ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਸੇਵਾ ਸਲਾਂਘਾਯੋਗ / ਗਿਆਨ ਸਿੰਘ ਗਿੱਲ
ਮੋਗਾ 6 ਜਨਵਰੀ (ਜਗਰਾਜ ਸਿੰਘ ਗਿੱਲ)
ਜਿੱਥੇ ਇੱਕ ਪਾਸੇ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਦੇ ਵੱਲ ਜਾ ਰਹੀ ਹੈ ਉੱਥੇ ਹੀ ਪਿੰਡ ਲੁਹਾਰਾ ਤੋਂ ਨਵੇਕਲੀ ਪਹਿਲ ਕਰਦੇ ਹੋਏ ਨੌਜਵਾਨਾਂ ਵੱਲੋਂ ਧੰਨ ਧੰਨ ਬਾਬਾ ਨੰਦ ਸਿੰਘ ਸੇਵਾ ਸੋਸਾਇਟੀ ਬਣਾਈ ਗਈ ਹੈ। ਜਿਸ ਵਿੱਚ ਕਰੀਬ 25 ਤੋਂ 30 ਨੌਜਵਾਨ ਮੁੰਡੇ ਸ਼ਾਮਿਲ ਹਨ ਇਹਨਾਂ ਨੌਜਵਾਨਾਂ ਨੇ ਜਿਸ ਘਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਾਣਾ ਹੁੰਦਾ ਇਹ ਸਾਰੇ ਸੇਵਾਦਾਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਪਰਿਵਾਰ ਦੇ ਘਰ ਤੱਕ ਝਾੜੂ ਅਤੇ ਕਲੀ ਦੀ ਸੇਵਾ ਨਿਸਕਾਮ ਅੰਮ੍ਰਿਤ ਵੇਲੇ ਉੱਠ ਕੇ ਕਰਦੇ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਚੰਗੇ ਕਾਰਜ ਜਿਸ ਤਰ੍ਹਾਂ ਕਿ ਪਿੰਡ ਵਿੱਚ ਇਸ ਤੋਂ ਪਹਿਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਵਿੱਚ ਸ਼ਹੀਦੀ ਦਿਹਾੜੇ ਦੇ ਫਲੈਕਸ ਬਣਾ ਕੇ ਲਗਵਾਏ ਗਏ ਹਨ ਹੁਣ ਇਹਨਾਂ ਸੇਵਾਦਾਰਾਂ ਵੱਲੋਂ ਕੀਤੇ ਗਏ ਚੰਗੇ ਕਾਰਜਾਂ ਦੀ ਸ਼ਲਾਘਾ ਨੇੜਲੇ ਪਿੰਡਾਂ ਦੇ ਵਿੱਚ ਵੀ ਹੋਣ ਲੱਗ ਗਈ ਹੈ ਅਤੇ ਇਹਨਾਂ ਨੌਜਵਾਨਾਂ ਨੂੰ ਵੇਖ ਕੇ ਹੋਰਨਾਂ ਪਿੰਡਾਂ ਦੇ ਨੌਜਵਾਨ ਵੀ ਇਸ ਸੇਵਾ ਵੱਲ ਜੁੜ ਰਹੇ ਹਨ। ਪਿੰਡ ਦੇ ਐਨਆਰਆਈ ਸਰਦਾਰ ਗਿਆਨ ਸਿੰਘ ਗਿੱਲ ਕਨੇਡਾ ਵੱਲੋਂ ਇਹਨਾਂ ਨੌਜਵਾਨਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਸਾਰੇ ਸੇਵਾਦਾਰਾਂ ਨੂੰ ਗਰਮ ਜੈਕਟਾਂ ਦਿੱਤੀਆਂ ਗਈਆਂ ।
ਇਸ ਮੌਕੇ ਗੱਲਬਾਤ ਕਰਦੇ ਹੋਏ ਗਿਆਨ ਸਿੰਘ ਗਿੱਲ ਕਨੇਡਾ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਦਾ ਉਪਰਾਲਾ ਬਹੁਤ ਵਧੀਆ ਹੈ ਜੋ ਗੁਰੂ ਸਾਹਿਬ ਜੀ ਦੇ ਸਤਿਕਾਰ ਵਿੱਚ ਇਹ ਸੇਵਾਵਾਂ ਨਿਭਾ ਰਹੇ ਹਨ ਉਨਾ ਇਹ ਵੀ ਦੱਸਿਆ ਕਿ ਇਹ ਸਾਰੇ ਸੇਵਾਦਾਰ ਨਸ਼ਿਆਂ ਤੋਂ ਰਹਿਤ ਹਨ ਅਤੇ ਆਪਣੇ ਕਾਰੋਬਾਰਾਂ ਨੂੰ ਵਧੀਆ ਚਲਾ ਰਹੇ ਹਨ। ਇਹਨਾਂ ਨੌਜਵਾਨਾਂ ਨੂੰ ਵੇਖ ਕੇ ਹੋਰਨਾਂ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਪ੍ਰੇਰਨਾ ਮਿਲ ਰਹੀ ਗਿਆਨ ਸਿੰਘ ਗਿੱਲ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਵਿਦੇਸ਼ ਦੀ ਧਰਤੀ ਤੇ ਬੈਠੇ ਇਹਨਾਂ ਨੌਜਵਾਨਾਂ ਨੂੰ ਸੇਵਾ ਕਰਦੇ ਹੋਏ ਦੇਖਦੇ ਹਾਂ ਤਾਂ ਮਨ ਵਿੱਚ ਇੱਛਾ ਸੀ ਕਿ ਇਹਨਾਂ ਸੇਵਾਦਾਰਾਂ ਲਈ ਕੁਝ ਨਾ ਕੁਝ ਜਰੂਰ ਕੀਤਾ ਜਾਵੇ। ਉਨਾ ਕਿਹਾ ਕਿ ਪਰਮਾਤਮਾ ਇਸੇ ਤਰ੍ਹਾਂ ਇੰਨਾ ਨੌਜਵਾਨਾਂ ਉੱਪਰ ਆਪਣੀ ਮਿਹਰ ਬਣਾਈ ਰੱਖਣ ।