ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਸਮੇਂ ਬਲਵੰਤ ਸਿੰਘ ਭੁੱਲਰ ਸ਼ਾਹ ਵਾਲਾ ਤੇ ਹੋਰ ।
ਫਤਹਿਗੜ੍ਹ ਪੰਜਤੂਰ 4 ਅਕਤੂਬਰ
(ਸਤਿਨਾਮ ਦਾਨੇ ਵਾਲੀਆ )
ਅੱਜ ਚੰਡੀਗੜ੍ਹ ਵਿਖੇ ਬਲਵੰਤ ਸਿੰਘ ਭੁੱਲਰ ਸ਼ਾਹ ਵਾਲਾ ਪ੍ਰਧਾਨ ( ਏ ਆਈ ਐਸ ਓ ਏ )ਦਿੱਲੀ ਵੱਲੋਂ ਆਪਣੇ ਸਾਥੀਆਂ ਸਮੇਤ ਵਿਧਾਇਕ ਕੁਲਬੀਰ ਸਿੰਘ ਜੀਰਾ ਦੀ ਰਹਿਨੁਮਾਈ ਹੇਠ ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕਰਕੇ ਕਮਰਸ਼ੀਅਲ ਵਾਹਨ ਚਾਲਕਾ ਅਤੇ ਮਾਲਕਾ ਨੂੰ ਆ ਰਹੀਆਂ ਮੁਸ਼ਕਿਲਾ ਅਤੇ ਮੰਗਾਂ ਸੰਬੰਧੀ ਉਹਨਾਂ ਨੂੰ ਜਾਣੁੂ ਕਰਵਾਇਆ ਗਿਆ ।
ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬਲਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਰਸ਼ੀਅਲ ਵਾਹਨ ਚਾਲਕਾਂ ਅਤੇ ਮਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਮੰਗਾਂ ਸੰਬੰਧੀ ਜੋ ਚਰਚਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਹੋਈ ਹੈ ਉਹ ਮੰਗਾਂ ਇਸ ਅਨੁਸਾਰ ਹਨ ।
1=ਕਰੋਨਾ ਕਾਲ ਕਮਰਸ਼ੀਅਲ ਵਾਹਨਾ ਦੇ ਟੈਕਸ ਮਾਫ ਕੀਤੇ ਜਾਣ
2=ਕਮਰਸ਼ੀਅਲ ਵਾਹਨਾ ਦੀ ਫਿਟਨੈੱਸ ਪਾਸਿੰਗ ਨੂੰ ਜਿਲੇ ਪੱਧਰ ਤੇ ਸਰਲ ਬਣਾਇਆ ਜਾਵੇ
3=2019 ਮਾਡਲ ਦੀਆ ਪ੍ਰਾਈਵੇਟ ਗੱਡੀਆਂ ਨੂੰ ਜੋ ਵੀਰ ਪਰਮਿਟ ਪਾਉਣਾ ਚਾਉਦੇ ਹਨ ਉਹਨਾ ਨੂੰ ਪਰਮਿਟ ਪਾਉਣ ਦਿੱਤੇ ਜਾਣ
4=ਕਮਰਸ਼ੀਅਲ ਵਾਹਨ ਚਾਲਕ ਮਾਲਕ ਡਰਾਈਵਰ ਵੀਰਾ ਨੂੰ ਸਾਰਥੀ ਸੁਰੱਖਿਆ(ਬੀਮੇ) ਦਿੱਤੇ ਜਾਣ
5=ਸੈਲਾਨੀਆ ਨੂੰ ਵਧਾਉਣ ਲਈ ਯੋਜਨਾ ਬਣਾਈ ਜਾਵੇ।ਇਸ ਮੌਕੇ
ਬਲਵੰਤ ਸਿੰਘ ਭੁੱਲਰ ਪ੍ਰਧਾਨ( ਏ ਆਈ ਐਸ ਓ ਏ)ਦਿੱਲੀ ਗੁਰਮੀਤ ਸਿੰਘ ਔਲਖ ਚੈਅਰਮੈਨ( ਯੁ ਡੀ) ਯੁੂ ਪੀ ਪੰਜਾਬ ਬਾਜ ਸਿੰਘ ਸੰਧੂ ਪ੍ਰਧਾਨ ਯੂ ਡੀ ਯੂ ਪੀ ਪੰਜਾਬ ਜਸਵਿੰਦਰ ਸਿੰਘ ਪ੍ਰਧਾਨ ਚੰਡੀਗੜ੍ਹ ਯੁਨੀਅਨ ਕਲਵੰਤ ਸਿੰਘ ਰੋਡੇ ਸੁਖਬਰਾੜ ਕੁਲਦੀਪ ਸਿੰਘ ਆਦਿ ਹਾਜ਼ਰ ਸਨ । ਕੈਪਸ਼ਨ : ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਸਮੇਂ ਬਲਵੰਤ ਸਿੰਘ ਭੁੱਲਰ ਸ਼ਾਹ ਵਾਲਾ ਤੇ ਹੋ