ਖੇਤੀ ਵਿਭਾਗ ਮੋਗਾ ਵਿੱਚ 28 ਸਾਲ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਡਾ ਕੁਲਦੀਪ ਸਿੰਘ ਬੁੱਟਰ ਅੱਜ ਹੋਣਗੇ ਸੇਵਾ ਮੁਕਤ 

ਸੇਵਾ ਮੁਕਤੀ ਤੇ ਵਿਸੇਸ—

ਸਡੇ ਸਮਾਜ ਵਿੱਚ ਕੁਝ ਮਿਹਨਤੀ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੀ ਡਿਊਟੀ ਨੂੰ ਆਪਣਾ ਫਰਜ਼ ਸਮਝਦਿਆਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ ਅਤੇ ਅਤੇ ਲੋਕਾਂ ਵਿੱਚ ਆਪਣੀ ਮਿੱਠ ਬੋਲੜੇ ਸੁਭਾਅ ਅਤੇ ਚੰਗੇ ਕੰਮਾ ਕਾਰਨ ਆਪਣੀ ਵੱਖਰੀ ਪਹਿਚਾਣ ਬਣਾ ਜਾਂਦੇ ਹਨ ਅਜਿਹੀ ਹੀ ਇੱਕ ਸ਼ਖ਼ਸੀਅਤ ਸਨ ਡਾਕਟਰ ਕੁਲਦੀਪ ਸਿੰਘ ਬੁੱਟਰ ਜੋ ਖੇਤੀ ਵਿਭਾਗ ਵਿੱਚ 28ਸਾਲਾ ਦੀਆ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਅੱਜ ਖੇਤੀਬਾੜੀ ਵਿਭਾਗ ਮੋਗਾ ਤੋ ਬਤੋਰ ਬਲਾਕ ਅਫਸ਼ਰ ਮੋਗਾ 1 ਦੇ ਅਹੁਦੇ ਤੋ ਸੇਵਾ ਮੁਕਤ ਹੋ ਰਹੇ ਹਨ ਡਾਕਟਰ ਕੁਲਦੀਪ ਸਿੰਘ ਬੁੱਟਰ ਦਾ ਜਨਮ 22-2-1962

ਜਨਮ ਅਸਥਾਨ : ਕੋਕਰੀ ਬੁੱਟਰਾਂ (ਮੋਗਾ)ਵਿਖੇ ਪਿਤਾ ਦਾ ਨਾਮ : ਸ. ਰਣਜੀਤ ਸਿੰਘਮਾਤਾ ਦਾ ਨਾਮ : ਸ੍ਰੀਮਤੀ ਗੁਰਦਿਆਲ ਕੌਰ ਘਰ ਹੋਇਆ ਡਾ ਬੁੱਟਰ ਨੇ ਮੁੱਢਲੀ ਵਿੱਦਿਆ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮੈਟ੍ਰਿਕ, ਤਲਵੰਡੀ ਮੱਲੀਆ ,ਹਾਇਰ ਸੈਕੰਡਰੀ : ਬ:ਪ:ਸ. ਹਾਇਰ ਸੈਕੰਡਰੀ ਸਕੂਲ ਢੁੱਡੀਕੇ ,ਬੀ.ਐਮ.ਸੀ. ਖੇਤੀਬਾੜੀ ਦੀ ਡਿਗਰੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ 1985 ਵਿਚ ਕੀਤੀ। ਆਪ ਨੇ ਡਿਗਰੀ ਕਰਨ ਉਪਰੰਤ ਆਪਣੀ ਨੌਕਰੀ ਦੀ ਸ਼ੁਰੂਆਤ 1986 ਤੋ ਗੰਗਾਨਗਰ ਰਾਜਸਥਾਨ ਕੀਤੀ ਜਿੱਥੇ ਆਪ ਨੇ ਦੋ ਸਾਲ ਸੇਵਾਵਾ ਨਿਭਾਈਆ 1988 ਵਿੱਚ ਦੀ ਪੋਸਟਿੰਗ ਖਾਦ ਇੰਸਪੈਕਟਰ ਵਜੋ ਖੰਡ ਮਿੱਲ ਜਗਰਾਓਂ ਵਿੱਚ ਬਤੋਰ ਗੰਨਾ ਇੰਸਪੈਕਟਰ ਵਜੋ ਹੋਈ ਇਸੇ ਸਫ਼ਰ ਦਰ ਬਿਆਨ ਹੀ 1989 ਵਿੱਚ ਆਪ ਦਾ ਵਿਆਹ ਬੀਬੀ ਗੁਰਮਿੰਦਰ ਕੋਰ ਨਾਲ ਹੋਇਆ ਜਿੰਨਾ ਨੇ ਨੋਕਰੀ ਸਫਰ ਦਰਮਿਆਨ ਵਧੇਰੇ ਸਹਿਯੋਗ ਦਿੱਤਾ ।ਖੰਡ ਮਿੱਲ ਵਿੱਚ 1992 ਤੱਕ ਬਹੁਤ ਵਧੀਆ ਸੇਵਾਵਾ ਨਿਭਾਈਆ ਉਪਰੰਤ ਮਈ 1992 ਵਿੱਚ ਆਪ ਦੀ ਪੋਸਟਿੰਗ ਖੇਤੀ ਵਿਭਾਗ ਪੰਜਾਬ ਵਿੱਚ ਬਤੋਰ ਖੇਤੀਬਾੜੀ ਵਿਕਾਸ ਅਫਸਰ ਵਜੋ ਹੋਈ ਵਿਭਾਗ ਵਿੱਚ 30-9-2000 ਤੱਕ ਕਿਸਾਨਾ ਭਰਾਵਾ ਨੂੰ ਵਧੀਆ ਸੇਵਾਵਾ ਪ੍ਰਦਾਨ ਕੀਤੀਆ ਖੇਤੀ ਵਿਭਾਗ ਵੱਲੋਂ ਆਪ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਦੇਖਦਿਆਂ

