ਕੋਟ ਈਸੇ ਖਾਂ (ਜਗਰਾਜ ਲੋਹਾਰਾ) ਜਿਥੇ ਇਕ ਪਾਸੇ ਕ੍ਰੋਨਾ ਮਹਾਂਮਾਰੀ ਦੇ ਕਾਰਨ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਗੁਜ਼ਾਰਾ ਕਰਨ ਵਾਲੇ ਦਿਹਾੜੀਦਾਰ ਲੋਕਾਂ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਹੋਇਆ ਪਿਆ ਹੈ। ਉੱਥੇ ਹੀ ਹਰ ਫਰੰਟ ਤੇ ਫੇਲ ਪੰਜਾਬ ਦੀ ਕਾਂਗਰਸ ਸਰਕਾਰ ਨੇ ਹੁਣ ਚਲਾਨਾ ਦੇ ਬਹਾਨੇ ਪੰਜਾਬ ਦੇ ਲੋਕਾਂ ਦੀ ਅੰਨ੍ਹੇਵਾਹ ਲੁੱਟ ਕਰਨੀ ਸ਼ੁਰੂ ਕੀਤੀ ਹੋਈ ਹੈ ਜਿਸ ਦਾ ਸ਼ਿਕਾਰ ਸਭ ਤੋਂ ਵੱਧ ਰੋਜ਼ੀ ਰੋਟੀ ਦਾ ਜੁਗਾੜ ਲੱਭ ਰਹੇ ਗਰੀਬ ਮਜ਼ਦੂਰ ਹੋ ਰਹੇ ਹਨ ਕਰੋਨਾ ਮਹਾਂਮਾਰੀ ਦੇ ਚਲਦਿਆਂ ਸ਼ਹਿਰਾਂ ਵਿਚ ਅੱਜ-ਕੱਲ੍ਹ ਤਕਰੀਬਨ 95 ਫ਼ੀਸਦੀ ਕੰਮ ਬੰਦ ਹੋ ਚੁੱਕੇ ਹਨ ਅਤੇ ਬੱਚੇ ਪਾਲਣ ਲਈ ਦਿਹਾੜੀਦਾਰ ਮਜ਼ਦੂਰ ਆਪਣੇ ਸਾਧਨਾਂ ਨਾਲ ਜਿੱਥੇ ਕੰਮ ਮਿਲਦਾ ਹੈ ਓਧਰ ਜਾਣ ਦੀ ਤਾਂਘ ਕਰਦੇ ਹਨ । ਪਰ ਪੁਲਸ ਵੱਲੋਂ ਰੋਕ ਕੇ ਹਜ਼ਾਰਾਂ ਰੁਪੈ ਦੇ ਚਲਾਨ ਕੱਟ ਕੇ ਹੱਥ ਵਿਚ ਫੜਾ ਦਿੱਤੇ ਜਾਂਦੇ ਹਨ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀਆਂ ਮੁਸ਼ਕਲਾਂ ਦੇ ਕੱਟੇ ਗਏ ਚਲਾਨਾ ਕਰਕੇ ਮਾਨਸਿਕ ਤੌਰ ਤੇ ਵੀ ਕਾਫ਼ੀ ਦਬਾਅ ਪਾਇਆ ਜਾ ਰਿਹਾ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਇੱਕ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਐਸ ਸੀ ਵਿੰਗ ਸੁਰਜੀਤ ਸਿੰਘ ਲੋਹਾਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚੀ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਨ੍ਹਾਂ ਗਰੀਬ ਲੋਕਾਂ ਦੀ ਹੋ ਰਹੀ ਲੁੱਟ ਉੱਤੇ ਕਾਬੂ ਪਾਇਆ ਜਾਵੇ । ਤਾਂ ਜੋ ਇਹ ਲੋਕ ਆਪਣੇ ਪਰਿਵਾਰ ਦਾ ਗੁਜ਼ਾਰਾ ਸਹੀ ਢੰਗ ਨਾਲ ਕਰ ਸਕਣ । ਇਸ ਸਮੇਂ ਉਨ੍ਹਾਂ ਦੇ ਨਾਲ ਜਰਨਲ ਸੈਕਟਰੀ ਐਸ ਸੀ ਵਿੰਗ ਅਜੈਬ ਸਿੰਘ ਜਨੇਰ , ਬਲਦੇਵ ਸਿੰਘ ਖਾਲਸਾ,ਖੋਖਰ ਗਗੜਾ ਆਦਿ ਹਾਜ਼ਰ ਸਨ।