ਮੋਗਾ, 10 ਦਸੰਬਰ:(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਸੀ-ਪਾਈਟ ਕੈਂਪ ਜਿਹੜਾ ਕਿ ਜ਼ਿਲ੍ਹਾ ਫਿਰੋਜ਼ਪੁਰ ਤਦੇ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਹੈ, ਦੇ ਟ੍ਰੇਨਿੰਗ ਅਫ਼ਸਰ ਮੇਜਰ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਵਿਖੇ ਹੋਈ ਫੌਜ ਦੀ ਭਰਤੀ ਰੈਲੀ ਵਿੱਚੋਂ ਜਿਹੜੇ ਮੋਗਾ ਦੇ ਯੁਵਕ ਮੈਡੀਕਲ ਫਿੱਟ ਹੋ ਗਏ ਹਨ, ਉਨ੍ਹਾਂ ਦੀ ਲਿਖਤੀ ਪ੍ਰੀਖਿਆ 31 ਜਨਵਰੀ, 2021 ਨੂੰ ਹੋ ਰਹੀ ਹੈ, ਜਿਸ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਕਰਵਾਈ ਜਾ ਰਹੀ ਹੈ। ਇਸ ਕੈਂਪ ਵਿੱਚ ਕੋਚਿੰਗ ਕਲਾਸਾਂ ਮਿਤੀ 14 ਦਸੰਬਰ, 2020 ਦਿਨ ਸੋਮਵਾਰ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਅਮਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਸਰਕਾਰ ਵੱਲੋਂ ਕੋਵਿਡ-19 ਤਹਿਤ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ । ਕੈਂਪ ਵਿੱਚ ਮੁਫ਼ਤ ਖਾਣਾ ਅਤੇ ਮੁਫ਼ਤ ਰਿਹਾਇਸ਼ ਦਾ ਵੀ ਪ੍ਰਬੰਧ ਹੈ ।
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਦਾਖਲੇ ਸਮੇਂ ਉਮੀਦਵਾਰ ਮਾਸਕ, ਹੈਂਡ ਸੈਨੇਟਾਈਜ਼ਰ, ਨਹਾਉਣ ਵਾਲਾ ਸਾਬਣ, ਰੋਲ ਨੰਬਰ ਸਲਿੱਪ/ ਆਰ.ਸੀ. , ਰਿਹਾਇਸ਼ ਦੇ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਦਸਵੀਂ ਜਾਂ 10+2 ਪਾਸ ਸਰਟੀਫਿਕੇਟ ਦੀ ਇੱਕ-ਇੱਕ ਫੋਟੋ ਸਟੇਟ ਕਾਪੀ, ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਮੌਸਮ ਅਨੁਸਾਰ ਬਿਸਤਰਾ ਅਤੇ ਖਾਣਾ ਖਾਣ ਲਈ ਬਰਤਨ ਜਰੂਰੀ ਤੌਰ ਤੇ ਨਾਲ ਲੈ ਕੇ ਆਉਣ। ਜਿਹੜੇ ਯੁਵਕ ਕਲਾਸ ਲਗਾਉਣ ਲਈ ਰੋਜ਼ਾਨਾ ਘਰ ਤੋਂ ਆਉਣਾ ਚਾਹੁੰਦੇ ਹਨ, ਉਹ ਯੁਵਕ ਵੀ ਆ ਸਕਦੇ ਹਨ ਅਤੇ ਜਿਹੜੇ ਯੁਵਕ ਆਨ ਲਾਈਨ ਕਲਾਸ ਲਗਾਉਣਾ ਚਾਹੁੰਦੇ ਹਨ ਉਹ ਵੀ ਸਾਡੇ ਸੰਪਰਕ ਨੰਬਰ 94638-31615, 70093-17626, 83601-63527, 94639-03533 ‘ਤੇ ਸੰਪਰਕ ਕਰਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।