-ਪੁਲਿਸ ਆਫਿਸਰਜ਼ ਨੂੰ ਬੱਚਿਆਂ ਸਬੰਧੀ ਕੇਸਾਂ ਨੂੰ ਜਲਦੀ ਅਤੇ ਯੋਗ ਤਰੀਕੇ ਨਾਲ ਨਿਪਟਾਉਣ ਸਬੰਧੀ ਕੀਤਾ ਜਾਗਰੂਕ-ਸੀ.ਜੇ.ਐਮ.
ਮੋਗਾ, 17 ਜੂਨ (ਗੁਰਪ੍ਰਸਾਦ ਸਿੱਧੂ ਗੁਰਪ੍ਰੀਤ ਗਹਿਲੀ)
ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀਮਤੀ ਮਨਦੀਪ ਪੰਨੂੰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਤਹਿਤ ਅੱਜ ਚਾਈਲਡ ਵੈੱਲਫੇਅਰ ਪੁਲਿਸ ਆਫਿਸਰਜ਼ ਨਾਲ ਜੁਡੀਸ਼ੀਅਲ ਕੋਰਟ ਕੰਪਲੈਕਸ ਵਿੱਚ ਜੁਵੇਨਾਈਲ ਜ਼ਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ ਐਕਟ ਤਹਿਤ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।
ਇਸ ਟ੍ਰੇਨਿੰਗ ਪ੍ਰੋਗਰਾਮ ਦੀ ਅਗਵਾਈ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ਼੍ਰੀ ਅਮਰੀਸ਼ ਕੁਮਾਰ ਵੱਲੋਂ ਕੀਤੀ ਗਈ। ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਸ਼੍ਰੀ ਰਾਹੁਲ ਗਰਗ ਪ੍ਰਿੰਸੀਪਲ ਮੈਜਿਸਟ੍ਰੇਟ ਜੁਵੇਨਾਇਲ ਜਸਟਿਸ ਬੋਰਡ ਮੋਗਾ ਅਤੇ ਰਿਸੋਰਸ ਪਰਸਨ ਸ਼੍ਰੀ ਰਾਜੇਸ਼ ਸ਼ਰਮਾ ਮਾਸਟਰ ਟ੍ਰੇਨਰ ਵੱਲੋਂ ਚਲਾਇਆ ਗਿਆ।
ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਪੁਲਿਸ ਆਫਿਸਰਜ਼ ਨੂੰ ਬੱਚਿਆਂ ਸਬੰਧੀ ਕੇਸਾਂ ਨੂੰ ਜਲਦੀ ਅਤੇ ਯੋਗ ਤਰੀਕੇ ਨਾਲ ਨਿਪਟਾਉਣ ਅਤੇ ਬੱਚਿਆਂ ਸਬੰਧੀ ਬਣਾਏ ਜੁਵੇਨਾਇਲ ਜ਼ਸਟਿਸ ਐਕਟ ਬਾਰੇ ਜਾਗਰੂਕ ਕੀਤਾ ਗਿਆ।
ਟ੍ਰੇਨਿੰਗ ਦੌਰਾਨ ਸਾਰੇ ਅਫਸਰਾਨ ਨੂੰ ਅਪਰਾਧਾਂ ਵਿਚ ਸ਼ਾਮਿਲ ਬੱਚਿਆਂ ਨੂੰ ਦੂਸਰੇ ਅਪਰਾਧੀਆਂ ਤੋਂ ਅਲੱਗ ਵਰਤਾਵਾ ਕਰਕੇ ਅਪਰਾਧਿਕ ਪ੍ਰਵਿਰਤੀ ਤੋਂ ਬਚਾਉਣ ਲਈ ਸਿਵਲ ਡਰੈੱਸ ਵਿਚ ਰਹਿੰਦਿਆਂ ਹੋਇਆਂ ਉਨ੍ਹਾਂ ਦੇ ਮੁਕੱਦਮਿਆਂ ਨੂੰ ਦੋਸਤਾਨਾ ਮਾਹੋਲ ਨਾਲ ਅਤੇ ਜਲਦੀ ਨਿਪਟਾਉਣ ਲਈ ਜਾਗਰੂਕ ਕੀਤਾ ਗਿਆ। ਟ੍ਰੇਨਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਬੱਚਿਆਂ ਨੂੰ ਆਪਣੇ ਮੁਕੱਦਮਿਆਂ ਨੂੰ ਨਿਪਟਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਮੌਕੇ ਤੇ ਡੀ.ਐੱਸ.ਪੀ ਸ਼੍ਰੀ ਲਖਵਿੰਦਰ ਸਿੰਘ (ਸਪੈਸ਼ਲ ਜੁਵੇਨਾਇਲ ਪੁਲਿਸ ਅਫਸਰ) ਤੋਂ ਇਲਾਵਾ ਮੋਗਾ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੇ ਜੁਵਾਨਾਇਲ ਵੈੱਲਫੇਅਰ ਪੁਲਿਸ ਅਫਸਰ ਮੌਜੂਦ ਸਨ।