• Thu. Sep 19th, 2024

ਚੌਂਕੀ ਬਿਲਾਸਪੁਰ ਦੀ ਪੁਲਿਸ ਪਾਰਟੀ ਨੇ ਲਾਹਣ ਸਮੇਤ ਦੋਸ਼ੀ ਕੀਤੇ ਕਾਬੂ

ByJagraj Gill

Jun 17, 2020

ਬਿਲਾਸਪੁਰ (ਮਿੰਟੂ ਖੁਰਮੀ, ਕੁਲਦੀਪ ਗੋਹਲ ) ਮਿਲੀ ਜਾਣਕਾਰੀ ਅਨੁਸਾਰ ਪੁਲਿਸ ਚੌਕੀ ਬਿਲਾਸਪੁਰ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਪੁਲਿਸ ਪਾਰਟੀ ਬਿਲਾਸਪੁਰ ਨੂੰ ਗਸ਼ਤ ਦੌਰਾਨ ਮੁਖਬਰ ਤੋਂ ਮਿਲੀ ਜਾਣਕਾਰੀ ਅਨੁਸਾਰ ਹਿੰਮਤਪੁਰਾ ਚ’ ਰੇਡ ਕੀਤੀ ਗਈ, ਜਿੱਥੋਂ ਕਿ ਹਰਪ੍ਰੀਤ ਸਿੰਘ ( ਗਿਆਨੀ )ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਹਿੰਮਤਪੁਰਾ ਜੋ ਕਿ ਪਹਿਲਾਂ ਵੀ ਫ਼ਰੀਦਕੋਟ ਜੇਲ੍ਹ ਵਿੱਚੋਂ 307 ਦੇ ਮੁਕੱਦਮੇ ਤੇ ਛੁੱਟੀ ਆਇਆ ਹੋਇਆ ਸੀ ਉਸ ਕੋਲੋਂ 40 ਲੀਟਰ ਲਾਹਣ ਪਲਾਸਟਿਕ ਦੇ ਡਰੰਮ ਵਿੱਚ ਪਾ ਕੇ ਤੂੜੀ ਆਲੇ ਅੰਦਰ ਰੱਖਿਆ ਹੋਇਆ ਸੀ, ਬਰਾਮਦ ਕੀਤਾ ਗਿਆ ।ਬਿਲਾਸਪੁਰ ਪੁਲਸ ਵੱਲੋਂ ਦੋਸ਼ੀ ਨੂੰ ਲਾਹਣ ਸਮੇਤ ਕਾਬੂ ਕੀਤਾ, ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਐੱਸਆਈ ਬਲਬੀਰ ਸਿੰਘ ਨੇ ਕਿਹਾ ਕਿ ਦੋਸ਼ੀ ਖਿਲਾਫ਼ ਵੱਖ ਵੱਖ ਧਾਰਾਵਾਂ ਨਾਲ ਪਰਚਾ ਦਰਜ ਕਰ ਲਿਆ ਗਿਆ ਹੈ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *