ਬਾਘਾ ਪੁਰਾਣਾ 1 ਅਗਸਤ
(ਕੀਤਾ ਬਰਾੜ ਬਾਰੇਵਾਲ)
ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ)ਵਲੋਂ ਵਫਦ ਐਸ ਡੀ ਓ ਪੰਜਾਬ ਰਾਜ ਪਾਵਰਕਾਮ ਲਿਮ; ਬਾਘਾ ਪੁਰਾਣਾ ਨੂੰ ਮਿਲਿਆ ਪਰ ਐਸ ਡੀ ਓ ਮੌਕੇ ਪਰ ਹਾਜਰ ਨਾ ਹੋਣ ਤੇ ਫੋਨ ਪਰ ਗੱਲ ਕਰਨ ਉਪਰੰਤ ਮੰਗ-ਪੱਤਰ ਜੇ ਈ ਇੰਦਰਜੀਤ ਸਿੰਘ ਨੂੰ ਸੌਂਪਿਆ ਗਿਆ। ਮੰਗ ਕੀਤੀ ਗਈ ਕਿ ਪਿੰਡ ਕਾਲੇਕੇ ਅੰਦਰ ਮਜਦੂਰ ਬਸਤੀਆਂ ਅਤੇ ਕਈ ਕਿਸਾਨ ਪੱਤੀਆਂ ਚ LT ਤਾਰਾਂ ਤੇ ਪੋਲ ਬਿੱਲਕੁਲ ਨਕਾਰਾ ਹੋ ਚੁੱਕੇ ਹਨ। ਜਿਹਨਾਂ ਦੇ ਟੁੱਟਣ ਤੇ ਡਿੱਗਣ ਨਾਲ ਕਿਸੇ ਸਮੇਂ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ।ਪਰ ਅਧਿਕਾਰੀ ਦੇ ਬਾਰ-ਬਾਰ ਧਿਆਨ ਚ ਲਿਆਉਣ ਦੇ ਬਾਅਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ।ਜਿਸ ਤੇ ਦੋਨਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਦੀ ਸੁਣਵਾਈ ਵੀ ਕੀਤੀ ਗਈ।ਮਜਦੂਰ-ਕਿਸਾਨ ਜਥੇਬੰਦੀਆਂ ਨੇ ਮੰਗਾਂ ਨੂੰ ਪੁਰਜੋਰ ਲਾਗੂ ਕਰਨ ਦੀ ਮੰਗ ਕੀਤੀ।ਕਿ ਮਜਦੂਰਾਂ ਚ ਮਾਨ ਬਸਤੀ ਤੇ ਫੌਜੀ ਬਸਤੀ ਸਮੇਤ ਭਾਗੂ ਪੱਤੀ ਟਰਾਂਸਫਾਰਮ ਰਾਵਿੰਦਰ ਸਿੰਘ ਖਾਲਸਾ, ਬੁੰਗਿਆਂ ਵਾਲਾ ਟਰਾਂਸਫਾਰਮ ਤੇ ਨੱਥੋਕੇ ਸੜਕ ਤੇ ਲੱਗੇ ਟਰਾਂਸਫਾਰਮਰਾਂ ਦੀਆਂ ਨਕਾਰਾ ਹੋਈਆਂLT ਤਾਰਾਂ ਤੇ ਨਕਾਰਾ ਪੋਲ ਬਿਨਾਂ ਸਰਤ ਫੌਰੀ ਬਦਲੇ ਜਾਣ,
ਸਵਰਗੀ ਚੰਦ ਸਿੰਘ (ਪੱਤੀ ਬਹਾਦਰ) ਤੇ ਗਰੰਥੀ ਪਾਲਾ ਸਿੰਘ(ਪੱਤੀ ਕਰੀਰ) ਦੇ ਘਰਾਂ ਨੇੜੇ ਲੱਗੇ ਪੋਲਾਂ ਨੂੰ ਲੋੜ ਅਨੁਸਾਰ ਸਿਫਟ ਕੀਤਾ ਜਾਵੇ,
ਘੱਟ ਵੋਲਟੇਜ ਕੱਢਣ ਵਾਲੇ ਸਾਰੇ ਟਰਾਂਸਫਾਰਮ ਨੂੰ ਲੋੜ ਅਨੁਸਾਰ ਵੱਡਾ ਕੀਤਾ ਜਾਵੇ, ਪੁੱਟੇ ਬਿਜਲੀ ਮੀਟਰ ਰਹਿੰਦੇ ਬਿਨਾਂ ਸਰਤ ਵਾਪਸ ਲਾਏ ਜਾਣ,ਬਿਜਲੀ ਤੋਂ ਵਾਂਝੇ ਪਰਿਵਾਰਾਂ ਲਈ ਮੁਫ਼ਤ ਬਿਜਲੀ ਮੀਟਰਾਂ ਦਾ ਪ੍ਬੰਧ ਕੀਤਾ ਜਾਵੇ, ਗੈਰ ਕਾਨੂੰਨੀ ਬਿਜਲੀ ਮੀਟਰ ਘਰਾਂ ਚੋਂ ਬਾਹਰ ਕੱਢਣ ਤੇ ਫੌਰੀ ਰੋਕ ਲਾਈ ਜਾਵੇ।
ਇਸ ਸਮੇਂ ਵਫਦ ਚ ਖੇਤ ਮਜਦੂਰ ਯੂਨੀਅਨ ਦੇ ਮੇਜਰ ਸਿੰਘ ਕਾਲੇਕੇ ਪ੍ਧਾਨ ਜਿਲ੍ਹਾ ਮੋਗਾ, ਹਾਕਮ ਸਿੰਘ, ਸਰਬਜੀਤ ਸਿੰਘ, ਕਿਸਾਨ ਯੂਨੀਅਨ ਦੇ ਰਵਿੰਦਰ ਸਿੰਘ ਖਾਲਸਾ, ਗੁਰਮੇਲ ਸਿੰਘ, ਗੁਰਦੇਵ ਸਿੰਘ, ਚਮਕੌਰ ਸਿੰਘ ਤੇ ਗੁਰਤੇਜ ਸਿੰਘ, ਗੁਰਪਾਲ ਸਿੰਘ, ਬਲਵਿੰਦਰ ਸਿੰਘ, ਜਗਸੀਰ ਸਿੰਘ, ਜੁਗਰਾਜ ਸਿੰਘ, ਜਸਵੰਤ ਸਿੰਘ ਮਜਦੂਰ ਕਿਸਾਨ ਆਗੂ ਤੇ ਵਰਕਰ ਹਾਜਰ ਸਨ।