ਧਰਮਕੋਟ 6 ਅਪ੍ਰੈਲ (ਜਗਰਾਜ ਲੋਹਾਰਾ,ਰਿੱਕੀ ਕੈਲਵੀ) ਕਰੋਨਾ ਵਾਇਰਸ ਕਰਕੇ ਚੱਲ ਰਹੇ ਲੋਕ ਡਾਊਨ ਵਿੱਚ ਪਿਛਲੇ ਦਿਨੀਂ ਲੋਹਗੜ ਨਿਵਾਸੀ ਜੋਤੀ ਪਤਨੀ ਰਮੇਸ਼ ਨੂੰ ਜਿੱਥੇ ਪ੍ਰਾਈਵੇਟ ਹਸਪਤਾਲਾਂ ਦੇ ਬੂਹੇ ਨਹੀਂ ਖੋਲ੍ਹੇ ਸਨ ਸਰਕਾਰੀ ਹਸਪਤਾਲ ਬੰਦ ਹੋਣ ਕਰਕੇ ਲੋਹਗੜ੍ਹ ਚੌਕ ਵਿੱਚ ਫੱਟੇ ਉੱਪਰ ਹੀ ਬੱਚੇ ਨੂੰ ਜਨਮ ਦੇਣਾ ਪਿਆ ਸੀ ਉਸ ਮੁਸ਼ਕਿਲ ਘੜੀ ਵਿੱਚ ਧਰਮਕੋਟ ਪੁਲਸ ਪ੍ਰਸ਼ਾਸਨ ਵੱਲੋਂ ਤੇ ਉਸ ਦੇ ਮੁਲਾਜ਼ਮਾਂ ਵੱਲੋਂ ਬਹੁਤ ਵਧੀਆ ਰੋਲ ਅਦਾ ਕੀਤਾ ਗਿਆ ਸੀ ਪੁਲਿਸ ਦੇ ਦੋ ਨੌਜਵਾਨਾਂ ਵੱਲੋਂ ਹੀ ਆਸ ਪਾਸ ਦੀਆਂ ਔਰਤਾਂ ਨੂੰ ਬੁਲਾ ਕੇ ਗਰਭਵਤੀ ਔਰਤ ਦੀ ਡਿਲੀਵਰੀ ਕਰਵਾਈ ਗਈ ਸੀ ਇਨ੍ਹਾਂ ਨੌਜਵਾਨਾਂ ਵੱਲੋਂ ਇਹ ਚੰਗਾ ਕੰਮ ਕਰਕੇ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕੀਤਾ ਗਿਆ ਹੈ
ਅੱਜ ਇਸ ਚੰਗੇ ਕੰਮ ਦੀ ਸ਼ਲਾਘਾ ਸਾਰੇ ਧਰਮਕੋਟ ਵਿੱਚ ਹੋ ਰਹੀ ਹੈ ਨਗਰ ਕੌਂਸਲ ਧਰਮਕੋਟ ਵਿੱਚ ਸਮੁੱਚੇ ਸ਼ਹਿਰ ਨਿਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਅਤੇ ਐੱਸ ਐੱਚ ਓ ਬਲਰਾਜ ਮੋਹਨ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਜੀ ਦੀ ਨਿਗਰਾਨੀ ਹੇਠ ਪੁਲਸ ਪ੍ਰਸ਼ਾਸਨ ਧਰਮਕੋਟ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਹੈ
ਨਗਰ ਕੌਾਸਲ ਧਰਮਕੋਟ ਵਿਖੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ,ਡੀਐੱਸਪੀ ਯਾਦਵਿੰਦਰ ਸਿੰਘ ਬਾਜਵਾ ਅਤੇ ਐਸ ਐੱਚ ਓ ਬਲਰਾਜ ਮੋਹਨ ਜੀ ਨੇ ਜਿੱਥੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਦੀ ਗੱਲ ਆਖੀ ਅਤੇ ਇਸ ਦੇ ਨਾਲ ਹੀ ਬਿੱਕਰ ਸਿੰਘ ਏ ਐੱਸ ਆਈ ਹੈੱਡ ਕਾਂਸਟੇਬਲ, ਸੁਖਜਿੰਦਰ ਸਿੰਘ ਪੀ ਸੀ ਆਰ ਮੋਟਰਸਾਈਕਲ ਨੰਬਰ 22 ਦੋਹਾਂ ਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਦੀ ਬਣਦੀ ਤਰੱਕੀ ਲਈ ਐੱਸ ਐੱਸ ਪੀ ਸਾਹਿਬ ਨੂੰ ਲੈਟਰ ਭੇਜ ਦਿੱਤਾ ਗਿਆ ਹੈ ਉਨ੍ਹਾਂ ਦੇ ਕੀਤੇ ਇਸ ਚੰਗੇ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ
ਇਸ ਮੌਕੇ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਪਿੰਦਰ ਚਾਹਲ ਐੱਮ ਸੀ ,ਸੁਖਦੇਵ ਸਿੰਘ ਸ਼ੇਰਾ ਐੱਮ ਸੀ ,ਗੁਰਮੀਤ ਮੁਖੀਜਾ ਐਮ ਸੀ, ਬਲਰਾਜ ਕਲਸੀ ਐੱਮ ਸੀ, ਚਮਕੌਰ ਸਿੰਘ ਕੌਰਾ ਭੁਪਿੰਦਰ ਸਿੰਘ ਨੂਰਪੁਰ ਰਛਪਾਲ ਸਿੰਘ ਵਾਹਿਗੁਰੂ ਮਨਜੀਤ ਸਿੰਘ ਐਮ ਸੀ ਸੁਧੀਰ ਕੁਮਾਰ ਗੋਇਲ ਚੇਅਰਮੈਨ ਮਾਰਕੀਟ ਕਮੇਟੀ ਸੁੱਖ ਗੁਰਸੇਵਕ ਚਾਹਲ ਜਤਿੰਦਰ ਕੁਮਾਰ ਖੁੱਲਰ ਸੁਖਬੀਰ ਸਿੰਘ ਸੁੱਖਾ ਐਮ ਸੀ, ਵਿੱਕੀ ਬਜਾਜ ,ਰਾਜਨ ਛਾਬੜਾ, ਵਿਸ਼ਾਲ ਕੱਕੜ ਮੋਨੂੰ ਬੱਤਰਾ ,ਬਲਾਕ ਪ੍ਰਧਾਨ ਯੂਥ ਕਾਂਗਰਸ ਸਾਜਨ ਛਾਬੜਾ ਆਦਿ ਹਾਜ਼ਰ ਸਨ