ਮੋਗਾ (ਜਗਰਾਜ ਗਿੱਲ,ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਲੋਂ ਜ਼ਿਲ੍ਹਾ ਮੋਗਾ ਦੀਆਂ ਲੜਕੀਆਂ ਲਈ ਨਿੱਜੀ ਕੰਪਨੀ ਟ੍ਰਾਈਡੈਂਟ ਗਰੁੱਪ ਬਰਨਾਲਾ ਵੱਲੋ ਸਿਰਫ ਲੜਕੀਆਂ ਲਈ 3 ਮਹੀਨੇ ਦਾ ਟ੍ਰੇਨਿੰਗ ਪ੍ਰੋਗਰਾਮ 15 ਅਕਤੂਬਰ,2020 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀ ਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਹਰੇਕ ਪ੍ਰਾਰਥੀ ਨੂੰ 18000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਹ ਟ੍ਰੇਨਿੰਗ ਸਟਿੱਚਰ, ਇਲ ਲਾਈਨ ਚੈਕਰ, ਪੈਕਰ ਐਂਡ ਵੀਵਰ ਦੇ ਕੋਰਸ ਲਈ ਦਿੱਤੀ ਜਾਵੇਗੀ।ਇਸ ਟ੍ਰੇਨਿੰਗ ਲਈ ਘੱਟੋ-ਘਟ ਯੋਗਤਾ ਦਸਵੀਂ ਪਾਸ ਅਤੇ ਉਮੀਦਵਾਰ ਤੋਂ ਕ੍ਰਮਵਾਰ ਪੰਜ ਸਾਇਕੋ ਫ਼ਿਜੀਕਲ ਟੈਸਟ ਜਿਨ੍ਹਾਂ ਵਿੱਚ ਫਿੰਗਰ ਨਿਪੁੰਨਤਾ ਟੈਸਟ, ਮੈਮੋਰੀ ਟੈਸਟ, ਹੱਥ ਸਥਿਰਤਾ ਟੈਸਟ, ਪ੍ਰਤੀਕਰਮ ਟਾਈਮ ਟੈਸਟ, ਅੱਖ ਅਤੇ ਹੱਥ ਕੋਆਰਡੀਨੇਸ਼ਨ ਟੈਸਟ ਲਏ ਜਾਣਗੇ।ਇਨ੍ਹਾਂ ਟੈਸਟਾਂ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਟ੍ਰੇਨਿੰਗ ਦਿੱਤੀ ਜਾਵੇਗੀ।ਇਹ ਟ੍ਰੇਨਿੰਗ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਚੇਨਾਬ ਜੇਹਲਮ ਤੀਜੀ ਮੰਜਿਲ, ਵਿੱਖੇ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਰਹਿਣ ਲਈ ਮੁਫ਼ਤ ਹੋਸਟਲ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਰਖੀ ਤਾਰੀਖ 30 ਸਤੰਬਰ, 2020 ਹੈ। ਚਾਹਵਾਨ ਉਮੀਦਵਾਰ https://forms.gle/wAWFoFodFooFTKbr5 ਲਿੰਕ ‘ਤੇ ਗੂਗਲ ਫਾਰਮ ਭਰ ਸਕਦੇ ਹਨ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਸੰਪਰਕ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਦੇ ਹੈਲਪ ਲਾਈਨ ਨੰਬਰ 62392-66860 ‘ਤੇ ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ ਸੰਪਰਕ ਵੀ ਕੀਤਾ ਜਾ ਸਕਦਾ ਹੈ।