ਗੀਤ ” ਰੋਲ ਦਿੱਤਾ ਰੰਗਰੇਟਾ ” ਦਾ ਪੋਸਟਰ ਰਿਲੀਜ

ਮੋਗਾ (ਜਗਰਾਜ ਲੋਹਾਰਾ) -ਜਸ ਰਿਕਾਰਡਜ ਦੀ ਪੇਸ਼ਕਸ਼ ਹੇਠ ਸਿਖ ਜਗਤ ਚ ਵਧ ਰਹੇ ਜਾਤੀ ਭੇਦ ਭਾਵ ਤੇ ਸਿੱਖ ਕੌਮ ਚ ਵਾਪਰੀ ਤ੍ਰਾਸਦੀਆਂ ਦੀ ਤਰਜਮਾਨੀ ਕਰਦੇ ਅਤੇ ਪਦਮ ਸ਼੍ਰੀ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਖਾਲਸਾ ਨੂੰ ਸਮਰਪਿਤ ਗੀਤ ” ਰੋਲ ਦਿਤਾ ਰੰਗਰੇਟਾ” ਦਾ ਪੋਸਟਰ ਅੱਜ ਮੋਗਾ ਵਿਖੇ ਗੁਰੂ ਨਾਨਕ ਡੇਅਰੀ ਵਿਖੇ ਰਿਲੀਜ ਕੀਤਾ ਗਿਆ। ਪੋਸਟਰ ਦੀ ਰਿਲੀਜ ਸਮਰੋਹ ਸਮੇ ਪਹੁੰਚੇ ਉੱਘੇ ਸਮਾਜ ਸੇਵੀ ਸ੍ਹ: ਮੁਖਤਿਆਰ ਸਿੰਘ ਐਸ,ਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੀਤ” ਰੋਲ ਦਿੱਤਾ ਰੰਗਰੇਟਾ” ਨੂੰ ਗਾਇਕ ਅਵਤਾਰ ਸਿੰਘ ਰਾਣਾ ਨੇ ਖੁਦ ਹੀ ਲਿਖਿਆ ਤੇ ਗਾਇਆ ਹੈ ਜਦ ਕਿ ਸੰਗੀਤਕ ਸੁਰਾਂ ਨਾਲ ਸ਼ਿੰਗਾਰਿਆ ਸੰਗੀਤਕਾਰ ਕੇਬੀ ਬੀਟ ਅਤੇ ਮੇਜਰ ਮਹਿਰਮ ਨੇ ਅਤੇ ਡਾਇਰੈਕਟਰ ਛਿੰਦਾ ਸਿੰਘ ਹਨ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਨੇ ਕਿਹਾ ਕਿ ਇਹ ਇੱਕ ਉਪਰਾਲਾ ਹੈ ਅਤੇ ਅਜੋਕੇ

ਸਮੇ ਚ ਅਜਿਹੇ ਉਸਾਰੂ ਸੋਚ ਵਾਲੇ ਗੀਤਾਂ ਦੀ ਸਮੇ ਦੀ ਮੰਗ ਹੈ। ਇਸ ਮੌਕੇ ਰਜਿੰਦਰ ਸਿੰਘ ਰਿਆੜ ਅਤੇ ਸੁਖਮੰਦਰ ਸਿੰਘ ਗੱਜਣਵਾਲਾ ਨੇ ਸਾਂਝੇ ਤੌਰ ਤੇ ਕਿਹਾ ਕਿ ” ਰੋਲ ਦਿਤਾ ਰੰਗਰੇਟਾ” ਵਰਗੇ ਗੀਤ ਜਿੱਥੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਗੌਰਵਮਈ ਇਤਿਹਾਸ ਤੋ ਜਾਣੂ ਕਰਵਾਉਣ ਦਾ ਜ਼ਰੀਆ ਬਣਦੇ ਹਨ ਉਥੇ ਸਾਡੀ ਪੰਜਾਬੀ ਗਾਇਕੀ ਦੀ ਵਿਲੱਖਣਤਾ ਨੂੰ ਵੀ ਕਾਇਮ ਰੱਖਦੇ ਹਨ। ਇਸ ਮੌਕੇ ਚੈਅਰਮੈਨ ਇੰਦਰਜੀਤ ਸਿੰਘ,ਰਾਜੂ ਸਹੋਤਾ,ਰਸ਼ਪਾਲ ਸਿੰਘ ਗਾਲਿਬ,ਡਾ ਦਲਬੀਰ ਸਿੰਘ ਬੱਲ,ਜਸਵਿੰਦਰ ਸਿੰਘ ਬਹੋਨਾ,ਕੇਵਲ ਸਿੰਘ ਮੋਗਾ, ਡਾ, ਰਾਜਿੰਦਰ ਸਿੰਘ ਕਾਦਰ ਵਾਲਾ, ,ਮਾਸਟਰ ਬਲਦੇਵ ਸਿੰਘ ਜਸਵੀਰ ਸਿੰਘ ਲੋਹਾਰਾ, ਬਲਦੇਵ ਸਿੰਘ ਲੋਹਾਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *