ਪਿਛਲੇ ਮਹੀਨੇ ਤੋਂ ਕਰੋਨਾ ਵਾਇਰਸ ਕਰਕੇ ਪੰਜਾਬ ਲਾਕਡਾਊਨ ਚੱਲ ਰਿਹਾ ਸੀ ਤਕਰੀਬਨ ਅੱਜ ਪੱਚੀ ਛੱਬੀ ਦਿਨ ਹੋਣ ਵਾਲੇ ਹਨ ਅਤੇ ਜੋ ਲੋਕ ਦੋ ਵਕਤ ਦੀ ਰੋਟੀ ਕਮਾ ਕੇ ਖਾਂਦੇ ਸਾਨੂੰ ਉਨ੍ਹਾਂ ਲਈ ਅੱਜ ਦੇ ਟਾਈਮ ਵਿੱਚ ਗੁਜ਼ਾਰਾ ਕਰਨਾ ਬੜਾ ਹੀ ਮੁਸ਼ਕਿਲ ਹੋਇਆ ਪਿਆ ਹੈ ਨਾ ਤਾਂ ਉਹ ਘਰੋਂ ਬਾਹਰ ਜਾ ਸਕਦੇ ਹਨ ਨਾ ਕੋਈ ਆਪਣਾ ਕਾਰੋਬਾਰ ਕਰ ਸਕਦੇ ਹਨ ਇਸ ਕਰਕੇ ਉਨ੍ਹਾਂ ਨੂੰ ਰੋਜ਼ਮਰਾ ਜਿੰਦਗੀ ਦੇ ਵਿੱਚ ਗੁਜ਼ਾਰਾ ਕਰਨਾ ਬੜਾ ਹੀ ਮੁਸ਼ਕਿਲ ਹੋਇਆ ਪਿਆ ਹੈ ਜਿਸ ਨੂੰ ਦੇਖਦਿਆਂ ਹੋਇਆ ਫਤਿਹਗੜ੍ਹ ਕੋਰੋਟਾਣਾ ਦੇ ਡਾਕਟਰ ਪ੍ਰੀਤ ਅਤੇ ਥਾਣਾ ਸਿੰਘ ਫ਼ਤਿਹਗੜ੍ਹ ਨੇ ਪੱਚੀ ਪੱਚੀ ਹਜ਼ਾਰ ਰੁਪਏ ਦਾ ਰਾਸ਼ਨ ਲਿਆ ਕੇ ਲੋੜਵੰਦ ਪਰਿਵਾਰਾਂ ਨੂੰ ਘਰ ਘਰ ਜਾ ਕੇ ਦਿੱਤਾ ਇਸ ਮੌਕੇ ਡਾਕਟਰ ਪ੍ਰੀਤ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਹਰੇਕ ਸਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਜਾਂਦੇ ਹਾਂ ਜਿਸ ਲਈ ਅਸੀਂ ਪੱਚੀ ਹਜ਼ਾਰ ਪਏ ਮੈਂ ਅਤੇ 25 ਹਜ਼ਾਰ ਰੁਪਏ ਥਾਣਾ ਸਿੰਘ ਫ਼ਤਿਹਗੜ੍ਹ ਨੇ ਜੋੜ ਕੇ ਰੱਖਿਆ ਹੋਇਆ ਸੀ ਜਿਸ ਦਿਨ ਲੋਕ ਡਾਊਨ ਹੋ ਗਿਆ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ਬੰਦ ਹੋ ਗਈ ਸੀ ਸਾਡੇ ਮਨ ਵਿੱਚ ਫੁਰਨਾ ਆਇਆ ਕਿ ਕਿਉਂ ਨਾ ਇਹ ਯਾਤਰਾ ਵਾਸਤੇ ਰੱਖੇ ਗਏ ਪੈਸੇ ਲੋੜਵੰਦ ਪਰਿਵਾਰਾਂ ਵਿਚ ਰਾਸ਼ਨ ਲਿਆ ਕੇ ਵੰਡਿਆ ਜਾਵੇ ਤੇ ਫਿਰ ਅਸੀਂ ਇਸੇ ਤਰ੍ਹਾਂ ਹੀ ਕੀਤਾ ਪੱਚੀ ਪੱਚੀ ਹਜ਼ਾਰ ਰੁਪਏ ਪਾ ਕੇ ਟੋਟਲ ਪੰਜਾਹ ਹਜ਼ਾਰ ਰੁਪਏ ਦਾ ਰਾਸ਼ਨ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਗਿਆ ਇਸ ਮੌਕੇ ਥਾਣਾ ਸਿੰਘ ਨੇ ਕਿਹਾ ਕਿ ਅੱਜ ਸਾਨੂੰ ਲੋੜ ਹੈ ਲੋੜਵੰਦ ਪਰਿਵਾਰਾਂ ਦੇ ਨਾਲ ਖੜ੍ਹਨ ਦੀ ਤਾਂ ਜੋ ਉਨ੍ਹਾਂ ਦੀ ਦੋ ਵਕਤ ਦੀ ਰੋਟੀ ਦਾ ਗੁਜ਼ਾਰਾ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