• Sat. Nov 23rd, 2024

ਗਜ਼ਟ ਜੂਨ 2018 ਦੇ ਨਾਂ ਤੇ ਕੈਪਟਨ ਸਰਕਾਰ ਕਰ ਰਹੀ ਹੈ ਯੋਗਤਾ ਪ੍ਰਾਪਤ ਬੇਰੁਜ਼ਗਾਰਾਂ ਨਾਲ ਧੋਖਾਧੜੀ (ਝੁਨੀਰ)

ByJagraj Gill

Nov 14, 2019

ਮਾਨਸਾ 14 ਨਵੰਬਰ (ਅਮ੍ਰਿਤਪਾਲ ਸਿੱਧੂ) ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਤੇ ਕਾਬਜ਼ ਹੋਈ ਕੈਪਟਨ ਸਰਕਾਰ ਜਿਥੇ ਰੁਜ਼ਗਾਰ ਮੇਲੇ ਲਗਾ ਕੇ ਢੌਂਗ ਕਰ ਰਹੀ ਹੈ ਉਥੇ ਯੋਗਤਾ ਪ੍ਰਾਪਤ ਡਿਪਲੋਮਾ ਹੋਲਡਰਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਸਮਾਜ ਦੇ ਸਭ ਕਮਜ਼ੋਰ ਤੇ ਮਜ਼ਲੂਮ ਵਰਗ ਵਿਕਲਾਂਗਾਂ ਦੀ ਭਰਤੀ ਸੰਬੰਧੀ ਜਾਰੀ ਹੋਏ ਇਸ਼ਤਿਹਾਰ ਵਿੱਚ 55% ਵਾਲੀ ਨਵੀਂ ਸ਼ਰਤ ਲਗਾ ਕੇ ਬਾਬੇ ਨਾਨਕ ਦੇ 550 ਵੇਂ ਗੁਰਪੁਰਬ ਤੇ ਬੀ.ਐੱਡ. ਟੈੱਟ ਪਾਸ ਬੇਰੁਜ਼ਗਾਰਾਂ ਨੂੰ ਨਵਾਂ ਝਟਕਾ ਦਿੱਤਾ ਹੈ ਅਤੇ ਆਪਣੀ ਵਿਕਲਾਂਗ ਸੋਚ ਦਾ ਸਬੂਤ ਦਿੱਤਾ ਹੈ ਜਿੱਥੇ ਸਰਕਾਰ ਕਰਤਾਰਪੁਰ ਸਾਹਿਬ ਰਸਤਾ ਖੁੱਲਵਾਉਣ ਦਾ ਦਾਅਵਾ ਕਰ ਰਹੀ ਹੈ ਉਥੇ ਬੇਰੁਜ਼ਗਾਰਾਂ ਦਾ 55% ਵਾਲੀ ਨਵੀਂ ਸ਼ਰਤ ਨਾਲ ਰੁਜ਼ਗਾਰ ਦਾ ਰਸਤਾ ਬੰਦ ਕਰ ਕੇ ਆਪਣੀ ਵਿਕਲਾਂਗ ਅਤੇ ਦੋਗਲੀ ਸੋਚ ਦਾ ਸਬੂਤ ਦਿੱਤਾ ਹੈ । ਜ਼ਿਕਰਯੋਗ ਹੈ ਕਿ ਇਸ ਨੀਤੀ ਤੋ ਪੀੜਤ ਵਿਕਲਾਂਗ ਜਗਸੀਰ ਸਿੰਘ ਚੱਕ ਭਾਈਕੇ ਵੱਲੋਂ ਖੁਦਕੁਸ਼ੀ ਕਰਨ ਮਗਰੋਂ ਵੀ ਇਸ ਨੂੰ ਰੱਦ ਨਹੀਂ ਕੀਤਾ ਗਿਆ । ਲਗਾਤਾਰ 60 ਤੋਂ ਵੱਧ ਦਿਨਾਂ ਤੋ ਜਿਆਦਾ ਸੰਗਰੂਰ ਧਰਨੇ ਤੇ ਬੈਠੇ ਈ ਟੀ ਟੀ ਟੈੱਟ ਪਾਸ ਅਤੇ ਬੀ ਐਡ ਟੈੱਟ ਪਾਸ ਬੇਰੁਜ਼ਗਾਰ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਮੁੱਖ ਮੰਤਰੀ ਪੰਜਾਬ ਅਤੇ ਸਿਖਿਆ ਮੰਤਰੀ ਪੰਜਾਬ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ । ਹੱਕ ਮੰਗਦੇ ਬੇਰੁਜ਼ਗਾਰ ਤੇ ਜ਼ੁਲਮ ਕਰਨ ਵਾਲੀ ਕੈਪਟਨ ਸਰਕਾਰ ਬਾਬੇ ਨਾਨਕ ਦੇ ਹੱਕ ਸੱਚ ਤੇ ਜ਼ੁਲਮ ਖਿਲਾਫ ਲੜਨ ਵਾਲੇ ਸੱਚੇ ਮਰਗ ਦੀ ਪਾਂਧੀ ਕਦੇ ਨਹੀਂ ਹੋ ਸਕਦੀ ਸਗੋਂ ਧਰਮ ਦੇ ਨਾਂ ਤੇ ਸਿਆਸਤ ਕਰ ਰਹੀ ਹੈ ਅਤੇ ਭਖਦੇ ਲੋਕ ਮੁਦਿਆਂ ਤੋਂ ਟਾਲਾ ਵੱਟ ਰਹੀ ਹੈ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਆਰਟ ਐਂਡ ਕਰਾਫਟ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ ਨੇ ਕੀਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਪਟਨ ਸਰਕਾਰ ਦਾ ਜੂਨ 2018 ਗਜ਼ਟ ਪੰਜਾਬ ਦੇ ਸਮੂਚੇ ਯੋਗਤਾ ਪ੍ਰਾਪਤ ਬੇਰੁਜ਼ਗਾਰ ( ਬੀ ਐਡ ਟੈੱਟ ਪਾਸ, ਈ ਟੀ ਟੀ ਟੈੱਟ ਪਾਸ, ਆਰਟ ਐਂਡ ਕਰਾਫਟ, ਸਰੀਰਕ ਸਿੱਖਿਆ ਆਦਿ ) ਅਧਿਆਪਕਾਂ ਨਾਲ ਧੋਖਾਧੜੀ ਕਰਾਰ ਦਿੱਤਾ ਅਤੇ ਇਸ ਸਬੰਧੀ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਗੈਰ ਸੰਵਿਧਾਨਕ ਹੈ ਤੇ ਬੇਰੁਜ਼ਗਾਰਾਂ ਵੱਲੋਂ ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *