ਚੌਂਕੀ ਇੰਚਾਰਜ ਬਿਲਾਸਪੁਰ ਵੱਲੋਂ ਬੈਰੀਕੇਡ ਲਗਾਏ ਗਏ

ਅਪਰਾਧੀਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ/ਬਲਵੀਰ ਸਿੰਘ

ਨਿਹਾਲ ਸਿੰਘ ਵਾਲਾ( ਮਿੰਟੂ ਖੁਰਮੀ,ਕੁਲਦੀਪ ਗੋਹਲ ) ਜ਼ਿਲ੍ਹਾ ਮੋਗਾ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹਦਾਇਤਾਂ ਦੇ ਅਨੁਸਾਰ ਮੋਗਾ ਜ਼ਿਲ੍ਹਾ ਨੂੰ ਅਪਰਾਧ ਮੁਕਤ ਕਰਨ ਲਈ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੇ ਮਕਸਦ ਵਜੋਂ ਅੱਜ ਪੁਲਿਸ ਚੌਂਕੀ ਬਿਲਾਸਪੁਰ ਦੇ ਬੱਸ ਸਟੈਂਡ ਕੋਲ ਚੌਂਕੀ ਇੰਚਾਰਜ ਏ ਐਸ ਆਈ ਬਲਵੀਰ ਸਿੰਘ ਵੱਲੋਂ ਬੈਰੀਕੇਡ ਲਗਾਏ ਗਏ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ ਐਸ ਆਈ ਬਲਵੀਰ ਸਿੰਘ ਨੇ ਕਿਹਾ ਕੇ ਚੌਂਕੀ ਬਿਲਾਸਪੁਰ ਅਧੀਨ ਆਉਂਦੇ ਪਿੰਡਾਂ ਚ’ ਅਪਰਾਧੀਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਹਨਾਂ ਬੋਲਦਿਆਂ ਕਿਹਾ ਪੰਜਾਬ ਪੁਲਿਸ ਲੋਕਾਂ ਦੀ ਦੁੱਖ ਸੁੱਖ ਦੀ ਸਾਥੀ ਹੈ ਅਤੇ ਜੇਕਰ ਬਿਲਾਸਪੁਰ ਚੌਂਕੀ ਅਧੀਨ ਕਿਸੇ ਨਾਗਰਿਕ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਬੇਝਿਜਕ ਹੋ ਕੇ ਮੈਨੂੰ ਮਿਲ ਸਕਦਾ ਹੈ, ਇਸ ਸਮੇਂ ਉਹਨਾਂ ਨਾਲ ਪੁਲਿਸ ਚੌਂਕੀ ਬਿਲਾਸਪੁਰ ਦੇ ਹੌਲਦਾਰ ਸਤਨਾਮ ਸਿੰਘ ਹੌਲਦਾਰ ਗੁਰਪ੍ਰੀਤ ਸਿੰਘ, ਯੁਵਕ ਸੇਵਾਵਾਂ ਕਲੱਬ ਬਿਲਾਸਪੁਰ ਵੱਲੋਂ ਲੰਬਰਦਾਰ ਬਿੰਦਰ ਸਿੰਘ, ਜਗਸੀਰ ਸਿੰਘ ਜੱਗਾ, ਸਰਬਜੀਤ ਸਿੰਘ, ਦੁਕਾਨਦਾਰ ਯੂਨੀਅਨ ਵੱਲੋਂ ਸੁਰਿੰਦਰ ਕੁਮਾਰ ਟਹਿਣਾ ਹਾਜ਼ਰ ਸਨ।

Leave a Reply

Your email address will not be published. Required fields are marked *