2018 ਵਿਚ ਤਰੱਕੀ ਮਿਲਣ ਉਪਰੰਤ ਆਪ ਮੋਗਾ 1 ਵਿੱਚ ਬਤੋਰ ਬਲਾਕ ਖੇਤੀ ਬਾੜੀ ਨਿਯੁੱਕਤ ਹੋਏ ।ਡਾਕਟਰ ਕੁਲਦੀਪ ਸਿੰਘ ਬੁੱਟਰ ਵੱਲੋਂ ਖੇਤੀ ਵਿਭਾਗ ਵਿੱਚ ਨਿਭਾਈਆਂ ਸ਼ਲਾਘਾਯੋਗ ਸੇਵਾਵਾਂ ਨੂੰ ਦੇਖਦਿਆਂ

ਜਿੱਥੇ ਐਸ.ਡੀ.ਐਮ. ਨਕੋਦਰ ਅਤੇ ਮਾਣਯੋਗ ਡਿਪਟੀ ਕਮਿਸਨਰ ਮੋਗਾ ਵੱਲੋਂ ਕਈ ਵਾਰ ਸਨਮਾਨਿਤ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਕਿ ਖੇਤੀ ਵਿਭਾਗ ਪੰਜਾਬ ਵਿੱਚ ਤਾਇਨਾਤ ਡਰਾਇਕੈਟਰ ਐਰੀ ਵਲੋ ਉਚੇਚੇ ਤੌਰ ਤੇ ਮੋਗਾ ਪਹੁੰਚਕੇ ਡਾ ਬੁੱਟਰ ਦਾ ਸਨਮਾਨ ਕੀਤਾ । ਬੇਸ਼ੱਕ ਡਾਕਟਰ ਕੁਲਦੀਪ ਸਿੰਘ ਬੁੱਟਰ ਅੱਜ ਢਾਈ ਸਾਲਾਂ ਦੀਆਂ ਸ਼ਾਨਦਾਰ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਰਹੇ ਹਨ ਪਰ ਖੇਤੀ ਵਿਭਾਗ ਵਿੱਚ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਿਭਾਈਆਂ ਉਨ੍ਹਾਂ ਦੀਆਂ ਸੇਵਾਵਾਂ ਸਾਨੂੰ ਹਮੇਸ਼ਾ ਯਾਦ ਲਾਉਂਦੀਆਂ ਰਹਿਣਗੀਆਂ । ਅੱਜ ਮੁੱਖ ਖੇਤੀ ਅਫ਼ਸਰ ਮੋਗਾ ਦੇ ਦਫ਼ਤਰ ਵਿੱਚ ਸਾਦਾ ਸਮਾਗੰਮ ਕਰਵਾਕੇ ਵਿਸੇਸ ਤੋਰ ਤੇ ਸਨਮਾਨ ਚਿੰਨ ਦੇ ਕੇ ਡਾਕਟਰ ਕੁਲਦੀਪ ਸਿੰਘ ਬੁੱਟਰ ਦਾ ਸਨਮਾਨ ਕੀਤਾ ਜਾਵੇਗਾ ।

ਸਰਬਜੀਤ ਸਿੰਘ ਰੌਲੀ (ਮੋਗਾ)

97800-66541

Leave a Reply

Your email address will not be published. Required fields are marked *