ਜਗਰਾਜ ਸਿੰਘ ਗਿੱਲ
ਪੱਤਰਕਾਰ ਸਮਾਜ ਦਾ ਅੱਖ ਕੰਨ ਹਨ ਜੋ ਕਿ ਸਾਡੇ ਆਲੇ ਦੁਆਲੇ ਸਮਾਜ ਦੇ ਵਿੱਚ ਚਲ ਰਹੀਆਂ ਚੰਗੇ ਮਾੜੇ ਕੰਮ ਦੀ ਗੱਲ ਸਰਕਾਰ ਦੇ ਨੁਮਾਇੰਦਿਆਂ ਕੋਲ ਪਹੁੰਚਾਉਂਦੇ ਹਨ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਆਮ ਲੋਕਾਂ ਦੇ ਸਾਹਮਣੇ ਵੀ ਇਹ ਪੱਤਰਕਾਰ ਪੇਸ਼ ਕਰਦੇ ਹਨ ਸਰਕਾਰ ਦੀਆਂ ਨੀਤੀਆਂ ਯੋਜਨਾਵਾਂ ਨੂੰ ਵੀ ਇਹ ਪੱਤਰਕਾਰ ਵੀਰ ਪੇਸ਼ ਕਰਦੇ ਹਨ ਆਮ ਲੋਕ ਵੀ ਜਦੋਂ ਸਰਕਾਰੇ ਦਰਬਾਰੇ ਆਪਣੇ ਕੰਮ ਕਾਰਾ ਲਈ ਸਬੰਧਤ ਅਧਿਕਾਰੀਆਂ ਦੇ ਕੋਲ ਜਾਂਦੇ ਹਨ ਅਤੇ ਜਦੋਂ ਉਹਨਾਂ ਦੀ ਸਬੰਧਤ ਅਧਿਕਾਰੀ ਦੇ ਵੱਲੋਂ ਗਲ ਸੁਣੀ ਨਹੀਂ ਜਾਂਦੀ ਤਾਂ ਉਹ ਪੱਤਰਕਾਰ ਵੀਰਾਂ ਦੇ ਕੋਲ ਪਹੁੰਚ ਕੇ ਆਪਣੀ ਸਮੱਸਿਆ ਨੂੰ ਪ੍ਰਿੰਟ ਮੀਡੀਆ ਜਾ ਇਲੇਕਟੋਨਿੱਕ ਮੀਡੀਆ ਦੇ ਰਾਹੀਂ ਆਪਣਾ ਮਸਲਾ ਹੱਲ ਕਰਵਾਉਂਦੇ ਸਨ ਪਿਛਲੇ ਸਮੇਂ ਜਦੋਂ ਕੋਈ ਪੱਤਰਕਾਰ ਖਬਰ ਲਗਾਉਂਦੇ ਸਨ ਜਾ ਕਿਸੇ ਅਫਸਰ ਨੂੰ ਆਪਣੇ ਦਫਤਰ ਦੇ ਵਿੱਚ ਪੱਤਰਕਾਰ ਦੇ ਆਉਣ ਦੀ ਭਿਣਕ ਲਗਦੀ ਸੀ ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਜਾਦੀ ਸੀ ਉਸ ਟਾਈਮ ਪੱਤਰਕਾਰਾਂ ਦਾ ਏਕਾ ਸੀ ਪਰ ਅੱਜ ਹਾਲਾਤ ਇਹ ਬਣ ਗਏ ਹਨ ਕਿ ਸਿਆਸੀ ਪਾਰਟੀਆਂ ਸਾਰਾਂ ਸਾਲ ਖਬਰ ਲਗਵਾਉਂਦੇ ਹਨ ਅਤੇ ਜਦੋਂ ਸਪਲੀਮੈਂਟ ਦੀ ਵਾਰੀ ਆਉਂਦੀ ਹੈ ਜਾ ਤਾ ਉਹਨਾਂ ਦੇ ਵੱਲੋਂ ਫੋਨ ਵੀ ਚੁਕਣਾ ਮੁਨਾਸਿਬ ਨਹੀਂ ਸਮਝਦੇ ਜੇ ਕਿਤੇ ਫੋਨ ਚੁੱਕ ਲਿਆ ਅਤੇ ਸਪਲੀਮੈਂਟ ਵਾਸਤੇ 