ਕੋਟ ਈਸੇ ਖਾਂ (ਜਗਰਾਜ ਲੋਹਾਰਾ)
2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਦੀ ‘ਚ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਲ ਕੋਟ ਈਸੇ ਖਾਂ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ। ਆੜ੍ਹਤੀ ਜੋਗਿੰਦਰ ਸਿੰਘ ਸੌਂਦ ਦੇ ਗ੍ਰਹਿ ਪਿੰਡ ਕੋਟ ਸਦਰ ਖਾਂ ਵਿਖੇ ਸਰਕਲ ਪ੍ਰਧਾਨ ਸੁਰਜੀਤ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਰੱਖੀ ਅਕਾਲੀ ਆਗੂਆਂ ਤੇ ਵਰਕਰਾਂ ਦੀ ਬੈਠਕ ਦੌਰਾਨ ਨਵ- ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਹੁਰਾਂ ਦੀ ਰਹਿਨੁਮਾਈ ਹੇਠ ਜਾਰੀ ਕੀਤੀ ਗਈ ਸੂਚੀ ਅਨੁਸਾਰ ਲਾਲ ਸਿੰਘ ਲੌਂਗੀਵਿੰਡ ਸਰਪ੍ਰਸਤ, ਚਰਨਜੀਤ ਸਿੰਘ ਮੂਸੇਵਾਲਾ ਤੇ ਅਮੀਰ ਸਿੰਘ ਗਹਿਲੀਵਾਲਾ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਫਤਿਹਪੁਰ ਝੁੱਗੀਆਂ, ਗੁਰਲਾਲ ਸਿੰਘ ਮਹਿਲ, ਜੋਗਿੰਦਰ ਸਿੰਘ ਕੋਟ ਸਦਰ ਖਾਂ , ਕਰਨੈਲ ਸਿੰਘ ਹੇਅਰ ਗਲੋਟੀ, ਦਵਿੰਦਰ ਸਿੰਘ ਬਿੱਟੂ ਫਤਿਹਪੁਰ ਝੁੱਗੀਆਂ, ਬੂਟਾ ਸਿੰਘ ਦੌਲੇਵਾਲਾ ਮਾਇਰ ਤੇ ਨਿਸ਼ਾਨ ਸਿੰਘ ਕੋਟ ਸਦਰ ਖਾਂ ਮੀਤ ਪ੍ਰਧਾਨ, ਬਲਵੀਰ ਸਿੰਘ ਕੋਟ ਸਦਰ ਖਾਂ, ਪ੍ਰਕਾਸ਼ ਸਿੰਘ ਮਸੀਤਾਂ, ਸੁਖਦੇਵ ਸਿੰਘ ਨਸੀਰਪੁਰ ਜਾਨੀਆਂ ਜਨਰਲ ਸਕੱਤਰ, ਅੰਗਰੇਜ਼ ਸਿੰਘ ਸ਼ਾਦੀਵਾਲਾ, ਸਾਰਜ ਸਿੰਘ ਰਿੰਕਾ ਬਹਿਰਾਮ ਕੇ ਜਥੇਬੰਦਕ ਸਕੱਤਰ, ਜਰਨੈਲ ਸਿੰਘ ਗਲੋਟੀ ਖੁਰਦ, ਕਾਬਲ ਸਿੰਘ ਚਿਰਾਗਸ਼ਾਹ ਵਾਲਾ, ਸਾਹਬ ਸਿੰਘ ਸੈਦ ਮੁਹੰਮਦ ਸਕੱਤਰ , ਭਾਗ ਸਿੰਘ ਬਹਿਰਾਮਕੇ ਪ੍ਰੈੱਸ ਸਕੱਤਰ, ਸੁਖਰਾਜ ਸਿੰਘ ਸੈਦ ਮੁਹੰਮਦ ਖ਼ਜ਼ਾਨਚੀ, ਸਵਰਨ ਸਿੰਘ ਨਿਹਾਲਗੜ੍ਹ, ਗੁਰਲਾਭ ਸਿੰਘ ਮਸਤੇਵਾਲਾ, ਰਾਜਿੰਦਰ ਸਿੰਘ ਮੋਹਲਾ ਤਲਵੰਡੀ ਨੌਂ ਬਹਾਰ, ਜਸਵਿੰਦਰ ਸਿੰਘ ਰਾਮਗੜ੍ਹ, ਰੇਸ਼ਮ ਸਿੰਘ ਸੈਦ ਮੁਹੰਮਦ, ਗੁਰਬਚਨ ਸਿੰਘ ਜਾਫ਼ਰ ਵਾਲਾ, ਗੁਰਜੰਟ ਸਿੰਘ ਗਲੋਟੀ, ਨਿਸ਼ਾਨ ਸਿੰਘ ਗਲੋਟੀ , ਜਿਊਣ ਸਿੰਘ ਲੌਂਗੀਵਿੰਡ, ਸੁਖਵਿੰਦਰ ਸਿੰਘ ਮਸੀਤਾਂ, ਪ੍ਰਕਾਸ਼ ਸਿੰਘ ਮਸੀਤਾਂ , ਲਖਵਿੰਦਰ ਸਿੰਘ ਮਸੀਤਾਂ, ਸੁਖਵਿੰਦਰ ਸਿੰਘ ਬਹਿਰਾਮਕੇ, ਜਸਵਿੰਦਰ ਸਿੰਘ ਮੱਲ ਦਾਤੇਵਾਲ, ਦਵਿੰਦਰ ਸਿੰਘ ਦੌਲੇਵਾਲ, ਬੋਹੜ ਸਿੰਘ ਕੋਟ ਸਦਰ ਖਾਂ, ਦਵਿੰਦਰ ਸਿੰਘ ਕੋਟ ਸਦਰ ਖਾਂ, ਪਰਮਜੀਤ ਸਿੰਘ ਮਸੀਤਾਂ, ਰਛਪਾਲ ਸਿੰਘ ਗਲੋਟੀ, ਪ੍ਰਤਾਪ ਸਿੰਘ ਗਹਿਲੀਵਾਲਾ ਨੂੰ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕਰਦਿਆਂ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਉਚੇਚੇ ਤੌਰ ‘ਤੇ ਪੁੱਜੇ ਹੋਏ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਨਿੱਜੀ ਸਹਾਇਕ ਰਾਜਿੰਦਰ ਸਿੰਘ ਡੱਲਾ, ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਦਾਤੇਵਾਲ, ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਗਗੜਾ, ਸਰਕਲ ਪ੍ਰਧਾਨ ਸੁਰਜੀਤ ਸਿੰਘ ਰਾਮਗੜ੍ਹ , ਯੂਥ ਵਿੰਗ ਦੇ ਸਰਕਲ ਪ੍ਰਧਾਨ ਮਨਫੂਲ ਸਿੰਘ ਲਾਡੀ ਮਸਤੇਵਾਲਾ, ਸਰਕਲ ਪ੍ਰਧਾਨ ਜਸਵੀਰ ਸਿੰਘ ਸੀਰਾ ਆਦਿ ਆਗੂਆਂ ਨੇ ਨਵ- ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਕਮਰਕੱਸੇ ਕੱਸ ਲੈਣ ਲਈ ਆਖਿਆ। ਆਗੂਆਂ ਨੇ ਕਿਹਾ ਕਿ ਝੂਠ ਦੇ ਸਹਾਰੇ ਸੱਤਾ ‘ਚ ਆਏ ਕਾਂਗਰਸੀਆਂ ਦੇ ਚਿਹਰੇ ਤੋਂ ਨਕਾਬ ਹਟ ਚੁੱਕਿਆ ਹੈ। ਕਾਂਗਰਸੀ ਕੇਂਦਰ ਸਰਕਾਰ ਦੇ ਫੰਡਾਂ ਸਹਾਰੇ ਗਲੀਆਂ, ਨਾਲੀਆਂ ਦੇ ਨੀਂਹ ਪੱਥਰ ਰੱਖ ਕੇ ਹਲਕੇ ਦੇ ਸਰਵਪੱਖੀ ਵਿਕਾਸ ਦਾ ਹੋਕਾ ਦੇ ਰਹੇ ਹਨ। ਜਦਕਿ ਇਸਦੇ ਉਲਟ ਜਥੇਦਾਰ ਤੋਤਾ ਸਿੰਘ ਹੁਰਾਂ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਅੱਜ ਵੀ ਸੱਥਾਂ ਵਿੱਚ ਚਰਚਾ ਹੈ। ਉਨ੍ਹਾਂ ਨਵਨਿਯੁਕਤ ਅਹੁਦੇਦਾਰਾਂ ਨੂੰ ਜਥੇਦਾਰ ਤੋਤਾ ਸਿੰਘ ਹੁਰਾਂ ਦੀ ਵਿਕਾਸਮਈ ਸੋਚ ਅਤੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ- ਘਰ ਪਹੁੰਚਾਉਣ ਲਈ ਅੱਜ ਤੋਂ ਹੀ ਜੁੱਟ ਜਾਣ ਲਈ ਕਿਹਾ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ, ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਅਮਨ ਗਾਬਾ , ਆੜ੍ਹਤੀ ਅਵਤਾਰ ਸਿੰਘ ਸੌਂਦ, ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ, ਐੱਸਸੀ ਵਿੰਗ ਦੇ ਸਰਕਲ ਪ੍ਰਧਾਨ ਨਿਸ਼ਾਨ ਸਿੰਘ ਬਾਜੇ ਕੇ, ਬੀਕੇਯੂ ਦੇ ਬਲਾਕ ਪ੍ਰਧਾਨ ਸਵਰਨ ਸਿੰਘ, ਐਡਵੋਕੇਟ ਪਰਮਜੀਤ ਸਿੰਘ ਆਦਿ ਮੌਜੂਦ ਸਨ ।