ਖੇਤੀ ਬਿੱਲਾਂ ਨੂੰ ਲਾਗੂ ਕਰਨ ਵਿੱਚ ਕਾਂਗਰਸ ਦਾ ਚਿਹਰਾ ਸਾਹਮਣੇ ਆਉਣ ਕਰਕੇ ਵਿਰੋਧ ਹੋਣਾ ਸ਼ੁਰੂ/ਕੌਛੜ

 

ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ) ਆਰ ਟੀ ਆਈ ਦੇ ਖੁਲਾਸੇ ਤੋਂ ਬਾਅਦ ਪਤਾ ਚਲਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਖੇਤੀ ਵਿਰੁੱਧ ਬਿੱਲਾਂ ਵਿੱਚ ਸੈਂਟਰ ਸਰਕਾਰ ਦਾ ਸਾਥ ਦਿੱਤਾ ਜਿਸ ਕਰਕੇ ਕਾਂਗਰਸ ਪਾਰਟੀ ਦਾ ਲੋਕ ਵਿਰੋਧੀ ਕਰਨ ਲੱਗ ਪਏ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਧਰਮਕੋਟ ਤੋਂ ਆਪ ਦੇ ਸੀਨੀਅਰ ਆਗੂ ਸੰਜੀਵ ਕੋਛੜ ਨੇ ਕੀਤਾ । ਉਹਨਾਂ ਕਿਹਾ ਕਿ ਜਦੋਂ ਇਸ ਅਸਲੀਅਤ ਦਾ ਕਿਸਾਨਾਂ ਨੂੰ ਪਤਾ ਲੱਗਾ ਤਾਂ ਕਿਸਾਨੀ ਧਰਨੇ ਵਿੱਚ ਗਏ ਰਵਨੀਤ ਬਿੱਟੂ ਕੁੱਲਬੀਰ ਸਿੰਘ ਜ਼ੀਰਾ ਐਮ ਐਲ ਏ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ । ਹੁਣ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਚੁੱਕਾ ਹੈ ਲੋਕ ਸਮਜ ਚੁੱਕੇ ਹਨ ਕਿ ਇਹਨਾਂ ਬਿਲਾਂ ਨੂੰ ਲਿਆਉਣ ਵਿਚ ਕਾਂਗਰਸ ਅਤੇ ਅਕਾਲੀ ਦਲ ਨੇ ਕੇਂਦਰ ਦਾ ਸਾਥ ਦਿੱਤਾ ਹੈ । ਕਾਂਗਰਸ ਦੇ ਨੇਤਾ ਵਾਰ-ਵਾਰ ਬਿਆਨ ਦੇ ਰਹੇ ਹਨ ਕਿ ਇਹ ਸਭ ਕੁਝ ਆਪ ਦੇ ਲੋਕਾਂ ਨੇ ਹੀ ਕੀਤਾ ਹੈ ।ਸੰਜੀਵ ਕੋਛੜ ਨੇ ਕਿਹਾ ਕਿ ਜਦ ਇਹ ਕਿਸਾਨੀ ਸੰਘਰਸ਼ ਖ਼ਤਮ ਹੋ ਜਾਵੇਗਾ ਉਸ ਤੋਂ ਬਾਅਦ ਪੰਜਾਬ ਚ ਇਹਨਾਂ ਲੀਡਰਾਂ ਨੂੰ ਪਿੰਡਾਂ-ਸ਼ਹਿਰਾਂ ਵਿਚ ਵੜਨਾ ਔਖਾ ਹੋ ਜਾਵੇਗਾ । ਇਸ ਮੌਕੇ ਉਨ੍ਹਾਂ ਕਿਹਾ ਕਿ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ । ਉਨ੍ਹਾਂ ਕਿਹਾ ਕਿ ਲੋਕ ਇਹਨਾਂ ਪਾਰਟੀਆਂ ਤੋਂ ਅੱਖ ਅਤੇ ਥੱਕ ਚੁੱਕੇ ਹਨ । ਜਿਸ ਕਰਕੇ 2022 ਦੇ ਵਿਚ ਲੋਕ ਆਪ ਦੀ ਸਰਕਾਰ ਬਣਾਉਣ ਵਿੱਚ ਸਫਲ ਹੋਣਗੇ । ਇਸ ਮੌਕੇ ਬਲਦੇਵ ਸਿੰਘ,ਨਿਰਮਲ ਸਿੰਘ ਕੇਵਲ ਸਿੰਘ, ਸ ਸੁਰਜੀਤ ਸਿੰਘ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ, ਸੁਖਦੇਵ ਸਿੰਘ ,ਚਰਨਜੀਤ ਸਿੰਘ ਅਤੇ ਖੋਖਰ ਗਗੜਾ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *