ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੀ ਪੀ ਆਈ (ਐਮ) ਦੇ ਆਗੂ
ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਛੇ ਸਤੰਬਰ ਨੂੰ ਡੀ.ਸੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ:- ਗਗੜਾ, ਨਾਰੰਗ
ਜਗਰਾਜ ਸਿੰਘ ਗਿੱਲ
ਕੋਟ ਈਸੇ ਖਾਂ 03 ਸਤੰਬਰ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੱਲੋਂ ਦੇਸ਼ ਪੱਧਰ ਤੇ ਉਲੀਕੇ ਗਏ ਪ੍ਰੋਗ੍ਰਾਮ ਤਹਿਤ ਜੋ ਕਿ 1 ਸਤੰਬਰ ਤੋਂ ਸੱਤ ਸਤੰਬਰ ਤਕ ਪੂਰੇ ਦੇਸ਼ ਵਿੱਚ ਪਿੰਡਾਂ ਵਿੱਚ ਜਾ ਕੇ ਕੇਂਦਰ ਦੀਆਂ ਫੁੱਟ ਪਾਉ ਫਿਰਕਾਪ੍ਰਸਤ ਨੀਤੀਆਂ ਸਬੰਧੀ ਜਾਗਰੂਕ ਕੀਤਾ ਜਾਣਾ ਹੈ ਜਿਸ ਦੀ ਕੜੀ ਵਜੋਂ ਜ਼ਿਲਾ ਮੋਗਾ ਦੀ ਟੀਮ ਵਲੋ ਇਸਦੇ ਤੀਸਰੇ ਦਿਨ ਦੀ ਸ਼ੁਰੂਆਤ ਸਥਾਨਕ ਸ਼ਹਿਰ ਤੋਂ ਕੀਤੀ ਗਈ ਜਿਸ ਵਿੱਚ ਵੱਡੀ ਪੱਧਰ ਤੇ ਸਾਥੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਜੀਰਾ ਰੋਡ ਤੇ ਕੀਤੇ ਗਏ ਜਲਸੇ ਨੂੰ ਸੰਬੋਧਨ ਕਰਦਿਆਂ ਸੀਪੀਆਈ(ਐਮ) ਦੇ ਸੂਬਾ ਕਮੇਟੀ ਮੈਂਬਰ ਮੈਂਬਰ ਕਾਮਰੇਡ ਸੁਰਜੀਤ ਸਿੰਘ ਗਗੜਾ,ਜਿਲ੍ਹਾ ਮੋਗਾ ਦੇ ਸਕੱਤਰ ਕਾ: ਜੀਤਾ ਸਿੰਘ ਨਾਰੰਗ ਅਤੇ ਤਹਿਸੀਲ ਧਰਮਕੋਟ ਦੇ ਸਕੱਤਰ ਕਾ: ਰਾਮ ਕਿਸ਼ਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਸਲ ਵਿੱਚ ਕੇਂਦਰ ਦੀ ਮੋਦੀ ਸਰਕਾਰ 2 ਵਾਰ ਸਿਰਫ਼ ਲੋਕਾਂ ਨੂੰ ਭਰਮਾਉਣ ਵਾਲੇ ਨਾਹਰੇ ਲਾ ਕੇ ਹੀ ਵੋਟ ਹਾਸਲ ਕਰਦੀ ਰਹੀ ਹੈ ਜੋ ਕਿ ਅਜੇ ਤਕ ਵਫਾ ਨਹੀ ਹੋਏ ਹਨ। ਪਰੰਤੂ ਲੋਕ ਹੁਣ ਇਸ ਦੀਆਂ ਚਾਲਾਂ ਨੂੰ ਭਲੀ ਭਾਂਤ ਜਾਣ ਚੁੱਕੇ ਹਨ। ਅਕਸਰ ਲੋਕ ਕਹਿ ਰਹੇ ਹਨ ਕਿ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ ਹੁੰਦੀ ਅਤੇ ਹੁਣ ਇਸ ਵੱਲੋਂ ਸਾਡੇ ਨੌ ਸਾਲ ਬਾਅਦ ਸਿਲੰਡਰ ਵਿੱਚ 200ਰੁਪੈ ਦੀ ਕਟੌਤੀ ਕਰਕੇ ਲੋਕਾਂ ਨੂੰ ਮੂਰਖ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਦੇਸ਼ ਵਾਸੀ ਭਲੀ ਭਾਂਤ ਜਾਣਦੇ ਹਨ ਕਿ ਇਸ ਪਿਛੇ ਬੀਜੇਪੀ ਸਰਕਾਰ ਦਾ ਅਸਲ ਮਕਸਦ ਕੀ ਹੈ।ਕੇਂਦਰ ਦੀ ਮੋਦੀ ਸਰਕਾਰ ਕੋਲ ਹੁਣ ਚੋਣਾਂ ਵਿੱਚ ਕੋਈ ਹੋਰ ਲਾਰਾ ਲਾਉਣ ਦੀ ਗੁੰਜਾਇਸ਼ ਨਹੀਂ ਹੈ ਅਤੇ ਹੁਣ ਉਹ ਸਿਰਫ ਫਿਰਕਾਪ੍ਰਸਤੀ ਦੀ ਆੜ ਵਿੱਚ ਹੀ ਵੋਟ ਬੈਕ ਤੇ ਆਸ ਲਗਾਈ ਬੈਠੀ ਹੈ। ਇਹ ਸਰਕਾਰ ਸਿਰਫ ਕਾਰਪੋਰੇਟ ਘਰਾਣਿਆਂ ਦਾ ਹੀ ਪੱਖ ਪੂਰਦੀ ਹੈ ਅਤੇ ਹੇਠਲੇ ਵਰਗ ਦੀ ਕੁੱਲੀ,ਗੁੱਲੀ ਅਤੇ ਜੁਲੀ ਜਿਹੀਆਂ ਮੁਢਲੀਆਂ ਸਹੂਲਤਾਂ ਵਲ ਇਸਦਾ ਉਕਾ ਹੀ ਕੋਈ ਖਿਆਲ ਨਹੀਂ ਹੈ। ਉਹਨਾਂ ਪੰਜਾਬ ਸਰਕਾਰ ਬਾਰੇ ਬੋਲਦਿਆਂ ਕਿਹਾ ਕੇ ਇਹ ਸਰਕਾਰ ਵੀ ਅਸਲ ਮੁੱਦਿਆਂ ਤੋਂ ਪਾਸੇ ਹਟਕੇ ਜੋ ਇਸ ਨੇ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਸਨ ਹੁਣ ਲੋਕਾਂ ਦਾ ਧਿਆਨ ਹੋਰ ਪਾਸੇ ਲਿਜਾਣ ਦੀਆਂ ਕੋਸ਼ਿਸ਼ਾ ਕਰ ਰਹੀ ਹੈ ।ਆਪਣੇ ਵਲੋ ਜਾਰੀ ਹੁਕਮਾਂ ਨੂੰ ਇਹ ਸਰਕਾਰ ਆਏ ਦਿਨ ਵਾਪਸ ਲੈਣ ਕਾਰਨ ਇਸ ਤੇ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ। ਇਸ ਸਮੇਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਹੜ੍ਹਾਂ ਦੇ ਮੁਆਵਜ਼ੇ ਅਤੇ ਹੋਰ ਭਖਦੇ ਮਸਲਿਆਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਛੇ ਸਤੰਬਰ ਨੂੰ ਡੀ.ਸੀ ਮੋਗਾ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ।