• Fri. Sep 20th, 2024

ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਕੱਚੇ ਅਧਿਆਪਕਾਂ ਤੇ ਹੋਏ ਤਸ਼ੱਦਦ ਖਿਲਾਫ਼ ਕਾਲੇ ਬਿੱਲੇ ਲਾ ਕੇ ਕੀਤਾ ਰੋਸ ਪ੍ਰਦਰਸ਼ਨ  

ByJagraj Gill

Jul 7, 2021

ਧਰਮਕੋਟ 7 ਜੁਲਾਈ (ਰਿੱਕੀ ਕੈਲਵੀ )  

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਕੱਚੇ ਅਧਿਆਪਕਾ ਤੇ ਪੰਜਾਬ ਸਰਕਾਰ ਵਲੋਂ ਕੀਤੇ ਤਸ਼ੱਸ਼ਦ ਖਿਲਾਫ਼ ਅਜ ਪੰਜਾਬ ਦੇ ਸਰਕਾਰੀ ਸਕੂਲਾਂ ਚ ਕਾਲੇ ਬਿਲੇ ਲਾ ਕੇ ਰੋਸ ਪ੍ਰਦਸ਼ਨ ਕੀਤਾ ਗਿਆ ! ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜੱਜਪਾਲ ਬਾਜੇ ਕੇ , ਸੂਬਾਈ ਆਗੂ ਗੁਰਪ੍ਰੀਤ ਅਮੀਵਾਲ , ਕੁਲਦੀਪ ਸਿਂਘ ,ਗੁਰਮੀਤ ਸਿਂਘ , ਕੇਵਲ ਸਿਂਘ, ਹਰਲੀਨ ਸਿਂਘ ਸਰਪ੍ਰਸਤ ਨੇ ਕੱਚੇ ਅਧਿਆਪਕਾਂ ਤੇ ਮੋਹਾਲੀ ਵਿੱਖੇ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਦੇ ਕੱਚੇ ਅਧਿਆਪਕ ਆਪਣੀ ਜਵਾਨੀ ਦੇ ਸੁਨਹਿਰੇ ਤਕਰੀਬਨ 20 ਸਾਲ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਦੇ ਬਾਵਜੂਦ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਵੱਲੋਂ ਇਹਨਾਂ ਕੱਚੇ ਅਧਿਆਪਕਾਂ ਦੇ ਸੰਘਰਸ਼ੀ ਕੈਂਪ ਵਿੱਚ ਆ ਕੇ ਵਾਅਦਾ ਕੀਤਾ ਸੀ ਕਿ ਪਹਿਲੀ ਕੈਬਨਿਟ ਵਿੱਚ ਤੁਹਾਨੂੰ ਰੈਗੂਲਰ ਕਰ ਦਿੱਤਾ ਜਾਵੇਗਾ। ਰੈਗੂਲਰ ਰੁਜਗਾਰ ਦੇਣ ਦੀ ਬਜਾਇ ਧੜਾ-ਧੜ ਹਜਾਰਾਂ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਲੋਕਤੰਤਰੀ ਦੇਸ਼ ਵਿੱਚ ਹੱਕ ਮੰਗਦੇ ਲੋਕਾਂ ਦੀ ਅਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ। ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵਾਅਦਾ ਪੂਰਾ ਨਾ ਹੁੰਦਾ ਦੇਖ ਕੱਚੇ ਅਧਿਆਪਕ ਸਾਂਤਮਈ ਸੰਘਰਸ਼ ਕਰ ਰਹੇ ਹਨ।ਅੱਜ ਮੁੱਖ ਮੰਤਰੀ ਪੰਜਾਬ ਨੂੰ ਆਪਣਾ ਦੁੱਖ ਦੱਸਣ ਅਤੇ ਕੀਤਾ ਵਾਅਦਾ ਯਾਦ ਕਰਾਉਣ ਲਈ ਚੰਡੀਗੜ ਵੱਲ ਸ਼ਾਤਮਈ ਤਰੀਕੇ ਨਾਲ ਵੱਧ ਰਹੇ ਕੱਚੇ ਅਧਿਆਪਕਾਂ ਤੇ ਪੁਲਿਸ ਵੱਲੋਂ ਅੰਧਾਧੁੰਦ ਲਾਠੀਚਾਰਜ ਕੀਤਾ, ਘੋੜਿਆਂ ਵਾਲੀ ਪੁਲਿਸ ਵੱਲੋਂ ਲੜਕੀਆਂ ਨੂੰ ਭਜਾ-ਭਜਾ ਕੇ ਕੁੱਟਿਆਂ ਅਤੇ ਬਹੁਤ ਸਾਰੇ ਸਾਥੀਆਂ ਦੇ ਗੰਭੀਰ ਸੱਟਾਂ ਲੱਗੀਆਂ। ਆਗੂਆਂ ਨੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਮੰਗ ਕੀਤੀ ਹੈ ਕਿ ਪੁਲਿਸ ਬੇਰੁਜਗਾਰਾਂ ਤੇ ਤਸ਼ੱਦਦ ਢਾਉਣਾ ਬੰਦ ਕਰੇ, ਦੋਸ਼ੀ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਕੱਚੇ ਅਧਿਆਪਕਾਂ ਲਈ ਪੱਕੇ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *