ਗੋਲਡਨ ਐਜੂਕੇਸ਼ਨ ਧਰਮਕੋਟ ਵਿਖੇ ਜਸਵਿੰਦਰ ਸਿੰਘ ਨੂੰ ਟੀ ਆਰ ਐੱਫ ਦਿੰਦੇ ਹੋਏ ਅਮਰਿੰਦਰ ਸਿੰਘ ਸੈਂਡੀ ਤੇ ਸਮੁੱਚਾ ਸਟਾਫ਼
ਧਰਮਕੋਟ 15 ਅਕਤੂਬਰ
/ਜਗਰਾਜ ਸਿੰਘ ਗਿੱਲ ਰਿੱਕੀ ਕੈਲਵੀ/
ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਬਾਹਰਲੇ ਦੇਸ਼ਾਂ ਵਿੱਚ ਪੜ੍ਹਨ ਤੇ ਉਥੇ ਵੱਸਣ ਦੇ ਸੁਪਨੇ ਦੇਖਦੀ ਹੈ ਉੱਥੇ ਹੀ ਉਨ੍ਹਾਂ ਲਈ ਆਈਲੈਟਸ ਵਿਚੋਂ ਚੰਗੇ ਬੈਂਡ ਲੈਣਾ ਵੀ ਇੱਕ ਚੈਲੰਜ ਹੁੰਦਾ ਹੈ ਗੋਲਡਨ ਐਜੂਕੇਸ਼ਨ ਧਰਮਕੋਟ ਜੋ ਮੋਗਾ ਰੋਡ ਤੇ ਸਥਿਤ ਹੈ ਨੇ ਆਈਲੈਟਸ ਦੀ ਤਿਆਰੀ ਨੂੰ ਬਹੁਤ ਆਸਾਨ ਕਰਦੇ ਹੋਏ ਇੱਕ ਸਾਧਾਰਨ ਵਿਦਿਆਰਥੀਆਂ ਲਈ ਵੀ ਵਧੀਆ ਸਕੋਰ ਹਾਸਲ ਕਰਨ ਦਾ ਸੁਪਨਾ ਵੀ ਆਸਾਨ ਕਰ ਦਿੱਤਾ ਹੈ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਬੱਡੂਵਾਲ ਨੇ ਆਈਲੈਟਸ ਵਿੱਚੋਂ ਓਵਰਆਲ 7 ਬੈਂਡ ਹਾਸਲ ਕਰਕੇ ਸੰਸਥਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਇਸ ਮੌਕੇ ਡਾਇਰੈਕਟਰ ਮੈਡਮ ਨੇ ਕਿਹਾ ਕਿ ਆਈਲੈਟਸ ਦੀਆਂ ਦੀਆਂ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਬੱਚਿਆਂ ਨੂੰ ਲੇਟੇਸਟ ਮਟੀਰੀਅਲ ਨਾਲ ਤਿਆਰੀ ਕਰਵਾਈ ਜਾਂਦੀ ਹੈ ਇਸ ਮੌਕੇ ਅਮਰਿੰਦਰ ਸਿੰਘ ਸੈਂਡੀ ਸੁਭਾਸ਼ ਪਲਤਾ ਗੌਰਵ ਗੁਪਤਾ ਨੇ ਜਸਵਿੰਦਰ ਸਿੰਘ ਨੂੰ ਸ਼ੁੱਭ ਇਛਾਵਾਂ ਦਿੰਦਿਆਂ ਉਨ੍ਹਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਇਸ ਮੌਕੇ ਉਨ੍ਹਾਂ ਨਾਲ ਅਮਰਦੀਪ ਕੌਰ ਪ੍ਰਿਯੰਕਾ ਸ਼ਰਮਾ ਸੁਖਨੂਰ ਸਿੰਘ ਪ੍ਰਦੀਪ ਸਿੰਘ ਸੁਖਦੀਪ ਕੌਰ ਕਮਲਜੀਤ ਸਿੰਘ ਤੋਂ ਇਲਾਵਾ ਸਟਾਫ ਦੇ ਹੋਰ ਬੱਚੇ ਵੀ ਹਾਜ਼ਰ ਸਨ ।