ਫਤਿਹਗੜ੍ਹ ਪੰਜਤੂਰ (ਮਹਿੰਦਰ ਸਹੋਤਾ ਸਤਿਨਾਮ ਭੁੱਲਰ)
ਪਿਛਲੇ ਦਿਨ ਗੁਰਦੁਆਰਾ ਤੇਗਸਰ ਸਹਿਬ ਵਿਖੇ ਬਲਾਕ ਪ੍ਰਧਾਨ ਭਾਈ ਅਰਜਨ ਸਿੰਘ ਬੱਗੇ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਸ ਨੂੰ ਸੰਬੋਧਨ ਕਰਦਿਆਂ ਭਾਈ ਬੱਗੇ ਨੇ ਕਿਹਾ ਕਿ ਗ੍ਰੰਥੀ ਸਿੰਘਾਂ ਤੇ ਰਾਗੀ ਸਿੰਘਾਂ ਦੀਆਂ ਮੁਸ਼ਕਲਾਂ ਨੂੰ ਵਿਸ਼ੇਸ਼ ਤੌਰ ਤੇ ਦੇਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਰਾਗੀ ਸਿੰਘਾਂ ਤੇ ਗ੍ਰੰਥੀ ਸਿੰਘਾਂ ਲਈ ਬੜੀਆਂ ਮੁਸ਼ਕਿਲਾਂ ਆ ਗਈਆਂ ਹਨ ਜਿਨ੍ਹਾਂ ਨੂੰ ਇਹ ਸਭਾ ਬੜੇ ਧਿਆਨ ਨਾਲ ਦੇਖੇਗੀ ਉਹਨਾਂ ਇਹ ਵੀ ਕਿਹਾ ਕਿ ਪਿੰਡਾਂ ਕਸਬੇ ਤੇ ਸ਼ਹਿਰਾਂ ਵਿੱਚ ਰਹਿੰਦੇ ਰਾਗੀ ਸਿੰਘ ਤੇ ਗ੍ਰੰਥੀ ਸਿੰਘਾਂ ਨੂੰ ਇਸ ਸਭਾ ਨਾਲ ਵੱਧ ਤੋਂ ਵੱਧ ਜੋੜਿਆ ਜਾਵੇਗਾ ਅਤੇ ਇਸ ਸਭਾ ਨੂੰ ਹੋਰ ਵੀ ਮਜ਼ਬੂਤ ਬਣਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ ਗੁਰਮਤਿ ਸਭਾ ਦੀ ਅਗਲੀ ਮੀਟਿੰਗ 26ਤਰੀਕ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਗੁਰਦੁਆਰਾ ਸ੍ਰੀ ਤੇਗਸਰ ਸਾਹਿਬ ਵਿਖੇ ਹੋਵੇਗੀ ਉਨ੍ਹਾਂ ਨੇ ਗ੍ਰੰਥੀ ਸਿੰਘਾਂ ਅਤੇ ਰਾਗੀ ਸਿੰਘਾਂ ਨੂੰ ਕਿਹਾ ਕਿ ਵਧ ਤੋਂ ਵਧ ਪ੍ਰਾਣੀਆਂ ਨੂੰ ਗੁਰੂ ਘਰਾ ਨਾਲ ਜੁੜਣ ਲਈ ਵੀ ਪ੍ਰੇਰਿਤ ਕਰਨ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਭਾਈ ਦਰਬਾਰਾ ਸਿੰਘ ਵਾਈਸ ਚੇਅਰਮੈਨ ਭਾਈ ਬਲਵੀਰ ਸਿੰਘ ਪ੍ਰੈਸ ਸਕੱਤਰ ਭਾਈ ਹਰਬੰਸ ਸਿੰਘ ਖ਼ਾਲਸਾ ਭਾਈ ਨਿਸ਼ਾਨ ਸਿੰਘ ਭਾਈ ਗੁਲਜ਼ਾਰ ਸਿੰਘ ਭਾਈ ਜਰਨੈਲ ਸਿੰਘ ਭਾਈ ਗੁਰਦੀਪ ਸਿੰਘ ਬਾਬਾ ਜੋਰਾ ਸਿੰਘ ਭਾਈ ਗੁਰਚਰਨ ਸਿੰਘ ਪਰਵਾਨਾ ਆਦਿ ਹਾਜ਼ਰ ਸਨ