10 ਕੁ ਫੋਟੋ ਭੇਜ ਕੇ ਲਵਾ ਲੇਂਦੇ ਹਨ ਉਸ ਤੋ ਬਾਅਦ ਸਪਲੀਮੈਂਟ ਦੀ ਪੈਮੰਟ ਦੀ ਵਾਰੀ ਅੱਜ ਆ ਜਾਵੀਂ ਕਲ ਨੂੰ ਮਿਲਦੇ ਸਾਲੋ,ਸਾਲ ਗੱਲ ਹੀ ਨਹੀਂ ਸੁਨਣੀ ਆਦਾਰੇ ਦੇ ਵੀ ਖਰਚੇ ਹੁੰਦੇ ਜਿਸ ਨਾਲ ਅਦਾਰੇ ਵਿੱਚ ਕੰਮ ਕਰਨ ਵਾਲਿਆ ਨੂੰ ਤਨਖਾਹ ਵੀ ਦੇਣੀ ਹੁੰਦੀ ਦੂਸਰੇ ਪਾਸੇ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਦਾ ਹਾਲ ਤਾਂ ਇਸ ਤੋਂ ਵੀ ਬਦਤਰ ਹੈ ਪੱਤਰਕਾਰ ਵੀਰਾਂ ਦੇ ਵੱਲੋਂ ਇਹਨਾਂ ਦੀਆਂ ਹਰ ਰੋਜ਼ ਖਬਰਾਂ ਹਾਈ ਲਾਈਟ ਕਰਨੀਆਂ ਇਸ ਦਿਨ ਇਹਨਾਂ ਸਮਾਜ ਸੇਵੀ ਸੰਸਥਾਵਾਂ ਦਾ ਪ੍ਰੋਗਰਾਮ ਹੁੰਦਾ ਉਸ ਦਿਨ ਦਰੀਆਂ ਵਛਾਉਣ ਵਾਲੇ ਤੋ ਲੈਕੇ ਝਾੜੂ ਲਗਾਉਣ ਵਾਲੇ ਤੱਕ ਹਰ ਇੱਕ ਨੂੰ ਸਨਮਾਨਿਤ ਕਰ ਦਿੱਤਾ ਜਾਂਦਾ ਹੈ ਪਹਿਲੀ ਗੱਲ ਤਾਂ ਪੱਤਰਕਾਰ ਵੀਰਾਂ ਨੂੰ ਕੋਈ ਤਹਿਜੀਜ ਨਹੀਂ ਦਿੱਤੀ ਜਾਂਦੀ ਅਖੀਰ ਵਿੱਚ ਕਿਸੇ ਦੇ ਕਹਿਣ ਤੇ ਪੱਤਰਕਾਰ ਵੀਰਾਂ ਨੂੰ ਸਨਮਾਨਿਤ ਕਰਨ ਲਈ ਬੁਲਾਇਆ ਜਾਂਦਾ ਜਦੋਂ ਸਾਰੇ ਵੀ,ਆਈ,ਪੀ ਇਹਨਾਂ ਦੇ ਚਲੇ ਜਾਣ ਐ ਬੁਲਾਉਣਾ ਜਿਵੇਂ ਕਿਸੇ ਸੀਰੀ ਨੂੰ ਬੁਲਾਇਆ ਜਾਂਦਾ ਹੈ ਇਹੋ ਹੀ ਹਾਲ ਸਰਕਾਰੀ ਸਮਾਗਮਾਂ ਵਿੱਚ ਪੱਤਰਕਾਰਾਂ ਵੀਰਾਂ ਦੇ ਨਾਲ ਅਕਸਰ ਹੀ ਅੱਖੀਂ ਡਿੱਠਾ ਹੈ ਇਸ ਸਾਰੇ ਵਰਤਾਰੇ ਦਾ ਕੋਣ ਜਿੰਮੇਵਾਰ ਹੈ ਇਸ ਦੇ ਜ਼ਿੰਮੇਵਾਰ ਅਸੀਂ ਖ਼ੁਦ ਆਪ ਹੀ ਹਾਂ ਸਾਡੇ ਵਿੱਚ ਕਈ ਕਾਲੀਆਂ ਭੇਡਾਂ ਹਨ ਜਿਹੜੀਆਂ ਇਹਨਾਂ ਆਗੂਆਂ ਦੀ ਚਾਪਲੂਸੀ ਕਰਦੀਆਂ ਹਨ ਅਤੇ ਆਪਣੇ ਹੀ ਪੱਤਰਕਾਰ ਸਾਥੀਆਂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਹਰ ਵੇਲੇ ਕਰਦੇ ਹਨ ਸਾਡੇ ਲੋਕਾਂ ਦੇ ਵਿੱਚ ਏਕਾ ਨਹੀਂ ਅਸੀਂ ਇੱਕ ਮੁੱਠ ਹੋ ਕੇ ਰਹਿਏ ਤਾ ਕਿਸ ਦੀ ਹਿੰਮਤ ਕੇ ਉਹ ਸਾਨੂੰ ਨਜ਼ਰ ਅੰਦਾਜ਼ ਕਰ ਦੇਵੇ ਜੇਕਰ ਅਸੀਂ ਇੱਕ ਮੁੱਠ ਹੋ ਕੇ ਆਪਸੀ ਗਿਲੇ ਸ਼ਿਕਵੇ ਸ਼ਿਕਾਇਤਾ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤਾਂ ਕਿਸੇ ਵੀ ਅਧਿਕਾਰੀ ਜਾਂ ਸਿਆਸੀ ਪਾਰਟੀਆਂ ਦੇ ਆਗੂਆਂ ਆਪਣੇ ਆਪ ਨੂੰ ਸਮਾਜ ਸੇਵੀ ਅਖਵਾਉਣ ਵਾਲੇ ਇਹ ਚੋਧਰ ਦੇ ਭੁੱਖੇ ਲੋਕ ਤੁਹਾਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਣਗੇ ਜਿਸ ਦੀ ਤਾਜ਼ਾ ਮਿਸਾਲ ਫਗਵਾੜੇ ਦੇ ਢਾਬਾ ਮਾਲਕ ਵੱਲੋਂ ਸਾਡੇ ਇੱਕ ਪੱਤਰਕਾਰ ਸਾਥੀ ਦੇ ਨਾਲ ਦੁਰਵਿਹਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਵੀ ਢਾਬਾ ਮਾਲਕ ਦਾ ਸਾਥ ਦੇਣਾ ਉਸ ਵਕਤ ਪੰਜਾਬ ਦੇ ਸਾਰੇ ਹੀ ਸਤਿਕਾਰਯੋਗ ਪੱਤਰਕਾਰ ਵੀਰਾਂ ਦੇ ਵੱਲੋਂ ਏਕਤਾ ਦੇ ਨਾਲ ਲੜੀ ਲੜਾਈ ਜਿਸ ਵਿਚ ਅਸੀਂ ਵਿਖਾ ਦਿੱਤਾ ਕਿ ਜ਼ੇਕਰ ਅਸੀਂ ਲੋਕ ਤੁਹਾਨੂੰ ਉੱਚਾ ਚੁੱਕ ਸਕਦੇ ਹਾਂ ਤਾਂ ਥੱਲੇ ਲਾਉਣਾਂ ਵੀ ਜਾਨਦੇ ਹਾ ਸੋ ਮੈਂ ਸਾਰੇ ਹੀ ਸਤਿਕਾਰਯੋਗ ਪੱਤਰਕਾਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਆਪਾਂ ਸਾਰੇ ਆਪਣਾਂ ਏਕਾ ਬਣਾ ਕੇ ਚੱਲੀਏ ਤਾਂ ਕਿ ਕਿਸੇ ਦੀ ਵੀ ਹਿੰਮਤ ਨਾ ਪਵੇ ਕਿ ਸਮਾਜ ਦੇ ਚੋਥੇ ਥੰਮ ਦੀ ਅਣਦੇਖੀ ਕਰ ਸਕਣ