ ਦਿਨ ਰਾਤ ਦਾ ਕਰਫਿਊ ਮਿਤੀ 31 ਦਸੰਬਰ 2020 ਲਾਗੂ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਲਗਾਏ ਗਏ ਰਾਤ ਦੇ ਕਰਫਿ਼ਊ ਵਿੱਚ 24 ਦਸੰਬਰ 2020 ਨੂੰ ਢਿੱਲ ਦੇਣ ਦੇ ਹੁਕਮ ਕੀਤੇ ਹਨ। ਇਸ ਤੋਂ ਇਲਾਵਾ ਸੀਨੀਅਰ ਵਾਈਸ ਚੇਅਰਮੈਨ, ਪੰਜਾਬ ਰਾਜ ਕ੍ਰਿਸ਼ਚਨ ਵੈਲਫੇਅਰ ਬੋਰਡ, ਐਸ.ਏ.ਐਸ. ਨਗਰ ਵੱਲੋਂ ਬੇਨਤੀ ਕੀਤੀ ਹੈ ਕਿ ਮਿਤੀ 24 ਦਸੰਬਰ 2020 ਨੂੰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਮਸੀਹੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕਰਫਿਊ ਵਿੱਚ ਢਿੱਲ ਕੀਤੀ ਜਾਵੇ।
ਸ੍ਰੀ ਸੰਦੀਪ ਹੰਸ ਨੇ ਦੱਸਿਅ ਕਿ ਉਕਤ ਹਦਾਇਤਾਂ ਅਤੇ ਮਸੀਹੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿ਼ਲ੍ਹਾ ਮੋਗਾ ਦੀ ਹਦੂਦ ਅੰੰਦਰ 24 ਦਸੰਬਰ 2020 ਦੀ ਰਾਤ ਨੂੰ ਕਰਫਿਊ ਤੋਂ ਛੋਟ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਕੇਵਲ ਉਕਤ ਮਿਤੀ ਲਈ ਹੀ ਲਾਗੂ ਰਹੇਗਾ। ਇਸ ਮਿਤੀ ਤੋਂ ਇਲਾਵਾ ਇਸ ਦਫ਼ਤਰ ਵੱਲੋਂ ਨਾਈਟ ਕਰਫਿਊ ਸਬੰਧੀ ਪਹਿਲਾਂ ਜਾਰੀ ਕੀਤੇ ਹੁਕਮ ਹੀ ਲਾਗੂ ਰਹਿਣਗੇ। ਇਸ ਤੋਂ ਇਲਾਵਾ ਸਬੰਧਤ ਚਰਚਾਂ ਦੇ ਪ੍ਰਬੰਧਕ ਕੋਵਿਡ 19 ਦੀਆਂ ਹਦਾਇਤਾਂ ਜਿਵੇਂ ਕਿ ਇਨਡੋਰ (100 ਵਿਅਕਤੀਆਂ) ਅਤੇ
ਆਊਟਡੋਰ (250) ਵਿਅਕਤੀਆਂ ਦੇ ਸਮਾਜਿਕ ਇਕੱਠ, ਚਿਹਰੇ ਤੇ ਮਾਸਕ ਪਹਿਨਣ, ਸਮਾਜਿਕ ਦੂਰੀ ਦੇ ਨਿਯਮ (ਦੋ ਵਿਅਕਤੀਆਂ ਵਿਚਕਾਰ ਘੱਟ ਤੋਂ ਘੱਟ 6 ਫੁੱਟ ਦੀ ਦੂਰੀ) ਆਦਿ ਦੀ ਸਖ਼ਤੀ ਨਾਲ ਪਾਲਣਾ ਕਰਵਾਉਣੀ ਯਕੀਨੀ ਬਣਾਉਣਗੇ।